Latest news

ਅਮਰੀਕੀ ਅਦਾਲਤ ਦੇ ਫੈਸਲੇ ਨਾਲ 2 ਲੱਖ ਭਾਰਤੀਆਂ ਨੂੰ ਫਾਇਦਾ

American Court’s decision benefits 2lakh Indians

ਨਵੀਂ ਦਿੱਲੀ :

ਅਮਰੀਕੀ ਅਦਾਲਤ ਨੇ ਭਾਰਤੀਆਂ ਨੂੰ ਵੀਜ਼ਾ ਨੀਤੀ ਵਿਚ ਫੌਰੀ ਰਾਹਤ ਦੇਣ ਦਾ ਆਦੇਸ਼ ਦਿੱਤਾ ਹੈ। ਇਹ ਆਦੇਸ਼ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ ਨੂੰ ਉਹ ਨੀਤੀ ਲਾਗੂ ਕਰਨ ਤੋਂ ਰੋਕਦਾ ਹੈ, ਜਿਸ ਤਹਿਤ ਕੌਮਾਂਤਰੀ ਵਿਦਿਆਰਥੀਆਂ (ਉਨ੍ਹਾਂ ਦੇ ਆਸ਼ਰਤਾਂ ਜਿਵੇਂ ਕਿ ਪਤੀ, ਪਤਨੀ ਤੇ ਬੱਚੇ ਆਦਿ) ਦੇ ਉਥੇ ਰਹਿਣ ਨੂੰ ‘ਗੈਰ-ਕਾਨੂੰਨੀ ਸਟੇਅ’ ਕਰਾਰ ਦਿੱਤਾ ਜਾਂਦਾ ਹੈ।
ਅਦਾਲਤ ਦਾ ਇਹ ਫੈਸਲਾ ਇਸ ਕਰਕੇ ਵੀ ਅਹਿਮ ਹੈ, ਕਿਉਂਕਿ ਗੈਰ-ਕਾਨੂੰਨੀ ਮੌਜੂਦਗੀ ਵਰਗਾ ਕਾਨੂੰਨ ਇਕ ਨਿਸਚਿਤ ਮਿਆਦ ਲਈ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕ ਸਕਦਾ ਹੈ। ਅਮਰੀਕਾ ਵਿਚ ਪੜ੍ਹਾਈ ਕਰ ਰਹੇ 2 ਲੱਖ ਭਾਰਤੀ ਵਿਦਿਆਰਥੀਆਂ ਲਈ ਇਹ ਇਕ ਚੰਗੀ ਖਬਰ ਹੈ। ਅਮਰੀਕਾ ਤੋਂ ਬਾਹਰ ਆਉਣ ਤੋਂ ਪਹਿਲਾਂ ਜੋ ਵਿਅਕਤੀ ਉਥੇ 180 ਦਿਨ ਤੋਂ ਵੱਧ ਤੱਕ ਗੈਰ-ਕਾਨੂੰਨੀ ਤਰੀਕੇ ਨਾਲ ਰਿਹਾ ਹੋਵੇ, ਉਸ ਨੂੰ ਅਗਲੇ ਤਿੰਨ ਸਾਲ ਤੱਕ ਮੁੜ ਅਮਰੀਕਾ ਵਿਚ ਵੜਨ ਤੋਂ ਰੋਕਿਆ ਜਾ ਸਕਦਾ ਹੈ। ਜਿਹੜਾ ਵਿਅਕਤੀ ਇਕ ਸਾਲ ਤੋਂ ਵੱਧ ਸਮਾਂ ਗੈਰ-ਕਾਨੂੰਨੀ ਤੌਰ ‘ਤੇ ਰਹਿੰਦਾ ਹੈ, ਉਸ ਨੂੰ 10 ਸਾਲ ਤੱਕ ਅਮਰੀਕਾ ਵਿਚ ਮੁੜ ਵੜਨ ਤੋਂ ਰੋਕਿਆ ਜਾ ਸਕਦਾ ਹੈ। ਇਹ ਆਦੇਸ਼ ਉਸ ਪਟੀਸ਼ਨ ‘ਤੇ ਆਇਆ ਹੈ, ਜਿਹੜੀ ਗਿਲਫੋਰਡ ਕਾਲਜ, ਦੀ ਨਿਊ ਸਕੂਲ ਤੇ ਕਈ ਹੋਰਨਾਂ ਕਾਲਜਾਂ ਨੇ ਦਾਇਰ ਕੀਤੀ ਸੀ।
ਜਿਸ ਨੀਤੀ ਉੱਤੇ ਰੋਕ ਲਾਈ ਗਈ ਹੈ, ਉਹ 9 ਅਗਸਤ 2018 ਨੂੰ ਲਾਗੂ ਕੀਤੀ ਗਈ ਸੀ। ਇਸ ਮੁਤਾਬਕ ਵੀਜ਼ਾ ਮਿਆਦ ਜਾਂ ਡਿਗਰੀ ਪੂਰੀ ਹੋਣ ਤੋਂ ਬਾਅਦ ਵਿਦੇਸ਼ੀ ਵਿਦਿਆਰਥੀ ਦੀ ਅਮਰੀਕਾ ਵਿਚ ਮੌਜੂਦਗੀ ਨੂੰ ਗੈਰ-ਕਾਨੂੰਨੀ ਸਟੇਅ ਕਰਾਰ ਦਿੱਤਾ ਜਾਏਗਾ।

Leave a Reply

Your email address will not be published. Required fields are marked *