Latest news

19 ਮਈ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਕਰਵਾਈ ਜਾ ਰਹੀ ਵੈਬਕਾਸਟਿੰਗ ਦਾ ਜਾਇਜ਼ਾ ਲਿਆ ਗਿਆ।

ਜਲੰਧਰ-ਜਲੰਧਰ ਲੋਕ ਸਭਾ ਸੀਟ ਲਈ ਨਿਰਪੱਖ ਤੇ ਸਾਂਤਮਈ ਵੋਟਾਂ ਕਰਵਾਉਣ ਦੀ ਵਚੱਨਬੱਧਤਾ ਨੂੰ ਦੁਹਰਾਉਂਦਿਆਂ ਜਨਰਲ ਆਬਜ਼ਰਵਰ ਆਈ.ਸੈਮੂਅਲ ਆਨੰਦ ਕੁਮਾਰ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵਲੋਂ 19 ਮਈ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ ਕਰਵਾਈ ਜਾ ਰਹੀ ਵੈਬਕਾਸਟਿੰਗ ਦਾ ਜਾਇਜ਼ਾ ਲਿਆ ਗਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਆਬਜਰਵਰ ਅਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪੋਲਿੰਗ ਬੂਥ ਸਿੱਧੇ ਤੌਰ ‘ਤੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਥਾਪਿਤ ਕੀਤੇ ਗਏ ਕੰਟਰੋਲ ਰੂਮ ਦੀ ਨਿਗਰਾਨੀ ਹੇਠ ਹੋਣਗੇ।  957 ਪੋਲਿੰਗ ਬੂਥਾਂ ਵਿਚੋਂ ਵਿਧਾਨ ਸਭਾ ਹਲਕਾ ਫਿਲੌਰ ਵਿੱਚ 118, ਨਕੋਦਰ ਵਿੰਚ 126, ਸ਼ਾਹਕੋਟ 122, ਕਰਤਾਰਪੁਰ 110, ਜਲੰਧਰ ਪੱਛਮੀ 101, ਜਲੰਧਰ ਕੇਂਦਰੀ 80, ਜਲੰਧਰ ਉਤੱਰੀ 88, ਜਲੰਧਰ ਕੈਂਟ 105 ਅਤੇ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ 107 ਪੋਲਿੰਗ ਬੂਥ ਸ਼ਾਮਿਲ ਹਨ।  ਜਨਰਲ ਆਬਜ਼ਰਵਰ ਅਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਬੂਥਾਂ ‘ਤੇ ਵੈਬਕਾਸਟਿੰਗ ਕਰਵਾਉਣ ਲਈ ਵੈਬ ਕੈਮਰਾ, ਵਾਈ-ਫਾਈ ਰੋਟਰ ਅਤੇ ਮਿਹਨਤੀ ਸਟਾਫ਼ ਤਾਇਨਾਤ ਕੀਤਾ ਗਿਆ ਹੈ ਜਿਨਾਂ ਵਲੋਂ ਪੂਰੀ ਚੌਕਸੀ ਨਾਲ ਇਨਾਂ ਪੋਲਿੰਗ ਕੇਂਦਰਾਂ ‘ਤੇ ਨਜ਼ਰ ਰੱਖੀ ਜਾਵੇਗੀ।  ਪੋਲਿੰਗ ਬੂਥਾਂ ‘ਤੇ ਲਾਈਵ ਨਜ਼ਰਸਾਨੀ ਹੋਵੇਗੀ। ਵੈਬਕਾਸਟਿੰਗ ਰਾਹੀਂ ਮੁੱਖ ਚੋਣ ਅਧਿਕਾਰੀ, ਜ਼ਿਲ੍ਹਾ ਚੋਣ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਵਲੋਂ ਸਮੁੱਚੀ ਚੋਣ ਪ੍ਰਕਿਰਿਆ ‘ਤੇ ਨਜ਼ਰ ਰੱਖੀ ਜਾਵੇਗੀ। ਜਨਰਲ ਆਬਜਰਵਰ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੈਬਕਾਸਟਿੰਗ ਸਬੰਧੀ ਪਹਿਲਾ ਟਰਾਇਲ 1 ਅਤੇ ਦੂਜਾ 12 ਮਈ ਨੂੰ ਕੀਤਾ ਜਾ ਚੁੱਕਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੁਲਵੰਤ ਸਿੰਘ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *