Latest news

ਭਾਜਪਾ ਦੇ ਤੀਵਰ ਵੇਖਦਿਆਂ ਬਾਦਲ ਦਲ ਵਲੋਂ ਬਸਪਾ ਨਾਲ ਗਿਟਮਿਟ ਸ਼ੁਰੂ !

ਭਾਜਪਾ ਦੇ ਕਈ ਸੀਨੀਅਰ ਆਗੂਆਂ ਦੇ ਰੁਖ਼ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਅੰਦਰਖਾਤੇ ਅਪਣੀ ਸਿਆਸੀ ਨੀਤੀ ਵਿਚ ਤਬਦੀਲੀ ਬਾਰੇ ਵਿਚਾਰ ਵਟਾਂਦਰੇ ਸ਼ੁਰੂ ਕਰ ਦਿਤੇ ਹਨ। ਭਾਜਪਾ ਵਲੋਂ ਅਕਾਲੀ ਦਲ ਤੋਂ ਵੱਖ ਹੋ ਕੇ ਹੋਰ ਕੋਈ ਨਵਾਂ ਭਾਈਵਾਲ ਬਣਾ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਚਰਚਾ ਨੂੰ ਦੇਖਦਿਆਂ ਅਕਾਲੀ ਦਲ ਨੇ ਵੀ ਭਾਜਪਾ ਦੇ ਵਿਕਲਪ ਵਜੋਂ ਹੋਰ ਨਵਾਂ ਭਾਈਵਾਲ ਬਣਾਉਣ ਲਈ ਸਰਗਰਮੀ ਸ਼ੁਰੂ ਕਰ ਦਿਤੀ ਹੈ ਜਾਣਕਾਰੀ ਅਨੁਸਾਰ ਅਕਾਲੀ ਲੀਡਰਸ਼ਿਪ ਨੇ ਅੰਦਰਖਾਤੇ ਬਸਪਾ ਨਾਲ ਸਿਆਸੀ ਗੋਟੀਆਂ ਫਿੱਟ ਕਰਨ ਲਈ ਯਤਨ ਸ਼ੁਰੂ ਕਰ ਦਿਤੇ ਹਨ। ਜ਼ਿਕਰਯੋਗ ਹੈ ਕਿ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਕਹਿ ਚੁਕੇ ਹਨ ਕਿ ਜੇਕਰ ਅਕਾਲੀ ਦਲ ਭਾਜਪਾ ਦਾ ਸਾਥ ਛਡਦਾ ਹੈ ਤਾਂ ਤਾਲਮੇਲ ਬਾਰੇ ਸੋਚਿਆ ਜਾ ਸਕਦਾ ਹੈ। ਦੁਜੇ ਪਾਸੇ ਭਾਜਪਾ ਵੀ ਅਕਾਲੀ ਦਲ ਨਾਲੋਂ ਵੱਖ ਹੋਣ ਦੀ ਸੂਰਤ ਵਿਚ ਨਵੇਂ ਭਾਈਵਾਲ ਦੀ ਤਲਾਸ਼ ਹੋ ਚੁਕੀ ਹੈ। ਭਾਜਪਾ ਨੂੰ ਸਿੱਖ ਚੇਹਰੇ ਵਾਲੀ ਪਾਰਟੀ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਵੀ ਇਹ ਗੱਲ ਕਹਿ ਚੁਕੇ ਹਨ ਕਿ ਜੇਕਰ ਭਾਜਪਾ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਇਕੱਲੇ ਲੜਨ ਦਾ ਫ਼ੈਸਲਾ ਕਰਦੀ ਹੈ ਤਾਂ ਤਾਲਮੇਲ ਬਾਰੇ ਸੋਚਿਆ ਜਾ ਸਕਦਾ ਹੈ।ਟਕਸਾਲੀ ਅਕਾਲੀ ਦਲ ਦੇ ਕਈ ਪ੍ਰਮੁੱਖ ਆਗੂ ਵੀ ਭਾਜਪਾ ਪ੍ਰਤੀ ਨਰਮ ਰਵਈਆ ਰਖਦੇ ਹਨ ਅਤੇ ਉਨ੍ਹਾਂ ਦਾ ਮੁੱਖ ਨਿਸ਼ਾਨਾ ਸਿਰਫ਼ ਬਾਦਲ ਦਲ ਹੈ ਤੇ ਜਾਂ ਕਾਂਗਰਸ ਨਾਲ ਸਿਆਸੀ ਲੜਾਈ ਹੈ। ਬਾਕੀ ਕਿਸੇ ਨਾਲ ਵੀ ਤਾਲਮੇਲ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਪਿਛਲੇ 2 ਮਹੀਨੇ ਦੌਰਾਨ ਕਈ ਵਾਰ ਖੁਲ੍ਹੇਆਮ ਮੀਡੀਆ ਵਿਚ ਬਿਆਨ ਦੇ ਚੁਕੇ ਹਨ ਕਿ ਭਾਜਪਾ ਇਸ ਵਾਰ 59 ੋਸੀਟਾਂ ਲੜਨ ਦੀ ਤਿਆਰੀ ਕਰ ਚੁਕੀ ਹੈ ਅਤੇ ਉਹ ਤਾਂ ਇਥੋਂ ਤਕ ਵੀ ਕਹਿੰਦੇ ਹਨ ਕਿ ਭਾਜਪਾ ਨੇ 37 ਲੜੀਆਂ ਜਾਣ ਵਾਲੀਆਂ ਸੀਟਾਂ ਦੀ ਪਹਿਚਾਣ ਵੀ ਕਰ ਲਈ ਹੈ।

ਇਸੇ ਤਰ੍ਹਾਂ ਇਕ ਹੋਰ ਸੀਨੀਅਰ ਭਾਜਪਾ ਨੇਤਾ ਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਵੀ ਭਾਜਪਾ ਮੀਟਿੰਗ ਵਿਚ ਵਾਰ ਵਾਰ ਇਸ ਵਾਰ ਅਕਾਲੀ ਦਲ ਤੋਂ ਵੱਖ ਹੋ ਕੇ ਅਪਣੇ ਬਲਬੂਤੇ ਚੋਣਾਂ ਲੜਨ ਦੀ ਮੰਗ ਉਠਾਉਂਦੇ ਹਨ। ਹੋਰ ਕਈ ਨੇਤਾ ਵੀ ਇਹੋ ਚਾਹੁੰਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਵਿਰੁਧ ਪੰਜਾਬ ਵਿਚ ਵਿਰੋਧ ਕਾਰਨ ਵੀ ਅਕਾਲੀ ਦਲ ਲਈ ਮੁਸ਼ਕਲ ਸਥਿਤੀ ਬਣ ਰਹੀ ਹੈ ਤੇ ਪਟਰੌਲ ਤੇ ਡੀਜ਼ਲ ਰੇਟ ਵਿਚ ਵਾਧੇ ਵੀ ਅਕਾਲੀ ਦਲ ਲਈ ਸੂਬੇ ਵਿਚ ਕੇਂਦਰ ਦੇ ਰੱਵਈਏ ਨੂੰ ਲੈ ਕੇ ਮੁਸ਼ਕਲਾਂ ਖੜੀਆਂ ਕਰ ਰਹੇ ਹਨ। 

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply