Latest news

ਚੌਣ ਪ੍ਰਚਾਰ ਚ ਲੋਕਾਂ ਦਾ ਦਿਲ ਜਿਤਣ ਚ ਅਕਾਲੀ ਦਲ ਉਮੀਦਵਾਰ ਚਰਣਜੀਤ ਸਿੰਘ ਅਟਵਾਲ ਪਿਛੇ !

ਜਲੰਧਰ ਸੀਟ ਤੋਂ ਸਾਂਸਦ ਬਣਣ ਲਈ ਉਮੀਦਵਾਰਾਂ ਵਲੋਂ ਕੀਤੇ ਗਏ ਚੌਣ ਪ੍ਰਚਾਰ ਵਿੱਚ ਲੋਕਾਂ ਦਾ ਦਿਲ ਜਿਤਣ ਵਿੱਚ ਜਿਥੇ ਅਕਾਲੀ ਦਲ ਤੇ ਉਮੀਦਵਾਰ ਚਰਣਜੀਤ ਸਿੰਘ ਅਟਵਾਲ ਪਿਛੇ ਲੱਗ ਰਹੇ ਹਨ ਉਥੇ ਹੀ ਕਾਂਗ੍ਰੇਸ ਦੇ ਉਮੀਦਵਾਰ ਸੰਤੌਖ ਚੌਧਰੀ ਜਨਤਾ ਦੇ ਭਾਰੀ ਵਿਰੋਧ ਕਾਰਣ ਆਪਣੀ ਛਾਪ ਛਡਣ ਵਿੱਚ ਅਸਫਲ ਲਗ ਰਹੇ ਹਨ।


ਚੌਧਰੀ ਨੂੰ ਜਿਲਾ ਕਾਂਗ੍ਰੇਸ ਵਿੱਚ ਚਲ ਰਹਿ ਗੁੱਟਬਾਜੀ ਦਾ ਚੋਣ ਪ੍ਰਚਾਰ ਵਿੱਚ ਭਾਰੀ ਨੁਕਸਾਨ ਹੋਇਆ ਅਤੇ ਜਿਆਦਾਤਰ ਆਗੂ ਚੌਧਰੀ ਦੇ ਪ੍ਰੌਗ੍ਰਾਮਾਂ ਤੋਂ ਦੂਰ ਹੀ ਰਹੇ। ਕਾਂਗ੍ਰੇਸੀ ਸੂਤਰਾਂ ਦੀ ਮਨਿਏ ਤਾਂ ਚੌਧਰੀ ਦਾ ਮੁਕਾਬਲਾ ਇਸ ਵਾਰ ਕਿਸੇ ਦੂਜੀ ਧਿਰ ਨਾਲ ਨਾ ਹੋ ਕੇ ਆਪਣੀ ਹੀ ਪਾਰਟੀ ਨਾਲ ਸੀ ਜਿਸ ਵਿੱਚ ਵੀ ਉਹ ਹਾਰ ਗਏ ਅਤੇ ਚਾਹੇ ਉਹਨਾਂ ਨੇ ਆਪਣਿਆੰ ਦੀ ਨਾਰਾਜਗੀ ਦੂਰ ਕਰਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਆਗੂ ਦਿਲੋਂ ਚੌਧਰੀ ਦੇ ਹੱਕ ਵਿੱਚ ਪ੍ਰਚਾਰ ਕਰਦਾ ਨਜਰ ਨਹੀਂ ਆਇਆ।

ਗੱਲ ਅਕਾਲੀ ਦਲ ਦੇ ਉਮੀਦਵਾਰ ਚਰਣਜੀਤ ਸਿੰਘ ਅਟਵਾਲ ਦੇ ਚੌਣ ਪ੍ਰਚਾਰ ਦੀ ਕੀਤੀ ਜਾਵੇ ਤਾਂ ਉਹਨਾਂ ਨੇ ਆਪਣਾ ਸਾਰਾ ਜੋਰ ਪਿੰਡਾ ਵਿੱਚ ਹੀ ਲਗਾਇਆ ਸ਼ਹਿਰੀ ਵੋਟਰਾਂ ਦੀ ਨਬਜ ਅਤੇ ਉਹਨਾਂ ਦੀਆੰ ਜਰੂਰਤਾਂ ਬਾਰੇ ਜਾਣਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਣ ਅਟਵਾਰ ਤੋਂ ਸ਼ਹਿਰੀ ਵੋਟਰ ਖਾਸਾ ਨਾਰਾਜ ਚਲ ਰਿਹਾ ਹੈ। ਅਟਵਾਲ ਚੌਧਰੀ ਦੇ ਨੈਗਟਿਵ ਕੈਂਪੇਨ ਨੂੰ ਆਪਣੇ ਹੱਕ ਵਿੱਚ ਕਰਣ ਵਿੱਚ ਵੀ ਬੁਰੀ ਤਰਾਂ ਨਾਲ ਫੇਲ ਹੀ ਰਹੇ।


ਹਰ ਵਾਰ ਜਲੰਧਰ ਸੀਟ ਤੇ ਕਾਂਗ੍ਰੇਸ ਅਤੇ ਅਕਾਲੀ ਦਲ ਵਿੱਚ ਹੀ ਵੱਡਾ ਮੁਕਾਬਲਾ ਦੇਖਣ ਲਈ ਮਿਲਦਾ ਰਿਹਾ ਹੈ ਪਰ ਇਸ ਵਾਰ ਬਸਪਾ ਅਤੇ ਪੀਡੀਏ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਇਹਨਾੰ ਦਿਗਜਾਂ ਨਾਲੋਂ ਕਾਫੀ ਅੱਗੇ ਨਜਰ ਆ ਰਹੇ ਹਨ।

Leave a Reply

Your email address will not be published. Required fields are marked *