Latest news

ਯੂਥ ਅਕਾਲੀ ਦਲ ਅਤੇ ਭਾਜਪਾ ਯੂਵਾ ਮੋਰਚਾ ਦੇ ਰੋਡ ਸ਼ੋ ਨੇ ਸਿਆਸੀ ਸਮੀਕਰਣ ਬਦਲ ਤੈਅ ਕੀਤੀ ਗਰੇਵਾਲ ਦੀ ਜਿੱਤ ਗੋਸ਼ਾ ਤੇ ਮਹੇਸ਼ ਦੀ ਅਗਵਾਈ ਹੇਠ ਡਿਵੀਜਨ ਨੰ. 3 ਤੋਂ ਘੰਟਾ ਘਰ ਤੱਕ ਚੌਂਕ ਤੱਕ 500 ਤੋਂ ਜਿਆਦਾ ਥਾਂ ਹੋਇਆ ਗਰੇਵਾਲ ਦਾ ਸਵਾਗਤ

ਲੁਧਿਆਣਾ.(ਆਰ.ਕੇ. ਮੇਹਰਾ): ਯੂਥ ਅਕਾਲੀ ਦਲ ਅਤੇ ਭਾਜਪਾ ਯੂਵਾ ਮੋਰਚਾ ਵੱਲੋਂ ਚੋਣ ਪ੍ਰਚਾਰ ਦੇ ਅੰਤਿਮ ਦਿਨ ਸ਼ੁੱਕਰਵਾਰ ਨੂੰ ਡਿਵੀਜਨ ਨੰ. 3 ਤੋਂ ਘੰਟਾਘਰ ਚੌਂਕ ਤੱਕ ਗਠ-ਜੋੜ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਪੱਖ ਵਿੱਚ ਆਯੋਜਿਤ ਪੈਦਲ ਰੋਡ ਸ਼ੋ ਵਿੱਚ ਉਮੜੀ ਸਮਰਥਕਾਂ ਦੀ ਭੀੜ ਨੇ ਲੁਧਿਆਣਾ ਦੇ ਸਿਆਸੀ ਸਮੀਕਰਣ ਬਦਲ ਕੇ ਅਕਾਲੀ ਦਲ ਉਮੀਦਵਾਰ ਦੀ ਜਿੱਤ ਤੇ ਮੋਹਰ ਲਗਾਈ । ਗੁਰਦੀਪ ਸਿੰਘ ਗੋਸ਼ਾ ਅਤੇ ਮਹੇਸ਼ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਰੋਡ ਸ਼ੋ ਵਿੱਚ ਅਕਾਲੀ ਦਲ ਲੁਧਿਆਣਾ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋ ,ਭਾਜਪਾ ਪ੍ਰਧਾਨ ਜਤਿੰਦਰ ਮਿਤਲ ,ਸਾਬਕਾ ਭਾਜਪਾ ਪ੍ਰਧਾਨ ਰਵਿੰਦਰ ਅਰੋੜਾ, ਪ੍ਰਵੀਨ ਬਾਂਸਲ ,ਮਨਪ੍ਰੀਤ ਸਿੰਘ ਬੰਟੀ ,ਜਸਪਾਲ ਸਿੰਘ ਬੰਟੀ ,ਸੰਜੀਵ ਚੌਧਰੀ, ਵਰੁਣ ਮਲਹੌਤਰਾ ,ਰਜਨੀਸ਼ ਧੀਮਾਨ ,ਮਨਪ੍ਰੀਤ ਸਿੰਘ ਮੰਨਾ , ਨੀਰਜ ਵਰਮਾ , ਸੁਨੀਲ ਵਰਮਾ ਸਹਿਤ ਅਕਾਲੀ – ਭਾਜਪਾ ਦੇ ਪ੍ਰਦੇਸ਼ ਅਤੇ ਜਿਲਾ ਪੱਧਰੀ ਨੇਤਾ ਵੀ ਮੌਜੂਦ ਸਨ । ਮਹੇਸ਼ਇੰਦਰ ਗਰੇਵਾਲ ਨੇ ਕਾਂਗਰਸ ਅਤੇ ਲਿਪ ਪ੍ਰਤਿਆਸ਼ੀ ਵੱਲੋਂ ਝੂਠ ਅਤੇ ਪੈਸੇ ਦੇ ਜੋਰ ਤੇ ਵੋਟ ਬਟੋਰਨੇ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਦੇਸ਼ ਦਾ ਵਿਕਾਸ ਨਰੇਂਦਰ ਮੋਦੀ ਦੀਆਂ ਨਿਤੀਆਂ ਰਾਹੀ ਹੀ ਸੰਭਵ ਹੈ । ਗੁਰਦੀਪ ਸਿੰਘ ਗੋਸ਼ਾ ਅਤੇ ਮਹੇਸ਼ ਸ਼ਰਮਾ ਨੇ ਗਰੇਵਾਲ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਦੇਸ਼ ਦੀ ਜਨਤਾ ਹੁਣ ਕਾਂਗਰਸ ਦੇ ਭ੍ਰਿਸ਼ਟ ਸਿਸਟਮ ਨੂੰ ਨੱਕਾਰ ਚੁੱਕੀ ਹੈ । ਦੇਸ਼ ਦੇ 125 ਕਰੋੜ ਲੋਕ ਹੁੱਣ ਮੋਦੀ ਸਰਕਾਰ ਦੀ ਈਮਾਨਦਾਰੀ ਦੇ ਪੰਜ ਸਾਲ ਦੇ ਸ਼ਾਸਣਕਾਲ ਦੇ ਬਾਅਦ ਕਾਂਗਰਸ ਨੂੰ ਫਿਰ ਤੋਂ ਸਤਾ ਸੌਪਣ ਦੀ ਬਜਾਏ ਦੂਜੀ ਵਾਰ ਪ੍ਰਧਾਨਮੰਤਰੀ ਮੋਦੀ ਨੂੰ ਦੇਸ਼ ਦੀ ਵਾਗਡੋਰ ਸੌਂਪ ਦੇਸ਼ ਦੇ ਵਿਕਾਸ ਨੂੰ ਅੱਗੇ ਵਧਾਉਣ ਦਾ ਮਨ ਬਣਾ ਚੁੱਕੀ ਹੈ ।

Leave a Reply

Your email address will not be published. Required fields are marked *