Latest news

ਅਨੰਤਵੀਰ ਬਾਦਲ ਹੁਣ ਆਪਣੇ ਦਾਦਾ ਜੀ ਦੇ ਸਿਆਸੀ ਫਰਜ਼ ਨਿਭਾਉਂਦੇ ਲੱਗੇ !

Anantveer Badal now performs his grandfather’s political duties!

ਚੰਡੀਗੜ੍ਹ,

ਸਿਆਸਤ ‘ਚ ਬਾਬਾ ਬੋਹੜ ਦੇ ਨਾਂਅ ਨਾਲ ਜਾਣੇ ਜਾਂਦੇ ਸ. ਪ੍ਕਾਸ਼ ਸਿੰਘ ਬਾਦਲ ਦੇ ਪੋਤੇ ਅਨੰਤਵੀਰ ਸਿੰਘ ਬਾਦਲ ਹੁਣ ਆਪਣੇ ਦਾਦਾ ਜੀ ਦੇ ਸਿਆਸੀ ਫਰਜ਼ ਨਿਭਾਉਂਦੇ ਨਜ਼ਰ ਆਉਣ ਲੱਗੇ ਨੇ। ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤਵੀਰ ਸਿੰਘ ਨੇ ਫਰੀਦਕੋਟ ‘ਚ ਅਮਿਤ ਕੁਮਾਰ ਸਿੰਪੀ ਬਾਂਸਲ ਦੇ ਘਰ ਵਿਖੇ ਚੋਣ ਦਫ਼ਤਰ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ। ਇਸ ਮੌਕੇ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਜਿਸ ਤੋਂ ਬਾਅਦ ਅਨੰਤਵੀਰ ਨੇ ਹਲਕਾ ਫਰੀਦਕੋਟ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੀ ਚੋਣ ਮੁਹਿੰਮ ਨੂੰ ਅੱਗੇ ਵਧਾਉਂਦੇ ਦਫ਼ਤਰ ਦਾ ਉਦਘਾਟਨ ਕੀਤਾ।

ਹਲਾਂਕਿ ਇਸ ਮੌਕੇ ਅਨੰਤਵੀਰ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਪਰ ਉਹ ਪਹਿਲੀ ਵਾਰ ਸਿਆਸਤ ਦੇ ਸਮਾਗਮ ‘ਚ ਪਹਿਲੀ ਵਾਰ ਨਿੱਜੀ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਦੀ ਥਾਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪ੍ਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਸੁਪੱਤਰ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਗਿੱਦੜਬਾਹਾ ਤੋਂ ਹੀ ਕੀਤੀ ਸੀ ਜਿੱਥੋਂ ਕਿ ਅੱਜ ਬਾਦਲ ਪਰਿਵਾਰ ਦੀ ਤੀਜੀ ਪੀੜ੍ਹੀ ਨੇ ਕੀਤੀ ਹੈ।

Subscribe us on Youtube


Leave a Reply