ਦਿੱਲੀ ਦੇ ਤੁੰਗਲਾ ਬਾਦ ਵਿੱਚ 600 ਸਾਲ ਪੁਰਾਣੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮੰਦਰ ਨੂੰ ਢਾਹੁਣ ਦੇ ਵਿਰੋਧ ਚ ਆਸਟ੍ਰੇਲੀਆ ਦੇ ਵਸਨੀਕ ਸਮੂਹ ਰਵਿਦਾਸ ਭਾਈਚਾਰੇ ਅਤੇ ਗੁਰੂ ਰਵਿਦਾਸ ਸਭਾ ਇਨਕਾਰਪੋਰੇਟਿਡ ਮੇਲਬੋਰਨ ਵੱਲੋਂ ਕੌਾਸਲੇਟ ਜਨਰਲ ਆਫ ਇੰਡੀਆ ਮੈਲਬਰਨ ਦੇ ਦਫਤਰ ਵਿਖੇ ਸ੍ਰੀ ਰਾਜ ਕੁਮਾਰ ਕੋਸੁਂਲ ਜਨਰਲ ਅਤੇ ਸ੍ਰੀਮਤੀ ਅਨੁਰਾਧਾ ਸੁੰਦਰਮੂਰਤੀ ਪ੍ਰਮੁਖ ਚਾਂਸਰੀ ਨੂੰ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਮ ਤੇ ਮੰਮੋਰੰਡਮ , ਮੰਗ-ਪੱਤਰ ਸੋਪਿਆ ਗਿਆ ਅਤੇ ਮੰਗ ਕੀਤੀ ਕਿ ਦਿੱਲੀ ਚ ਢਾਹੇ ਗਏ ਰਵਿਦਾਸ ਮੰਦਰ ਨੂੰ ਦੁਬਾਰਾ ਉਸੇ ਜਗ੍ਹਾ ਤੇ ਸਰਕਾਰ ਦੇ ਖਰਚੇ ਤੇ ਬਣਾਇਆ ਜਾਵੇ ਅਤੇ ਜ਼ਮੀਨ ਤੁਰੰਤ ਵਾਪਿਸ ਕੀਤੀ ਜਾਵੇ ।ਉਨ੍ਹਾਂ ਕਿਹਾ ਕਿ ਜੇਕਰ ਢਾਹੇ ਗਏ ਮੰਦਰ ਨੂੰ ਦੁਬਾਰਾ ਮੋਦੀ ਸਰਕਾਰ ਵੱਲੋਂ ਨਾ ਬਣਾਇਆ ਗਿਆ ਤਾਂ ਦੁਨੀਆਂ ਭਰ ਦੇ ਵਿੱਚ ਵਸਦੇ ਰਵਿਦਾਸ ਭਾਈਚਾਰੇ ਵੱਲੋਂ ਵੱਡੇ ਤੌਰ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਭਾਰਤ ਸਰਕਾਰ ਹੋਵੇਗੀ ਇਸ ਮੌਕੇ ਰਵਿਦਾਸ ਗੁਰਦੁਆਰਾ ਮੈਲਬੌਰਨ ਦੀ ਤਰਫੋ ਸੈਕਟਰੀ ਸ਼੍ਰੀ ਵਿਪਨ ਹੀਰ ,ਰਣਜੀਤ ਕਲਸੀ ਹੇਮਰਾਜ ਸੁਨੀਲ ਕੁਮਾਰ,ਰਾਕੇਸ਼ ਮਹਿੰਮੀ ,ਸੱਤ ਪਾਲ ਦੁੱਘ ,ਰਮੇਸ਼ ਕੁਮਾਰ ਸੋਨੂ ਮਹਿਮੀ, ਰਾਵੀਆ ਮਹਿਮੀ, ਬਿਮਲਾ ਰਾਣੀ , ਊਸਾ ਰਾਣੀ ,ਰਵੀ ਕੁਮਾਰ ਚੋਪੜਾ, ਕਮਲ ਬੰਗਾ ,ਗੁਰੂ ਘਰ ਦੇ ਗ੍ਰੰਥੀ ਸਿੰਘ ਅਤੇ ਹੋਰ ਅਨੇਕਾਂ ਰਵਿਦਾਸ ਭਾਈਚਾਰੇ ਦੇ ਲੋਕ ਸ਼ਾਮਿਲ ਸਨ । ਭਾਰਤੀ ਸਫ਼ਾਰਤਖ਼ਾਨੇ ਵੱਲੋਂ ਇਹ ਯਕੀਨ ਦੁਆਇਆ ਗਿਆ ਕਿ ਅੱਜ ਹੀ ਇਹ ਮੰਗ ਅਤੇ ਰੋਸ ਪੱਤਰ ਭਾਰਤ ਸਰਕਾਰ ਤੱਕ ਪਹੁੰਚਦਾ ਕਰ ਦਿੱਤਾ ਜਾਵੇਗਾ ।

ਆਸਟਰੇਲੀਆ ਤੋਂ ਬੀਰ ਭਾਰਤੀ ਦੀ ਵਿਸ਼ੇਸ਼ ਰਿਪੋਰਟ