Latest news

ਬਲਿਊ ਸਟਾਰ ਆਪ੍ਰੇਸ਼ਨ ਦਾ ਸਾਹਸਿਕ ਫੈਸਲਾ ਸ਼ਹੀਦ ਇੰਦਰਾ ਗਾਂਧੀ ਦੀ ਦੇਸ਼ ਭਗਤੀ ਦਾ ਪ੍ਰਤੀਕ : ਅਸ਼ੋਕ ਥਾਪਰ

ਲੁਧਿਆਣਾ.(ਆਰ.ਕੇ.ਮੇਹਰਾ):ਸ਼ਹੀਦ ਸੁਖਦੇਵ ਥਾਪਰ ਬ੍ਰਿਗੇਡ ਐਂਟੀ ਟੈਰਰਿਸਟ ਫਰੰਟ ਨੇ ਤਿਆਰੀ ਮੈਦਾਨ ਸਥਿਤ ਇੰਦਰਾ ਗਾਂਧੀ ਸਮਾਰਕ ਉੱਤੇ ਪੰਡਿਤ ਰੋਹਤਾਸ਼ ਜੀ ਵੱਲੋਂ ਉਚਾਰੇ ਮੰਤਰਾਂ ਦੇ ਵਿੱਚਕਾਰ ਹਵਨ ਯੱਗ ਆਯੋਜਿਤ ਕਰਕੇ ਆਂਤਕੀ ਰਾਜੋਆਨਾ , ਗੁਰਪਤਵੰਤ ਸਿੰਘ ਪੰਨੂ ,ਪਰਮਜੀਤ ਪੰਮਾ ਦੀਆਂ ਤਸਵੀਰਾਂ ਦੀਆਂ ਆਹੁਤਿਆਂ ਪਾ ਕੇ ਬਲਿਊ ਸਟਾਰ ਆਪ੍ਰੇਸ਼ਨ ਦੇ ਨਾਇਕ ਸ਼ਹੀਦ ਜਨਰਲ ਅਰੁਣ ਸ਼੍ਰੀਧਰ ਵੈਦ , ਕੇ.ਪੀ. ਐਸ ਗਿਲ ਸਹਿਤ ਭਾਰਤੀ ਸੈਨਿਕਾਂ , ਅਰਧਸੈਨਿਕ ਬਲਾਂ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸ਼ਹਾਦਤ ਨੂੰ ਨਮਨ ਕੀਤਾ । ਉਥੇ ਹੀ ਆਪ੍ਰੇਸ਼ਨ ਦਾ ਸਾਹਸਿਕ ਫ਼ੈਸਲਾ ਕਰਣ ਤੇ ਸਵ . ਪ੍ਰਧਾਨਮੰਤਰੀ ਸ਼ਹੀਦ ਇੰਦਰਾ ਗਾਂਧੀ ਜੀ ਦੇ ਸਾਹਸ ਅਤੇ ਕੁਰਬਾਨੀ ਨੂੰ ਵੀ ਸ਼ਤ – ਸ਼ਤ ਪ੍ਰਣਾਮ ਕੀਤਾ । ਫਰੰਟ ਦੇ ਰਾਸ਼ਟਰੀ ਪ੍ਰਧਾਨ ਅਸ਼ੋਕ ਥਾਪਰ ਨੇ ਪੰਜਾਬ ਵਿੱਚ ਦੋ ਦਹਾਕਿਆਂ ਤੱਕ ਪਾਕਿਸਤਾਨੀ ਖੁਫਿਆ ਏਜੰਸੀ ਆਈਏਸਆਈ ਦੇ ਇਸ਼ਾਰੇ ਤੇ ਦੇਸ਼ ਦੀ ਏਕਤਾ ਅਤੇ ਅੰਖਡਤਾ ਨੂੰ ਤਾਰ – ਤਾਰ ਕਰ ਖਾਲਿਸਤਾਨੀਆਂ ਵੱਲੋਂ ਹਜਾਰਾਂ ਨਿਰਦੋਸ਼ ਅਤੇ ਨਿਹੱਥੇ ਪੰਜਾਬੀਆਂ ਦਾ ਕਤਲੇਆਮ ਕਰ ਮਚਾਏ ਕੁਹਰਾਮ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਸਾਬਕਾ ਪ੍ਰਧਾਨਮੰਤਰੀ ਇੰਦਰਾ ਜੀ ਨੇ ਸਾਹਸਿਕ ਕਦਮ ਚੁੱਕਕੇ ਅੱਜ ਹੀ ਦੇ ਦਿਨ ਸਾਲ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਪਾਵਨ ਧਰਤੀ ਨੂੰ ਆਂਤਕੀਆਂ ਤੋਂ ਅਜ਼ਾਦ ਕਰਵਾ ਕੇ ਖਾਲਿਸਤਾਨੀਆਂ ਨੂੰ ਮੁੰਹ ਤੋੜ ਜਵਾਬ ਦਿੱਤਾ । ਬਲਿਊ ਸਟਾਰ ਆਪ੍ਰੇਸ਼ਨ ਦੇ ਨਾਇਕ ਸ਼ਹੀਦ ਜਨਰਲ ਸ਼ਹੀਦ ਅਰੁਣ ਸ਼੍ਰੀਧਰ ਵੈਦ , ਸਾਬਕਾ ਮੁੱਖਮੰਤਰੀ ਸ਼ਹੀਦ ਬੇਅੰਤ ਸਿੰਘ ਅਤੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਕੇ. ਪੀ . ਐਸ ਗਿਲ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਥਾਪਰ ਨੇ ਕਿਹਾ ਕਿ ਉਕਤ ਸ਼ਹੀਦਾਂ ਨੇ ਦੇਸ਼ ਦੀ ਏਕਤਾ ਅਤੇ ਅੰਖਡਤਾ ਲਈ ਆਪਣੇ ਆਪ ਨੂੰ ਕੁਰਬਾਨ ਕਰਕੇ ਸਾਬਤ ਕੀਤਾ ਕਿ ਮਾਂ ਭਾਰਤੀ ਵੱਲ ਬੁਰੀ ਨਜ਼ਰ ਰੱਖਣ ਵਾਲੀਆਂ ਦਾ ਨਾਮੋਨਿਸ਼ਾਨ ਮਿਟਾ ਦੇਵਾਂਗੇ । ਇਸ ਮੌਕੇ ਤੇ ਅਜੈ ਵਾਲਿਆ ਬੱਬੂ , ਵਿਜੈ ਵਾਲਿਆ , ਵਿਜੈ ਸ਼ਰਮਾ , ਸੁਖਵਿੰਦਰ ਭੱਲਾ , ਸ਼ੰਮੀ ਪੰਡਿਤ , ਸਤੀਸ਼ ਸੋਨੀ , ਸੁਰੇਸ਼ ਮਹਿਰਾ,ਹਰੀਸ਼ ਕੁਮਾਰ,ਟਿੰਕੂ ਢਾਂਡਾ, ਰਾਜੀਵ ਸੂਦ ਪਿੰਕਾ ,ਸੋਨੂੰ , ਸੁਰੇਸ਼ ਭੋਲ਼ਾ,ਅਭਿਸ਼ੇਕ ਗੁਪਤਾ,ਸੰਜੀਵ ਮਹਿਰਾ,ਹਰੀਸ਼ ਵਿਜ,ਕੇ.ਕੇ ਸੂਰੀ ਸਹਿਤ ਹੋਰ ਵੀ ਮੌਜੂਦ ਸਨ ।

Leave a Reply

Your email address will not be published. Required fields are marked *