Latest news

ਹਵਾਈ ਅੱਡਿਆਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਅਮਰੀਕਾ ਦੀ ਤਰਜ਼ ‘ਤੇ

Airport security arrangements on the US lines

ਭਾਰਤੀ ਹਵਾਈ ਅੱਡਿਆਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਅਮਰੀਕਾ ਦੀ ਤਰਜ਼ ‘ਤੇ ਵਧੇਰੇ ਪੁਖਤਾ ਕੀਤਾ ਜਾ ਰਿਹਾ ਹੈ ਜਿਨਾਂ ਤਹਿਤ ਮੁਸਾਫ਼ਰਾਂ ਨੂੰ ਪੜਤਾਲ ਦੇ ਕਈ ਪੜਾਵਾਂ ਵਿਚੋਂ ਲੰਘਾਇਆ ਜਾਵੇਗਾ। ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋਂ ਵੱਲੋਂ ਚੁੱਪ-ਚਪੀਤੇ ਕੀਤੀਆਂ ਜਾ ਰਹੀਆਂ ਤਬਦੀਲੀਆਂ ਦੇ ਮਕਸਦ ਨਾਲ 50 ਭਾਰਤੀ ਅਫ਼ਸਰਾਂ ਦਾ ਦੂਜਾ ਬੈਚ ਅਮਰੀਕੀ ਏਜੰਸੀ ਤੋਂ ਸਿਖਲਾਈ ਲੈ ਰਿਹਾ ਹੈ। ਸਿਖਲਾਈ ਪ੍ਰੋਗਰਾਮ ਨਾਲ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ 50 ਜਣਿਆਂ ਦਾ ਪਹਿਲਾ ਬੈਚ ਸਿਖਲਾਈ ਮੁਕੰਮਲ ਕਰ ਚੁੱਕਾ ਹੈ ਅਤੇ ਇਸ ਦਾ ਮੁੱਖ ਮਕਸਦ ਹਵਾਈ ਸਫ਼ਰ ਨੂੰ ਵਧੇਰੇ ਸੁਰੱਖਿਅਤ ਬਣਾਉਣਾ ਹੈ। ਐਵੀਏਸ਼ਨ ਸੈਕਟਰ ਦੇ ਅੰਕੜਿਆਂ ਮੁਤਾਬਕ ਭਾਰਤ ਤੇਜ਼ੀ ਨਾਲ ਉਭਰਦੇ ਬਾਜ਼ਾਰਾਂ ਵਿਚੋਂ ਇਕ ਹੈ ਅਤੇ 2018 ਵਿਚ 14 ਕਰੋੜ ਲੋਕਾਂ ਨੇ ਹਵਾਈ ਜਹਾਜ਼ਾਂ ਰਾਹੀਂ ਸਫ਼ਰ ਕੀਤਾ।

Subscribe us on Youtube


Leave a Reply