Latest news

ਨਸ਼ਿਆਂ ਵਿਰੁਧ ਸਾਈਕਲ ‘ਤੇ ਭਾਰਤ ਯਾਤਰਾ ਕਰਨ ਵਾਲੇ ਅਮਨਦੀਪ ਸਿੰਘ ਖ਼ਾਲਸਾ ਖਾਲੜਾ ਪੁੱਜੇ


ਗੁਰੂ ਸਾਹਿਬਾਨਾ ਦੇ ਦੱਸੇ ਮਾਰਗ ਗੁਰੂ ਸਾਹਿਬ ਦੇ ਵਾਰਸ ਬਣ ਕੇ ਅਪਣੀ ਜਿੰਦਗੀ ਬਤੀਤ ਕਰ ਰਹੇ ਅਮਨਦੀਪ ਸਿੰਘ ਖ਼ਾਲਸਾ ਜੋ ਕਿ ਭਾਰਤ ਵਿਚ ਨਸ਼ਿਆਂ ਵਿਰੁਧ ਸਾਈਕਲ ਯਾਤਰਾ ਕਰ ਰਹੇ ਹਨ। ਹਿੰਦ ਪਾਕਿ ਸਰਹੱਦ ‘ਤੇ ਵਸੇ ਕਸਬਾ ਖਾਲੜਾ ਵਿਖੇ ਪੁੱਜੇ ਮਹਾਦੇਵਨ ਰੈਡੀ ਤੋ ਅਮਨਦੀਪ ਸਿੰਘ ਖ਼ਾਲਸਾ ਬਣੇ ਅਪਣੇ ਜੀਵਨ ਬਾਰੇ ਦਸਿਆ ਕਿ ਉਨ੍ਹਾਂ ਦਾ ਜਨਮ ਕਰਨਾਟਕ ਦੇ ਸਹਿਰ ਬੰਗਲੋਰ ਦਾ ਹੈ ਅਸੀ ਤਿੰਨ ਭਰਾ ਹਾ ਮੇਰੇ ਦੋ ਬੱਚੇ ਹਨ। ਬੇਟਾ ਅਮਰੀਕਾ ਵਿਚ ਡਾਕਟਰ ਹੈ।

ਮੇਰੀ ਬੇਟੀ ਪੰਜਾਬ ਦੇ ਅੰਮ੍ਰਿਤਸਰ ਇਲਾਕੇ ਵਿਚ ਵਿਆਹੀ ਹੋਈ ਹੈ। ਮੈਨੂੰ ਛੇ ਭਾਸ਼ਾਵਾਂ ਦੀ ਜਾਣਕਾਰੀ ਹੈ। ਪੜ੍ਹਾਈ ਦੌਰਾਨ ਉਹਨਾ ਨੂੰ ਪੰਜਾਬੀ ਨਾ ਆਉਣ ਕਰ ਕੇ ਉਨ੍ਹਾਂ ਨੇ ਅੰਗਰੇਜੀ ਵਿਚ ਸਾਰੇ ਸਿੱਖ ਇਤਿਹਾਸ ਦੀ ਪੜ੍ਹਾਈ ਕੀਤੀ। ਉਨ੍ਹਾਂ ਦਸਿਆ ਕਿ ਉਹ ਛੋਟੇ ਸਾਹਿਬਜਾਦਿਆਂ ਦਾ ਇਤਿਹਾਸ ਪੜ੍ਹਨ ਤੋ ਬਾਅਦ ਇਨਾਂ ਪ੍ਰਭਾਵਤ ਹੋਇਆ ਕਿ ਉਸ ਨੇ ਗੁਦੁਆਰਾ ਸਾਹਿਬ ਦੇ ਪ੍ਰਧਾਨ ਕੋਲ ਸਿੰਘ ਸੱਜਣ ਦੀ ਇਛਾ ਜ਼ਾਹਰ ਕੀਤੀ ਤੇ 1975 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ।

ਬਾਅਦ ਵਿਚ ਮੇਰੇ ਮਾਮਾ ਜੀ ਦੀ ਮੋਤ ਸਰਾਬ ਪੀਣ ਨਾਲ ਹੋ ਗਈ ਸੀ। ਜਿਸ ਨਾਲ ਮੈਨੂੰ ਬਹੁਤ ਸੱਟ ਵੱਜੀ। ਉਸ ਤੋ ਬਾਅਦ ਮੈਂ ਅਪਣੀ ਅਧਿਆਪਕ ਦੀ ਨੌਕਰੀ ਛੱਡ ਕੇ 2009 ਵਿਚ ਅਪਣੀ ਸਾਈਕਲ ਯਾਤਰਾ ਤੇ ਨਸ਼ਿਆਂ ਵਿਰੁਧ ਮੁਹਿੰਮ ਤੇ ਗੁਰਬਾਣੀ ਦਾ ਪ੍ਰਚਾਰ ਕਰਨ ਨਿਕਲ ਪਿਆ। ਹੁਣ ਤਕ ਮੈਂ 25 ਰਾਜਾਂ ਤੇ 35000 ਹਜ਼ਾਰ ਪਿੰਡਾ ਤੋਂ ਹੁੰਦਾ ਹੋਇਆ 2 ਲੱਖ 35000 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕਾ ਹਾਂ।

ਇਸ ਯਾਤਰਾ ਦੌਰਾਨ ਮੈਂ 5500 ਲੋਕਾ ਨੂੰ ਨਸ਼ਾ ਤੋ ਦੂਰ ਕਰ ਚੁਕਾ ਹਾ। ਮੇਰੀ ਸਾਈਕਲ ਯਾਤਰਾ ਕਰ ਕੇ ਮੇਰਾ ਨਾਮ ਗਿਨੀਜ਼ ਬੁੱਕ ਵਿਚ ਵੀ ਦਰਜ ਹੋ ਚੁੱਕਾ ਹੈ। ਇਸ ਤੋਂ ਪਹਿਲਾ ਰੀਕਾਰਡ ਅਮਰੀਕਾ ਦੇ ਇਕ ਵਿਅਕਤੀ ਜੌਨ ਵਿਲਸਨ ਦਾ ਸੀ ਜਿਸ ਨੇ ਇਕ ਲੱਖ ਪੱਚੀ ਹਜ਼ਾਰ ਕਿਲੋਮੀਟਰ ਸਾਈਕਲ ਚਲਾਇਆ ਸੀ। ਖਾਲੜਾ ਪੁੱਜਣ ਤੇ ਉਨ੍ਹਾਂ ਨੂੰ ਜੀ ਆਇਆ ਕਿਹਾ ਗਿਆ।

Leave a Reply

Your email address will not be published. Required fields are marked *