Latest news

ਚੋਣ ਪਿੜ ’ਚ 449 ਮਹਿਲਾ ਉਮੀਦਵਾਰ ਨਿੱਤਰੀਆਂ,ਹਰਸਿਮਰਤ ਕੌਰ ਬਾਦਲ ਕੋਲ ਸਭ ਤੋਂ ਵੱਧ ਗਹਿਣੇ

449 women candidates, NRIs, Harsimrat Kaur Badal has the highest jewelery in the polling booth

ਬਠਿੰਡਾ,

 ਬਠਿੰਡਾ ਸੰਸਦੀ ਹਲਕੇ ਤੋਂ ਅਕਾਲੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਏਨੇ ਗਹਿਣੇ ਹਨ ਕਿ ਚਾਹੇ ਪੰਡ ਬੰਨ੍ਹ ਲਵੋ। ਮੁਲਕ ਭਰ ’ਚੋਂ ਬੀਬਾ ਬਾਦਲ ਨੇ ਗਹਿਣਿਆਂ ਦੇ ਮਾਮਲੇ ਵਿਚ ਝੰਡੀ ਲੈ ਲਈ ਹੈ। ਦੇਸ਼ ਭਰ ਦੇ ਚੋਣ ਪਿੜ ’ਚ ਹੁਣ ਤੱਕ 449 ਮਹਿਲਾ ਉਮੀਦਵਾਰ ਨਿੱਤਰੀਆਂ ਹਨ, ਜਿਨ੍ਹਾਂ ’ਚੋਂ ਸਭ ਤੋਂ ਵੱਧ ਗਹਿਣੇ ਹਰਸਿਮਰਤ ਕੌਰ ਬਾਦਲ ਕੋਲ ਹਨ। ਕੇਂਦਰੀ ਵਜ਼ਾਰਤ ’ਚ ਸ਼ਾਮਲ ਸੱਤ ਮਹਿਲਾ ਵਜ਼ੀਰ ਵੀ ਗਹਿਣਿਆਂ ਦੇ ਮਾਮਲੇ ਵਿਚ ਬੀਬੀ ਬਾਦਲ ਦੇ ਨੇੜੇ-ਤੇੜੇ ਨਹੀਂ ਹਨ। 16ਵੀਂ ਲੋਕ ਸਭਾ ਵਿਚ ਕੁੱਲ 66 ਮਹਿਲਾ ਸੰਸਦ ਮੈਂਬਰ ਹਨ ਜਿਨ੍ਹਾਂ ’ਚੋਂ ਸਭ ਤੋਂ ਵੱਧ ਗਹਿਣੇ ਬੀਬਾ ਬਾਦਲ ਕੋਲ ਹਨ। ਉਨ੍ਹਾਂ ਕੋਲ ਇਸ ਵੇਲੇ 7.03 ਕਰੋੜ ਮੁੱਲ ਦੇ ਗਹਿਣੇ ਹਨ ਜਿਨ੍ਹਾਂ ਵਿਚ ਸੋਨਾ, ਸਿਲਵਰ, ਸਟੋਨ ਤੇ ਡਾਇਮੰਡ ਦੇ ਗਹਿਣੇ ਸ਼ਾਮਲ ਹਨ। ਬੀਬਾ ਬਾਦਲ ਨੇ ਕੁਝ ਗਹਿਣੇ ਖ਼ਰੀਦੇ ਹਨ ਅਤੇ ਕੁਝ ਵਿਰਾਸਤ ਵਿਚ ਮਿਲੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਸਿਰਫ਼ 9 ਲੱਖ ਦੇ ਗਹਿਣੇ ਹਨ। ਜਦੋਂ ਬੀਬੀ ਬਾਦਲ ਪਹਿਲੀ ਵਾਰ 2009 ਵਿਚ ਸੰਸਦ ਮੈਂਬਰ ਬਣੇ ਸਨ ਤਾਂ ਉਦੋਂ ਉਨ੍ਹਾਂ ਕੋਲ 1.94 ਕਰੋੜ ਦੇ ਗਹਿਣੇ ਸਨ ਜਿਸ ਵਿਚ 14.93 ਕਿਲੋ ਸੋਨਾ ਤੇ ਸਿਲਵਰ ਸ਼ਾਮਲ ਹੈ। ਮੋਟੇ ਅੰਦਾਜ਼ੇ ਅਨੁਸਾਰ ਹੁਣ ਹਰਸਿਮਰਤ ਕੌਰ ਬਾਦਲ ਕੋਲ ਕਰੀਬ 21.50 ਕਿਲੋ ਸੋਨਾ/ਸਿਲਵਰ ਆਦਿ ਹੈ। ਦੇਖਿਆ ਜਾਵੇ ਤਾਂ ਇੰਨੇ ਗਹਿਣਿਆਂ ਦੀ ਪੂਰੀ ਪੰਡ ਬੱਝ ਜਾਵੇ। ਪੰਜਾਬ ਦੇ ਕਿਸਾਨਾਂ ਨੂੰ ਕਈ ਵਾਰ ਏਦਾਂ ਦੇ ਦਿਨ ਵੀ ਵੇਖਣੇ ਪੈਂਦੇ ਹਨ ਕਿ ਘਰ ’ਚ ਇੱਕ ਪੰਡ ਤੂੜੀ ਵੀ ਨਹੀਂ ਹੁੰਦੀ। ਵੇਰਵਿਆਂ ਅਨੁਸਾਰ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੂੰ ਗਹਿਣਿਆਂ ਦਾ ਕਾਫ਼ੀ ਸ਼ੌਕ ਹੈ ਅਤੇ ਉਹ ਵੀ ਇਸ ਮਾਮਲੇ ਵਿਚ ਹਰਸਿਮਰਤ ਦੇ ਨੇੜੇ ਨਹੀਂ ਪੁੱਜੇ ਹਨ। ਕਿਰਨ ਖੇਰ ਕੋਲ ਇਸ ਵੇਲੇ 4.64 ਕਰੋੜ ਦੇ ਗਹਿਣੇ ਹਨ ਜਿਨ੍ਹਾਂ ਵਿਚ 16 ਕਿਲੋ ਸੋਨਾ ਵੀ ਸ਼ਾਮਲ ਹੈ। ਕੇਂਦਰੀ ਵਜ਼ੀਰਾਂ ’ਤੇ ਨਜ਼ਰ ਮਾਰੀਏ ਤਾਂ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਕੋਲ 7.87 ਲੱਖ ਅਤੇ ਅਨੁਪ੍ਰਿਆ ਪਟੇਲ ਕੋਲ 4.80 ਲੱਖ ਦੇ ਗਹਿਣੇ ਹਨ। ਕੇਂਦਰੀ ਵਜ਼ੀਰਾਂ ਸਮ੍ਰਿਤੀ ਇਰਾਨੀ ਕੋਲ 12.36 ਲੱਖ ਅਤੇ ਮੇਨਕਾ ਗਾਂਧੀ ਕੋਲ 1.24 ਕਰੋੜ ਦੇ ਗਹਿਣੇ ਹਨ। ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਕੋਲ ਵੀ ਸਿਰਫ਼ 62 ਲੱਖ ਦੇ ਗਹਿਣੇ ਹਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਐਮਪੀ ਨੂੰਹ ਡਿੰਪਲ ਯਾਦਵ ਕੋਲ ਵੀ 59 ਲੱਖ ਦੀ ਜਿਊਲਰੀ ਹੈ। ਸੰਸਦ ਮੈਂਬਰ ਸੁਪ੍ਰਿਆ ਸੂਲੇ ਕੋਲ ਜ਼ਰੂਰ 4 ਕਰੋੜ ਰੁਪਏ ਦੇ ਗਹਿਣੇ ਹਨ। ਫਿਲਮੀ ਅਦਾਕਾਰਾ ਹੇਮਾ ਮਾਲਿਨੀ ਵੀ ਬੀਬਾ ਬਾਦਲ ਦੇ ਗਹਿਣਿਆਂ ਦੇ ਅੱਧ ਵਿਚ ਵੀ ਨਹੀਂ ਅੱਪੜ ਸਕੇ। ਉਨ੍ਹਾਂ ਕੋਲ 3.46 ਕਰੋੜ ਦੇ ਗਹਿਣੇ ਹਨ ਜਦੋਂ ਕਿ ਉੱਤਰੀ ਮੁੰਬਈ ਤੋਂ ਕਾਂਗਰਸ ਉਮੀਦਵਾਰ ਤੇ ਫਿਲਮੀ ਅਦਾਕਾਰ ਉਰਮਿਲਾ ਮਾਤੋਂਡਕਰ ਕੋਲ ਵੀ ਸਿਰਫ਼ 1.47 ਕਰੋੜ ਰੁਪਏ ਦੀ ਜਿਊਲਰੀ ਹੈ


Leave a Reply

Your email address will not be published. Required fields are marked *