Latest news

ਨਹਿਰ ਵਿਚ ਛਾਲ ਮਾਰਨ ਕਾਰਨ 4 ਭੈਣਾਂ ਦੀ ਮੌਤ

ਵਿਆਹ ਦੀ ਉਮਰ ਨਿਕਲ ਜਾਣ ਦੇ ਬਾਵਜੂਦ ਪਰਿਵਾਰ ਵਲੋਂ ਧੀਆਂ ਦੇ ਵਿਆਹ ਵਿਚ ਕੋਈ ਦਿਲਚਸਪੀ ਨਾ ਦਿਖਾਉਣ ਕਾਰਨ 5 ਭੈਣਾ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਨਹਿਰ ਵਿਚ ਛਾਲ ਮਾਰਨ ਕਾਰਨ 4 ਭੈਣਾਂ ਦੀ ਤਾਂ ਮੌਤ ਹੋ ਗਈ ਤੇ ਇਕ ਨੂੰ ਸਥਾਨਕ ਲੋਕਾਂ ਵਲੋਂ ਬਚਾ ਲਿਆ ਗਿਆ ਹੈ। ਇਹ ਹਾਦਸਾ ਵਾਪਰਿਆ ਹੈ ਗੁਆਂਢੀ ਮੁਲਕ ਪਾਕਿਸਤਾਨ ਦੇ ਪਿੰਡ ਹੰਬਵਾਲਾ ਵਿਚ। ਲਾਹੋਰ ਨੇੜਲੇ ਇਸ ਪਿੰਡ ਦੀਆਂ ਵਸਨੀਕ ਪੰਜ ਭੈਣਾਂ ਜੀਨਤ, ਫੈਜਾ, ਨਾਜੀਆ, ਮੁਨੀਰਾ ਤੇ ਪਾਮੋਂ, ਜੋ ਕਿ 25 ਤੋਂ 40 ਸਾਲ ਦੀ ਉਮਰ ਦੀਆਂ ਸਨ, ਅੱਜ ਆਪਣੇ ਘਰ ਤੋਂ ਇਹ ਕਹਿ ਕੇ ਨਿਕਲੀਆ ਕਿ ਉਹ ਸਹੇਲੀਆਂ ਨਾਲ ਪਿਕਨਿਕ ਮਨਾਉਣ ਨਹਿਰ ‘ਤੇ ਜਾ ਰਹੀਆਂ ਹਨ, ਪਰ ਰਸਤੇ ਵਿਚ ਉਨ੍ਹਾਂ ਨੇ ਬਣਾਈ ਯੋਜਨਾ ਅਨੁਸਾਰ ਬੱਸ ਨੂੰ ਨਹਿਰ ਤੋਂ ਕੁਝ ਦੂਰੀ ‘ਤੇ ਹੀ ਛੱਡ ਦਿੱਤਾ ਅਤੇ ਸੜਕ ਤੋਂ ਨਿਕਲਦੀ ਨਹਿਰ ਵਿਚ ਪੰਜਾਂ ਭੈਣਾਂ ਨੇ ਛਾਲ ਮਾਰ ਦਿੱਤੀ।

Subscribe us on Youtube


Leave a Reply