Latest news

ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਤਲਬ ਮਰਿਆ ਘੋੜਾ ਕੁੱਟਣ ਬਰਾਬਰ ਕਹਿਕੇ ਸਿੱਖ ਹਿਰਦੇ ਕਰ ਤੇ ਛੱਲਣੀ

Badal condemned the Guru Granth Sahib’s meaning: Beating a horse was equal to the Sikh hooda
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲ ਪਰਿਵਾਰ ਨੇ ਇਸ ਲੜੀ ਨੂੰ ਹੋਰ ਲੰਬਾ ਕਰਦਿਆਂ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਜਾਂ ਬਾਦਲਾਂ ਦਾ ਹੁਣ ਸਿੱਖ ਕੌਮ ਨਾਲ ਕੋਈ ਵਾਹ ਵਾਸਤਾ ਨਹੀਂ ਰਹਿ ਗਿਆ ।
ਅੰਗਰੇਜ਼ੀ ਦੀ ਇੱਕ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਵਿੱਚ ਮੰਤਰੀ ਹਰਸਿਮਰਤ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਗੱਲ ਕਰਨ ਦਾ ਮਤਲਬ *ਮਰਿਆ ਘੋੜਾ ਕੁੱਟਣ ਬਰਾਬਰ* ਕਹਿ ਕੇ ਸਿੱਖ ਹਿਰਦੇ ਛੱਲਣੀ ਕਰ ਦਿੱਤੇ ਹਨ ਪਰ ਸ਼ਾਇਦ ਬਾਦਲ ਪਰਿਵਾਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਹੋਈ ਨਮੋਸ਼ੀਜਨਕ ਹਾਰ ਨੂੰ ਭੁੱਲ ਚੁੱਕਿਆ ਹੈ ਅਤੇ ਗੁਰੂ ਦਾ ਡਰ ਇਨ੍ਹਾਂ ਦੇ ਮਨਾਂ ਵਿੱਚੋਂ ਖਤਮ ਹੋ ਚੁੱਕਾ ਹੈ ਪਰ ਸਿੱਖ ਕੌਮ ਅਤੇ ਪੰਜਾਬ ਦੇ ਲੋਕ ਜਿਵੇਂ ਜੂਨ 1984 ਅਤੇ ਨਵੰਬਰ 1984 ਨੂੰ ਨਹੀਂ ਭੁੱਲ ਸਕੇ ਇਸੇ ਤਰ੍ਹਾਂ ਜਦ ਤੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਮਿਲ ਜਾਂਦੀਆਂ ਤਦ ਤੱਕ ਬਾਦਲ ਪਰਿਵਾਰ ਜਾਂ ਅਕਾਲੀ ਦਲ ਨੂੰ ਕਿਸੇ ਵੀ ਚੋਣ ਵਿਚ ਮੂੰਹ ਨਹੀਂ ਲਾਉਣਗੇ ।
ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਲੀਡਰ ਸੈਮ ਪਿਤ੍ਰੋਦਾ ਦਾ ਨਵੰਬਰ 1984 ਦੇ ਕਤਲੇਆਮ ਤੇ ਆਇਆ ਬਿਆਨ ਕੇ *ਜੋ ਹੁਆ ਸੋ ਹੁਆ* ਨੇ ਵੀ ਸਿੱਖ ਹਿਰਦਿਆਂ ਨੂੰ ਗਹਿਰਾ ਦੁੱਖ ਦਿੱਤਾ ਹੈ । ਪਹਿਲਾਂ ਹੀ ਇਨਸਾਫ ਨਾ ਮਿਲਣ ਕਾਰਨ ਨਾਮੋਸ਼ੀ ਝੱਲ ਰਹੀ ਸਿੱਖ ਕੌਮ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਵਾਲਾ ਇਹ ਬਿਆਨ ਦੁੱਖਦਾਈ ਹੈ ਇਸ ਲਈ ਕਾਂਗਰਸ ਪਾਰਟੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ ।
ਉਨ੍ਹਾਂ ਕਿਹਾ ਕਿ ਸੈਮ ਪਿਤ੍ਰੋਦਾ ਦੇ ਬਿਆਨ ਤੇ ਹੋ ਹੱਲਾ ਕਰ ਰਹੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਲੋੜ ਹੈ । ਵਾਜਪਾਈ ਦੀ ਸਰਕਾਰ ਵੇਲੇ ਇਨ੍ਹਾਂ ਦੇ ਇਹ ਮਗਰਮੱਛੀ ਹੰਝੂ ਕਿੱਥੇ ਸਨ । ਕਿਉਂ ਨਹੀਂ ਉਸ ਵੇਲੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਗਈਆਂ ਅਤੇ ਕਿਉਂ ਬੀ.ਜੇ.ਪੀ ਅਤੇ ਆਰ.ਐਸ.ਐਸ ਨਾਲ ਸਬੰਧਤ ਨਵੰਬਰ 1984 ਦੇ ਕਤਲੇਆਮ ਦੇ ਦੋਸ਼ੀਆਂ ਦੀਆਂ ਐੱਫ.ਆਈ.ਆਰਾਂ ਨੂੰ ਕਮਜ਼ੋਰ ਕਰਕੇ ਉਨ੍ਹਾਂ ਦਾ ਬਚਾਅ ਕੀਤਾ ਗਿਆ ।
ਇਨ੍ਹਾਂ ਚੋਣਾਂ ਵਿੱਚ ਸਿੱਖਾਂ ਨੂੰ ਆਪਣੇ ਭਵਿੱਖ ਪ੍ਰਤੀ ਸੋਚ ਵਿਚਾਰ ਕੇ ਵੋਟ ਪਾਉਣ ਦੀ ਅਪੀਲ ਕਰਦਿਆਂ ਸਿੱਖ ਤਾਲਮੇਲ ਕਮੇਟੀ ਦੇ ਲੀਡਰਾਂ ਨੇ ਕਿਹਾ ਪੰਜਾਬ ਵਿੱਚ ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ-ਬੀ.ਜੇ.ਪੀ ਦਾ ਪੂਰਨ ਤੌਰ ਤੇ ਸਫ਼ਾਇਆ ਨਿਸ਼ਚਿਤ ਹੈ ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ ਸਤਨਾਮੀਆ, ਹਰਪ੍ਰੀਤ ਸਿੰਘ ਰੋਬਿਨ, ਮਨਮਿੰਦਰ ਸਿੰਘ ਭਾਟੀਆ, ਪ੍ਰਭਜੋਤ ਸਿੰਘ ਖਾਲਸਾ, ਹਰਜੀਤ ਸਿੰਘ ਬਾਬਾ, ਅਮਨਦੀਪ ਸਿੰਘ ਬੱਗਾ , ਜਤਿੰਦਰ ਸਿੰਘ ਮਝੈਲ, ਲੱਕੀ ਖਾਲਸਾ, ਸਰਬਜੀਤ ਸਿੰਘ ਕਾਲੜਾ, ਲਖਵੀਰ ਸਿੰਘ ਲੱਕੀ, ਅਰਵਿੰਦਰ ਪਾਲ ਸਿੰਘ ਬੱਬਲੂ, ਤਜਿੰਦਰ ਸਿੰਘ ਆਦਿ ਸ਼ਾਮਿਲ ਸਨ

Subscribe us on Youtube


Leave a Reply