Latest news

ਦਾਖਾ ਦੇ ਪ੍ਰਜਾਪਤ ਭਾਈਚਾਰੇ ਨੇ ਕੈਪਟਨ ਸੰਦੀਪ ਸੰਧੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ

ਹਲਕਾ ਦਾਖਾ ਦੇ ਸਮੂਹ ਪ੍ਰਜਾਪਤ ਭਾਈਚਾਰੇ

ਸਵੱਦੀ ਕਲਾਂ, 16 ਅਕਤੂਬਰ

:ਜ਼ਿਮਨੀ ਚੋਣਾਂ ਵਿਧਾਨ ਸਭਾ ਹਲਕਾ ਦਾਖਾ ਦੇ ਮੱਦੇਨਜ਼ਰ ਅੱਜ ਹਲਕੇ ਦੇ ਪਿੰਡ ਸਵੱਦੀ ਕਲਾਂ ਵਿਖੇ ਗੁਰਪ੍ਰੀਤ ਢੋਈ ਅਤੇ ਅਵਤਾਰ ਸਿੰਘ ਘੁੱਗੀ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਨਾਲ ਵਿਧਾਇਕ ਕਾਕਾ ਲੋਹਗੜ੍ਹ ਅਤੇ ਵਾਈਸ ਚੇਅਰਮੈਨ ਪੇਡਾ ਕਰਨ ਵੜਿੰਗ ਵੀ ਹਾਜਰ ਸਨ।

ਮੀਟਿੰਗ ਦੌਰਾਨ ਹਲਕਾ ਦਾਖਾ ਤੋਂ ਸਮੂਹ ਪ੍ਰਜਾਪਤ ਭਾਈਚਾਰੇ ਨੇ ਬਿਨਾ ਸ਼ਰਤ ਕੈਪਟਨ ਸੰਦੀਪ ਸੰਧੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਵਾਅਦਾ ਕੀਤਾ ਕਿ ਅਸੀਂ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਕੈਪਟਨ ਸੰਦੀਪ ਸੰਧੂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਤੇ ਹਲਕੇ ਦੇ ਹਰ ਵਰਗ ਨੂੰ ਕੈਪਟਨ ਸੰਧੂ ਦੇ ਹੱਕ ‘ਚ ਲਾਮਬੰਦ ਕਰਾਂਗੇ।

ਇਸ ਮੌਕੇ ਬੋਲਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਮੈਂ ਸਮੁੱਚੇ ਪ੍ਰਜਾਪਤ ਭਾਈਚਾਰੇ ਦਾ ਧੰਨਵਾਦੀ ਹਾਂ ਜਿਹਨਾ ਨੇ ਮੇਰੇ ‘ਤੇ ਵਿਸ਼ਵਾਸ਼ ਜਤਾਇਆ। ਉਨ੍ਹਾਂ ਕਿਹਾ ਕਿ ਬੇਸ਼ੱਕ ਪ੍ਰਜਾਪਤ ਭਾਈਚਾਰੇ ਨੇ ਬਿਨਾ ਸ਼ਰਤ ਸਮਰਥਨ ਦਿੱਤਾ ਹੈ ਪਰ ਜਿਵੇਂ ਕਿ ਸਾਡਾ ਮਕਸਦ ਹਲਕੇ ਦੇ ਹਰ ਵਰਗ ਨੂੰ ਨਾਲ ਵਿਕਾਸ ਕਰਨਾ ਤੇ ਉਹਨਾ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ, ਉਸੇ ਤਰਾਂ ਪ੍ਰਜਾਪਤ ਭਾਈਚਾਰੇ ਦੀ ਹਰ ਮੰਗ ਨੂੰ ਧਿਆਨ ‘ਚ ਰੱਖਿਆ ਜਾਵੇਗਾ।

ਇਸ ਮੌਕੇ ਸੁਖਮਿੰਦਰ ਸਿੰਘ ਸਰਪੰਚ ਭੱਠਾ ਧੂਆ, ਸੇਮਾ ਸਿੰਘ, ਗੁਰਮੁੱਖ ਸਿੰਘ, ਸੁਰਜਨ ਸਿੰਘ, ਬਿੰਦਰ ਸਿੰਘ, ਜਗਮੇਲ ਸਿੰਘ, ਦਰਸ਼ਨ ਸਿੰਘ, ਪ੍ਰੀਤਮ ਸਿੰਘ, ਕੁਲਵਿੰਦਰ ਸਿੰਘ, ਮੇਜਰ ਸਿੰਘ, ਬਲਦੇਵ ਸਿੰਘ, ਲਖਵੀਰ ਕੌਰ, ਗੁਰਮੀਤ ਕੌਰ, ਸੰਦੀਪ ਕੌਰ, ਸੁਖਵਿੰਦਰ ਕੌਰ, ਰਾਜਵਿੰਦਰ ਕੌਰ, ਚਰਨਜੀਤ ਕੌਰ, ਮਨਜਿੰਦਰ ਕੌਰ, ਕਰਮਜੀਤ ਕੌਰ, ਸੰਦੀਪ ਕੌਰ, ਰਛਪਾਲ ਕੌਰ, ਅਮ੍ਰਿਤਪਾਲ ਕੌਰ, ਗੁਰਮੇਲ ਸਿੰਘ ਪੰਚ, ਹਰਪ੍ਰੀਤ ਸਿੰਘ, ਜੰਗੀਰ ਸਿੰਘ, ਜਗਮਿੰਦਰ ਸਿੰਘ, ਜਸਦੇਵ ਸਿੰਘ, ਬੂਟਾ ਸਿੰਘ ਪ੍ਰਧਾਨ, ਜਗਸੀਰ ਸਿੰਘ, ਜਸਵਿੰਦਰ ਸਿੰਘ, ਪ੍ਰੀਤਮ ਸਿੰਘ, ਸਤਨਾਮ ਸਿੰਘ, ਦਰਸ਼ਨ ਸਿੰਘ, ਕੁਲਬੀਰ ਬਿੱਲੂ, ਮਨਪ੍ਰੀਤ ਸਿੰਘ ਵਿਰਕ ਆਦਿ ਹਾਜਰ ਸਨ।

Leave a Reply

Your email address will not be published. Required fields are marked *