Latest news

ਪੰਜਾਬ ‘ਚ ਅੱਜ 78 ਲੋਕਾਂ ਦੀ ਮੌਤ, 2717 ਆਏ ਨਵੇਂ ਕੋਰੋਨਾ ਮਰੀਜ਼

ਜਲੰਧਰ :GIN

ਪੰਜਾਬ ‘ਚ 2717 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 87184 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 63570 ਮਰੀਜ਼ ਠੀਕ ਹੋ ਚੁੱਕੇ, ਬਾਕੀ 21022 ਮਰੀਜ ਇਲਾਜ਼ ਅਧੀਨ ਹਨ। ਅੱਜ 2756 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 451 ਮਰੀਜ਼ ਆਕਸੀਜਨ ਅਤੇ 82 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 562, ਮੁਹਾਲੀ ਤੋਂ 272, ਅੰਮ੍ਰਿਤਸਰ ਤੋਂ 267, ਪਟਿਆਲਾ ਤੋਂ 247, ਜਲੰਧਰ 209 ਤੇ ਹੁਸ਼ਿਆਰਪੁਰ ਤੋਂ ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 2592 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 78 ਮੌਤਾਂ ‘ਚ 1 ਫਿਰੋਜ਼ਪੁਰ, 9 ਅੰਮ੍ਰਿਤਸਰ, 15 ਲੁਧਿਆਣਾ, 6 ਬਠਿੰਡਾ, 10 ਜਲੰਧਰ, 11 ਪਟਿਆਲਾ, 2 ਕਪੂਰਥਲਾ, 2 ਫਾਜ਼ਿਲਕਾ, 1 ਫਤਿਹਗੜ੍ਹ ਸਾਹਿਬ, 2 ਮੁਕਤਸਰ, 1 ਗੁਰਦਾਸਪੁਰ, 5 ਹੁਸ਼ਿਆਰਪੁਰ, 1 ਮਾਨਸਾ, 1 ਪਠਾਨਕੋਟ, 2 ਰੋਪੜ, 1 ਬਰਨਾਲਾ, 5 ਸੰਗਰੂਰ, 3 ਮੋਗਾ ਤੋਂ ਰਿਪੋਰਟ ਹੋਈਆਂ ਹਨ। ਭਾਰਤ ‘ਚ ਹੁਣ ਤੱਕ 50 ਲੱਖ, 41 ਹਜ਼ਾਰ, 681 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 39 ਲੱਖ , 60 ਹਜ਼ਾਰ, 965 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 82286 ਲੋਕਾਂ ਦੀ ਜਾਨ ਜਾ ਚੁੱਕੀ ਹੈ।

Subscribe us on Youtube

 


 



 

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply