Latest news

ਦਰਦਨਾਕ ਭਿਆਨਕ ਹਾਦਸੇ ਚ 10 ਲੋਕ ਮਰੇ,13 ਲੋਕ ਜ਼ਖਮੀ

10 people were killed, 13 people injured in a tragic terrible accident

ਹੁਸ਼ਿਆਰਪੁਰ ਚ ਦਰਦਨਾਕ ਭਿਆਨਕ ਹਾਦਸੇ ਵਿੱਚ ਦਸ ਲੋਕਾਂ ਦੇ ਮਾਰੇ ਜਾਣ ਅਤੇ ਤੇਰਾਂ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਪਿੰਡ ਅਸਮਾਨ ਸ਼ਹੀਦ ਦੇ  ਲੋਕ ਬਾਬਾ ਬਾਲਕ ਨਾਥ ਪੀਰ ਨਿਗਾਹਾ ਤੋਂ ਵਾਪਸ ਵਾਪਸ ਆ ਰਹੇ ਸਨ ਤਾਂ ਹੁਸ਼ਿਆਰਪੁਰ ਸ਼ਹਿਰ ਚ ਧੋਬੀ ਘਾਟ ਏਰੀਏ ਦੇ ਨੇੜੇ ਲੱਗੇ ਹੋਏ ਪੁਲਿਸ ਨਾਕੇ ਨੂੰ ਦੇਖ ਕੇ ਸ਼ਰਧਾਲੂਆਂ ਨਾਲ ਭਰੀ  ਮਹਿੰਦਰਾ ਬਲੈਰੋ ਗੱਡੀ  ਦਾ ਡਰਾਈਵਰ ਘਬਰਾ ਗਿਆ ਅਤੇ ਉਸਨੇ ਇੱਕਦਮ ਗੱਡੀ ਤੇਜ ਰਫ਼ਤਾਰ ਕਰ ਦਿੱਤੀ ਜੋ ਕਿ ਸਾਹਮਣੇ ਦਰੱਖ਼ਤ ਨਾਲ ਟਕਰਾ ਗਈ ਦੁਰਘਟਨਾ ਇੰਨੀ ਜ਼ਬਰਦਸਤ ਹੋਈ ਕਿ ਮੌਕੇ ਤੇ ਹੀ ਦੱਸ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਸਨ ਅਤੇ ਤੇਰਾ ਹੋਰ ਲੋਕ ਗੰਭੀਰ ਫੱਟੜ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਚ ਦਾਖ਼ਲ ਕਰਾਇਆ ਗਿਆ ਹੈ ਮੌਕੇ ਤੇ ਪੁੱਜੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਵੱਲੋਂ ਵੀ ਹਸਪਤਾਲ ਅਧਿਕਾਰੀਆਂ ਨੂੰ ਮਰੀਜ਼ਾਂ ਦੇ ਇਲਾਜ ਲਈ ਸਰਕਾਰ ਵੱਲੋਂ ਪੂਰੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ

Subscribe us on Youtube


Leave a Reply