Latest news

ਪੰਜਾਬ ਪ੍ਰੈਸ ਕਲੱਬ ਵਲੋਂ ਦਿੱਲੀ ਹਿੰਸਾ ਦੀ ਸਖ਼ਤ ਨਿੰਦਾ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ ਸਰਕਾਰ – ਪੱਤਰਕਾਰ ਭਾਈਚਾਰਾ

ਜਲੰਧਰ (ਐਸ ਕੇ ਵਰਮਾ): ਸਥਾਨਕ ਪੰਜਾਬ ਪ੍ਰੈਸ ਕਲੱਬ ਵਿਖੇ ਸਮੂਹ ਪੱਤਰਕਾਰਾਂ ਨੇ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕਰਕੇ ਦਿੱਲੀ ਵਿਖੇ ਹੋਈਆਂ ਹਿੰਸਕ ਘਟਨਾਵਾਂ ਅਤੇ ਖ਼ਾਸ ਕਰਕੇ ਜਿਨ•ਘਟਨਾਵਾਂ ਵਿੱਚ ਪੱਤਰਕਾਰਾਂ ਤੇ ਹੋਏ ਹਮਲਿਆਂ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ , ਪਿੰ੍ਰਟ ਐਂਡ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਰਿੰਦਰ ਪਾਲ , ਟਾਇਮਜ਼ ਆਫ਼ ਇੰਡੀਆ ਦੇ ਸਹਾਇਕ ਸੰਪਾਦਕ ਸ. ਆਈ.ਪੀ. ਸਿੰਘ , ਸਲਾਹਕਾਰ ਕਮੇਟੀ ਦੇ ਮੈਂਬਰ ਸੁਨੀਲ ਰੁਦਰਾ ਅਤੇ ਪਾਲ ਸਿੰਘ ਨੌਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਨਾਗਰਿਕਤਾ ਕਾਨੂੰਨ , ਸੀ.ਏ.ਏ. ਦੇ ਵਿਰੁੱਧ ਵਿੱਚ ਲੰਮੇ ਸਮੇਂ ਤੋਂ ਪੂਰੇ ਦੇਸ਼ ਵਿੱਚ ਰੋਹ ਦੀ ਲਹਿਰ ਹੈ ਅਤੇ ਕੱਲ ਸਰਕਾਰ ਦੀ ਸ਼ਹਿ ਤੇ ਇਸ ਰੋਹ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅੱਜ ਤੱਕ ਦੋ ਦਰਜਨ ਵਿਅਕਤੀਆਂ ਦੀ ਜਾਨ ਚਲੀ ਗਈ ਹੈ ਅਤੇ ਇਨ•ਾਂ ਘਟਨਾਵਾਂ ਵਿੱਚ ਕਈ ਪੱਤਰਕਾਰਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਇਹ ਸਾਰਾ ਕੁਝ ਇਸ ਕਰਕੇ ਹੋਇਆ ਹੈ ਤਾਂ ਕਿ ਸੱਚ ਲੋਕਾਂ ਦੇ ਸਾਹਮਣੇ ਨਾ ਆ ਸਕੇ। ਸ. ਜੌਹਲ ਨੇ ਪੁਲਿਸ ਦੀ ਭੂਮਿਕਾ ਤੇ ਵੀ ਸਵਾਲ ਖੜੇ ਕੀਤੇ। ਲੋਕਤੰਤਰ ਵਿੱਚ ਚੌਥੇ ਥੰਮ ਵਜੋਂ ਜਾਣੀ ਜਾਂਦੀ ਪ੍ਰੈਸ ਤੇ ਹਮਲਾ ਸਿੱਧੇ ਤੌਰ ਤੇ ਲੋਕਾਂ ਦੀ ਅਵਾਜ਼ ਦਬਾਉਣ ਦੀ ਕੋਸ਼ਿਸ਼ ਹੈ। ਜ਼ਿਲ•ੇ ਦੇ ਸਾਰੇ ਪੱਤਰਕਾਰਾਂ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਤੇ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਨੂੰ ਪੱਤਰਕਾਰਾਂ ਦੀ ਸੁਰੱਖਿਆ ਅਤੇ ਹਮਲਕਾਰੀਆਂ ਤੇ ਬਣਦੀ ਕਾਰਵਾਈ ਲਈ ਮੰਗ ਪੱਤਰ ਭੇਜਣ ਦਾ ਫੈਸਲਾ ਕੀਤਾ। ਇਸ ਮੌਕੇ ਪ੍ਰੈਸ ਕਲੱਬ ਦੇ ਸਾਹਮਣੇ ਸਮੂਹ ਪੱਤਰਕਾਰਾਂ ਨੇ ਰੋਸ ਮੁਜ਼ਾਹਰਾ ਵੀ ਕੀਤਾ ਅਤੇ ਆਪਣੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜਕੇ ਪੱਤਰਕਾਰਾਂ ਤੇ ਹੋਏ ਹਮਲਿਆਂ ਦੀ ਨਿਖੇਧੀ ਕੀਤੀ। ਇਸ ਮੌਕੇ ਪੱਤਰਕਾਰ ਭਾਈਚਾਰੇ ਨੇ ਫਿਰਕਾਪ੍ਰਸਤ ਅਤੇ ਕੱਟੜਵਾਦੀਆਂ ਨੂੰ ਜੋ ਸਰਕਾਰੀ ਸ਼ਹਿ ਦਿੱਤੀ ਜਾ ਰਹੀ ਹੈ , ਉਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਮੌਕੇ ਪ੍ਰਿੰਟ ਅਤੇ ਇਲੈਕਟ੍ਰੈਨਿਕ ਮੀਡੀਆ ਦੇ ਕਈ ਪੱਤਰਕਾਰ ਆਗੂ ਹਾਜ਼ਰ ਸਨ।

Subscribe us on Youtube


Leave a Reply

Your email address will not be published. Required fields are marked *