Latest news

ਬਾਬਾ ਭਾਗੋ ਜੀ ਪਿੰਡ ਬੱਲ ਵਿਖੇ ਸਾਡਾ ਪਿੰਡ ਸਾਡੇ ਲੋਕ ਸਮਾਜ ਸੇਵੀ ਸੰਸਥਾ ਪਿੰਡ ਬੱਲ ਵਲੋਂ ਸਮਾਗਮ

ਜਲੰਧਰ :

ਗੁਰਦੁਆਰਾ ਸ੍ਰੀ ਬਾਬਾ ਭਾਗੋ ਜੀ ਪਿੰਡ ਬੱਲ ਵਿਖੇ ਸਾਡਾ ਪਿੰਡ ਸਾਡੇ ਲੋਕ ਸਮਾਜ ਸੇਵੀ ਸੰਸਥਾ ਪਿੰਡ ਬੱਲ ਵਲੋਂ ਸ਼੍ਰੀ ਮਲਕੀਤ ਸਿੰਘ ਡੀ ਜੀ ਪੀ(ਰਿਟਾ.)ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪਿੰਡ ਦੀਆਂ ਬਜ਼ੁਰਗਾਂ, ਅੰਗਹੀਣਾਂ ਅਤੇ ਵਿਧਵਾ ਔਰਤਾਂ ਨੂੰ ਸੰਸਥਾ ਵੱਲੋਂ ਮਹਿਨਾਵਾਰੀ ਪੈਨਸ਼ਨ ਦਿੱਤੀ ਗਈ ਅਤੇ ਇਸ ਸਮਾਗਮ ਵਿੱਚ ਸ਼੍ਰੀ ਹਰਨੇਕ ਸਿੰਘ ਮੱਲਾ ਬੇਦੀਆਂ ਜਿਸ ਦੀ ਇੱਕ ਸੜਕ ਦੁਰਘਟਨਾ ਚ ਰੀੜ੍ਹ ਦੀ ਹੱਡੀ ਟੁੱਟ ਜਾਣ ਕਾਰਣ ਓਹ ਤੁਰਫਿਰ ਨਹੀ ਸਕਦਾ ਸੀ ਨੂੰ ਉਸਦੇ ਇਲਾਜ ਵਾਸਤੇ ਇੱਕ ਲੱਖ ਸੋਲ੍ਹਾਂ ਹਾਜ਼ਰ ਰੁਪਏ ਦੀ ਮਾਲੀ ਸਹਾਇਤਾ ਐਨ ਆਰ ਆਈ ਵੀਰਾਂ (ਭਗਤ ਰਾਮ ਜੱਖੂ ਤੇ ਉਨ੍ਹਾਂ ਦੇ ਸਾਥੀ ਬਲਜਿੰਦਰ ਭੱਟੀ, ਹੰਸ ਰਾਜ ਸ਼ੀਹਮਾਰ, ਜੋਗਿੰਦਰ ਸਿੰਘ ਜੀ ਬੱਲ,ਹਰਜਿੰਦਰ ਸਿੰਘ ਜੀ ਰੰਧਾਵਾ, ਕਮਲੇਸ਼ ਅਹੀਰ,ਸੰਤ ਕੁਮਾਰ, ਸੁੱਚਾ ਸਿੰਘ ਜੀ ਗੁਰਨਾਮ ਸਹਿਜਲ ਜੀ ਹਰਭਜਨ ਸਿੰਘ ਬੱਲ ਜੀ ਹਰਚਰਨ ਸਿੰਘ ਗਿੱਲ ਜੀ ਮੇਵਾ ਸਿੰਘ ਹੋਠੀ ਜੀ ਜਸ ਢਿੱਲੋਂ ਜੀ)ਦੇ ਸਹਿਯੋਗ ਨਾਲ ਦਿੱਤੀ ਗਈ ਅਤੇ ਕਰੀਬ ਸੱਠ ਹਾਜ਼ਰ ਰੁਪਏ ਕੀਮਤ ਦੀ ਬੈਟਰੀ ਨਾਲ ਚੱਲਣ ਵਾਲੀ ਵੀਲ੍ਹ ਚੇਅਰ ਦਿੱਤੀ ਗਈ ਜਿਸ ਨਾਲ ਪੀੜਤ ਹਰਨੇਕ ਸਿੰਘ ਬੀਨਾਂ ਕਿਸੇ ਦੀ ਸਹਾਇਤਾ ਦੇ ਅੱਠ ਦੱਸ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਸਕਦਾ ਹੈ।ਇਸ ਮੌਕੇ ਤੇ ਬੋਲਦਿਆਂ ਸ਼੍ਰੀ ਮਲਕੀਤ ਸਿੰਘ ਡੀ ਜੀ ਪੀ (ਰਿਟਾ.) ਨੇ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਮਕਸਦ ਹੀ ਦੀਨ ਦੁਖੀਆ,ਲੋੜਮੰਦਾ ਅਤੇ ਮਨੁੱਖਤਾ ਦੀ ਸੇਵਾ ਕਰਨਾ ਹੈ।ਇਸ ਵਿੱਚ ਸਾਨੂੰ ਸਾਰਿਆਂ ਨੂੰ ਅਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਸ.ਜੋਗਿੰਦਰ ਸਿੰਘ ਬੱਲ ਵੱਲੋਂ ਵੀ ਹਰਨੇਕ ਸਿੰਘ ਨੂੰ ਨਗਦ ਰਾਸ਼ੀ ਦਿੱਤੀ ਗਈ।ਇਸ ਸਮਾਗਮ ਵਿੱਚ ਨਰਿੰਦਰ ਕੌਰ ਹੋਠੀ, ਬਾਬਾ ਸੁੱਖਾ ਸਿੰਘ ਖਾਲਸਾ ਅਤੇ ਬਸਪਾ ਨੇਤਾ ਬਲਵਿੰਦਰ ਕੁਮਾਰ ਨੇ ਮਾ. ਬੀ.ਆਰ. ਜੱਖੂ.ਸ਼੍ਰੀ ਮਲਕੀਤ ਸਿੰਘ ਡੀ ਜੀ ਪੀ, ਸ਼੍ਰੀ ਜੋਗਿੰਦਰ ਸਿੰਘ ਬੱਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਇਸ ਮਹਾਨ ਉਪਰਾਲੇ ਲਈ ਪ੍ਰਸੰਸਾ ਕੀਤੀ ਅਤੇ ਇਸ ਮਿਸ਼ਨਰੀ ਸਾਥੀ ਦੀ ਜੋ ਮੱਦਦ ਕੀਤੀ ਉਸ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਤੋਂ ਵੱਡਾ ਪੁਨ ਦਾ ਕੰਮ ਕੀਤਾ ਗਿਆ ਹੈ ।ਇਸ ਮੌਕੇ ਸੁਰਿੰਦਰ ਸੰਧੂ, ਸਰਪੰਚ ਪ੍ਰਦੀਪ ਕੁਮਾਰ, ਸਾਬਕਾ ਬਲਾਕ ਸੰਮਤੀ ਮੈਂਬਰ ਜਸਵਿੰਦਰ ਬੱਲ, ਸ਼ਾਦੀ ਲਾਲ ਪ੍ਰਧਾਨ ਬਸਪਾ ਕਰਤਾਰਪੁਰ, ਪੰਚ ਰਣਜੀਤ ਸਿੰਘ, ਪੰਚ ਲਹਿਬਰ ਰਾਮ, ਪੰਚ ਹਰਮਿੰਦਰ ਸਿੰਘ, ਜਸਪਾਲ ਸਿੰਘ, ਪੂਰਨ ਸਿੰਘ, ਅਜੀਤ ਸਿੰਘ, ਸਰਬਜੀਤ ਵਿਰਦੀ ਸੈਕਟਰੀ,ਸੁੱਖਾ ਬੱਲ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।ਇਸ ਮੌਕੇ ਹਰਨੇਕ ਸਿੰਘ ਨੇ ਸਾਰੀ ਸੰਸਥਾ ਅਤੇ ਖਾਸ ਕਰ ਮਾ. ਭਗਤ ਰਾਮ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਤੁਹਾਡੀ ਦਿੱਤੀ ਮੱਦਦ ਨਾਲ ਮੇਰੇ ਜੀਵਨ ਵਿੱਚ ਮੁੜ ਤੋਂ ਖੁਸ਼ੀਆਂ ਆ ਗਈਆਂ ਹਨ ।

Subscribe us on Youtube


Leave a Reply