Latest news

ਅਕਾਲੀ ਦਲ ਪ੍ਰਧਾਨ ਦੀ ਸੁਣੀ ਗਈ ਅਰਦਾਸ

Ardaas heard from SAD President

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਉੱਤੇ ਸਿਆਸਤ ਕਰਨ ਵਾਲੇ ਰਾਹੁਲ, ਜਾਖੜ, ਖਹਿਰਾ, ਮਾਨ ਅਤੇ ਟਕਸਾਲੀਆਂ ਦਾ ਕੱਖ ਨਹੀਂ ਰਿਹਾ: ਅਕਾਲੀ ਦਲ
ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ-ਭਾਜਪਾ ਗਠਜੋੜ ਦੀ ਵੋਟ ਹਿੱਸੇਦਾਰੀ ਵਿਚ 51 ਲੱਖ ਵੋਟਾਂ ਦਾ ਵਾਧਾ ਕਰਨ ਲਈ ਪੰਜਾਬ ਦੇ ਲੋਕਾਂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ। ਜਿਸ ਸਦਕਾ 35 ਵਿਧਾਨ ਸਭਾ ਹਲਕਿਆਂ ਵਿਚ ਇਹ ਗਠਜੋੜ ਮੋਹਰੀ ਰਿਹਾ ਅਤੇ 16 ਸੀਟਾਂ ਉੱਤੇ ਇਹ ਬਹੁਤ ਥੋੜ੍ਹੇ ਫਰਕ ਨਾਲ ਦੂਜੇ ਨੰਬਰ ਉੱਤੇ ਰਿਹਾ। ਪਾਰਟੀ ਨੇ ਖਾਸ ਕਰਕੇ ਉਹਨਾਂ 40 ਲੱਖ ਵੋਟਰਾਂ ਦਾ ਧੰਨਵਾਦ ਕੀਤਾ, ਜਿਹਨਾਂ ਨੇ 2017 ਵਿਧਾਨ ਸਭਾ ਚੋਣਾਂ ਦੀ ਤੁਲਨਾ ਵਿਚ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਆਪਣਾ ਭਰੋਸਾ ਜਤਾਇਆ। ਪਾਰਟੀ ਨੇ ਗਠਜੋੜ ਦੀ ਵੋਟ ਹਿੱਸੇਦਾਰੀ 30 ਫੀਸਦੀ ਤੋਂ ਵਧਾ ਕੇ 37 ਫੀਸਦੀ ਕਰਨ ਲਈ ਵੀ ਵੋਟਰਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *