Latest news

ਸ੍ਰੀ ਲੰਕਾ ਚ ਬੰਬ ਧਮਾਕਿਆਂ ਦੌਰਾਨ 207 ਵਿਅਕਤੀ ਮਰੇ, 450 ਲੋਕ ਜ਼ਖ਼ਮੀ


207 people were killed and 450 injured in Sri Lanka bomb blasts

ਸ੍ਰੀ ਲੰਕਾ ਵਿਚ ਹੋਏ ਬੰਬ ਧਮਾਕਿਆਂ ਦੌਰਾਨ ਕੋਲੰਬੋ ਵਿਚ ਤਿੰਨ ਭਾਰਤੀ ਵੀ ਮਾਰੇ ਗਏ ਹਨ। ਈਸਟਰ ਸਰਵਿਸ ਦੌਰਾਨ ਤਿੰਨ ਚਰਚਾਂ, ਇੱਕ ਨਿੱਜੀ ਘਰ, ਇੱਕ ਚਿੜੀਆਂਘਰ ਅਤੇ ਪੰਜ ਹੋਟਲਾਂ, ਜਿੱਥੇ ਦਰਜਨਾਂ ਵਿਦੇਸ਼ੀ ਸੈਲਾਨੀ ਰੁਕੇ ਹੋਏ ਸਨ, ਨੂੰ ਆਤਮਘਾਤੀ ਧਮਾਕਿਆਂ ਦੌਰਾਨ ਨਿਸ਼ਾਨਾਂ ਬਣਾਇਆ ਗਿਆ।

ਇਨ੍ਹਾਂ ਧਮਾਕਿਆਂ ਦੌਰਾਨ 207 ਵਿਅਕਤੀਆਂ ਦੇ ਮਾਰੇ ਜਾਣੇ ਅਤੇ ਕਰੀਬ 450 ਲੋਕਾਂ ਦੇ ਜ਼ਖ਼ਮੀ ਹੋਣ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ।

ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ, ‘ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਹੈ ਕਿ ਨੈਸ਼ਨਲ ਹਸਪਤਾਲ ਨੇ ਮਰਨ ਵਾਲਿਆਂ ਵਿਚ 3 ਭਾਰਤੀਆਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਦੀ ਸ਼ਨਾਖ਼ਤ ਲੋਕਾਸ਼ਿਨੀ, ਨਰਾਇਣ ਚੰਦਰਸ਼ੇਖ਼ਰ ਅਤੇ ਰਮੇਸ਼ ਵਜੋਂ ਹੋਈ ਹੈ। ਇਸ ਦੀ ਵਿਸਥਾਰਤ ਜਾਣਕਾਰੀ ਲ਼ਈ ਜਾ ਰਹੀ ਹੈ।’

ਇੱਕ ਖ਼ਬਰ ਏਜੰਸੀ ਮੁਤਾਬਕ ਕੇਰਲ ਮੂਲ ਦੀ ਔਰਤ, ਜੋ ਦੁਬਈ ਰਹਿੰਦੀ ਸੀ, ਦੇ ਵੀ ਮਾਰੇ ਜਾਣ ਦੀ ਖ਼ਬਰ ਹੈ।

ਸੁਸ਼ਮਾ ਸਵਰਾਜ ਨੇ ਕਿਹਾ ਕਿ ਉਨ੍ਹਾਂ ਸ੍ਰੀ ਲੰਕਾ ਦੇ ਵਿਦੇਸ਼ ਮੰਤਰਾਲੇ ਨੂੰ ਭਾਰਤ ਵਲੋਂ ਹਰ ਮਦਦ ਦੀ ਪੇਸ਼ਕਸ਼ ਕੀਤੀ ਹੈ।

ਇਸ ਤੋਂ ਪਹਿਲਾਂ ਸ੍ਰੀਲੰਕਾ ਵਿਚ ਹੋਏ 8 ਲੜੀਵਾਰ ਬੰਬ ਧਮਾਕਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 207 ਹੋਣ ਜਾਣ ਦੀ ਪੁਸ਼ਟੀ ਕੀਤੀ ਗਈ । ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ 450 ਜਣੇ ਗੰਭੀਰ ਜ਼ਖ਼ਮੀ ਹਨ ਅਤੇ ਇਸ ਮਾਮਲੇ ਵਿਚ 7 ਜਣਿਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।

ਸਰਕਾਰੀ ਸੂਤਰਾਂ ਮੁਤਾਬਕ ਮਰਨ ਵਾਲਿਆਂ ਵਿਚ 27 ਵਿਦੇਸ਼ੀ ਨਾਗਰਿਕ ਹਨ। ਇਹ ਲੋਕ ਭਾਰਤ, ਦੁਬਈ, ਅਮਰੀਕਾ, ਯੂਕੇ, ਨੀਂਦਰਲੈਂਡ, ਪੁਰਤਗਾਲ ਅਤੇ ਕਈ ਹੋਰ ਮੁਲਕਾਂ ਨਾਲ ਸਬੰਧਤ ਹਨ।

Leave a Reply

Your email address will not be published. Required fields are marked *