Latest news

ASI ਰਿਸ਼ਵਤ ਦੇ 5500 ਰੁਪਏ ਲੈਂਦਿਆ ਰੰਗੇ ਹੱਥੀਂ ਕਾਬੂ

ਪੰਜਾਬ ਸਰਕਾਰ ਤੇ ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤਖੋਰਾ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜਿਲ੍ਹਾ ਫਾਜ਼ਿਲਕਾ ਵਿਜੀਲੈਂਸ ਦੇ ਡੀਐੱਸਪੀ ਰਾਜ ਕੁਮਾਰ ਸਾਮਾ ਦੀ ਅਗਵਾਈ ਹੇਠ ਉਹਨਾਂ ਦੀ ਟੀਮ ਵਲੋਂ ਐਕਸਾਈਜ਼ ਵਿਭਾਗ ਗੁਰੂਹਰਸਹਾਏ ਵਿਖੇ ਡਿਊਟੀ ਨਿਭਾ ਰਹੇ ਏਐੱਸਆਈ ਗੁਰਨਾਮ ਸਿੰਘ ਨੂੰ 5500 ਰੁਪਏ ਸਮੇਤ ਰਿਸ਼ਵਤ ਲੈਂਦਿਆ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।ਵਿਜੀਲੈਂਸ ਦੇ ਡੀਐੱਸਪੀ ਰਾਜ ਕੁਮਾਰ ਸਾਮਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਗੁਰਮੇਜ ਸਿੰਘ ਪਿੰਡ ਸਵਾਇਆ ਰਾਏ ਉਤਾੜ ਦੇ ਘਰ ਐਕਸਾਈਜ਼ ਵਿਭਾਗ ਵੱਲੋਂ ਰੇਡ ਕੀਤੀ ਗਈ ਸੀ ਤੇ ਕਾਬੂ ਕੀਤੇ ਗਏ ਉਕਤ ਸਹਾਇਕ ਥਾਣੇਦਾਰ ਵਲੋਂ ਗੁਰਮੇਜ ਸਿੰਘ ਤੇ ਉਹਨਾਂ ਦੇ ਪਰਿਵਾਰ ਉੱਪਰ ਝੂਠਾ ਪਰਚਾ ਦਰਜ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ ਤੇ ਪਰਚਾ ਦਰਜ ਨਾ ਕਰਨ ਦੇ ਬਦਲੇ 10 ਹਜਾਰ ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ।

ਉਹਨਾਂ ਕਿਹਾ ਕਿ ਇਸ ਸਬੰਧੀ ਗੁਰਮੇਜ ਸਿੰਘ ਵਲੋਂ ਸਾਡੇ ਦਫਤਰ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੇ ਸਾਡੀ ਟੀਮ ਵਲੋਂ ਕਾਰਵਾਈ ਕਰਦਿਆਂ ਕਥਿਤ ਏਐੱਸਆਈ ਗੁਰਨਾਮ ਸਿੰਘ ਨੂੰ 5500 ਰੁਪਏ ਨਕਦ ਰਿਸ਼ਵਤ ਲੈਂਦਿਆ ਮੋਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply