Latest news

ਪੱਤਰਕਾਰਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲੀਸ ਕਰਮੀਆ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ- ਪੱਟੀ       

 ਅੰਮ੍ਰਿਤਸਰ,    ਚੰਡੀਗੜ• ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਮੋਹਾਲੀ ਵਿਖੇ ਧਰਨਾਕਾਰੀ ਪੈਨਸ਼ਨਰਜ ਨਾਲ ਗੱਲਬਾਤ  ਕਰਨ ਤੋ ਰੋਕਣ ਤੇ ਪੱਤਰਕਾਰਾਂ ਨਾਲ ਕੀਤੀ ਧੱਕੇ ਮੁੱਕੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋ ਮੰਗ ਕੀਤੀ ਕਿ ਮੀਡੀਆ ਨਾਲ ਵਧੀਕੀ ਕਰਨ ਵਾਲੇ ਪੁਲੀਸ ਵਾਲਿਆ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ।
  1.        ਜਾਰੀ ਇੱਕਬਿਆਨ ਰਾਹੀ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਨਵੇ ਡੀ ਜੀ ਪੀ ਸ੍ਰੀ ਦਿਨਕਰ ਗੁਪਤਾ ਦੇ ਆਹੁਦਾ ਸੰਭਾਲਣ ਦੇ ਸਿਰਫ ਚਾਰ ਦਿਨਾਂ ਵਿੱਚ ਹੀ ਪਹਿਲਾਂ ਅਧਿਆਪਕਾਂ ਦੀ ਪਟਿਆਲਾ ਵਿਖੇ ਖਿੱਚ ਧੂਹ ਕੀਤੀ ਗਈ ਤੇ ਹੁਣ ਜਿੰਦਗੀ ਦੀ ਛੇ ਦਹਾਕੇ ਤੋ ਵੱਧ ਪੂਰਾ ਕਰ ਚੁੱਕੇ ਪੈਨਸ਼ਰਜ਼ ਤੇ ਵੀ ਮੋਹਾਲੀ ਵਿਖੇ ਧੂਹ ਘਸੀਟ ਕੀਤੀ ਗਈ ਜੋ ਪੁਲੀਸ ਲਈ ਸ਼ਰਮ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਲੁਧਿਆਣਾ ਗੈਂਗ ਰੈਪ ਕਾਂਡ ਦੀ ਵੀ ਜੇਕਰ ਮੁੱਢਲੇ ਰੂਪ ਵਿੱਚ ਨਿਆਂਇਕ ਜਾਂਚ ਕਰਵਾਈ ਜਾਵੇ ਤਾਂ ਕਈ ਹੋਰ ਪਰਤਾਂ ਵੀ ਖੁੱਲ ਸਕਦੀਆ ਹਨ ਇਹ ਕਾਂਡ ਵੀ ਸ੍ਰੀ ਗੁਪਤਾ ਦੇ ਆਹੁਦਾ ਸੰਭਾਲਣ ਉਪਰੰਤ ਹੀ ਵਾਪਰਨਾ ਸਾਬਤ ਕਰਦਾ ਹੈ ਕਿ ਪੁਲੀਸ ਪ੍ਰਸ਼ਾਸ਼ਨ ਵਿੱਚ ਕੁਝ ਕਾਲੀਆ ਭੇਡਾਂ ਮੌਜੂਦ ਹਨ ਜੋ ਪੰਜਾਬ ਦੇ ਹਾਲਾਤ ਨੂੰ ਖਰਾਬ ਕਰਨੀਆ ਚਾਹੁੰਦੀਆ ਹਨ। ਸ੍ਰੀ ਪੱਟੀ ਨੇ ਕਿਹਾ ਕਿ ਜੇਕਰ ਮੋਹਾਲੀ ਵਿਖੇ ਨਿਊਜ  ਚੈਨਲ 18 ਦੇ ਪੱਤਰਕਾਰ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲੀਸ ਅਧਿਕਾਰੀਆ ਦੇ  ਖਿਲਾਫ ਤੁਰੰਤ ਲੋੜੀਦੀ ਕਾਰਵਾਈ ਨਹੀ ਕੀਤੀ ਜਾਂਦੀ ਤਾਂ ਫਿਰ ਪੱਤਰਕਾਰ ਭਾਈਚਾਰਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ ਜਿਸ ਤੋ ਨਿਕਲਣ ਵਾਲੇ ਸਿੱਟਿਆ ਲਈ ਸਰਕਾਰ ਤੇ ਪੁਲੀਸ ਜਿੰਮੇਵਾਰ ਹੋਵੇਗੀ।

Leave a Reply

Your email address will not be published. Required fields are marked *