Latest news

ਬਾਦਲ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ‘ਚ

Badal prepares to give a big blow to Punjab Police personnel

ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ‘ਚ ਹਨ। ਇਹ ਝਟਕਾ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਮਿਲਦੀ 13ਵੀਂ ਤਨਖਾਹ ਖਤਮ ਕਰ ਕੇ ਦਿੱਤਾ ਜਾ ਰਿਹਾ ਹੈ। ਮਨਪ੍ਰੀਤ ਬਾਦਲ ਨੇ 13ਵੇਂ ਤਨਖਾਹ ਕਮਿਸ਼ਨ ਨੂੰ ਪੁਲਸ ਮੁਲਾਜ਼ਮਾਂ ਦੀ ਇਹ ਤਨਖਾਹ ਬੰਦ ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ। ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਹਫਤਾਵਾਰੀ ਛੁੱਟੀ ਨਾ ਮਿਲਣ ਕਰ ਕੇ ਅਤੇ ਵਾਧੂ ਸਮਾਂ ਡਿਊਟੀ ਦੇਣ ਕਰ ਕੇ 13ਵੇਂ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ। ਮਨਪ੍ਰੀਤ ਬਾਦਲ ਨੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਡਿਊਟੀ 8 ਘੰਟੇ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਹੈ। ਪੰਜਾਬ ਪੁਲਸ ਦੇ 79,625 ਮੁਲਾਜ਼ਮਾਂ ਨੂੰ ਇਹ ਝਟਕਾ ਲੱਗੇਗਾ। ਇਹ ਮੁਲਾਜ਼ਮ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਰੈਂਕ ਤਕ ਦੇ ਹਨ। 13ਵੀਂ ਤਨਖਾਹ ਮਿਲਣ ਨਾਲ ਮੁਲਾਜ਼ਮਾਂ ਨੂੰ ਥੋੜ੍ਹੀ ਬਹੁਤੀ ਆਰਥਿਕ ਪੱਖੋਂ ਰਾਹਤ ਮਿਲਦੀ ਸੀ ਪਰ ਵਿੱਤ ਵਿਭਾਗ ਵਲੋਂ ਚੁਪ-ਚੁਪੀਤੇ ਹੀ ਖਜ਼ਾਨੇ ਨੂੰ ਭਰਨ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਪੰਜਾਬ ਪੁਲਸ ਦੇ ਮੁਲਾਜ਼ਮਾਂ ‘ਤੇ ਭਾਰੂ ਪੈ ਰਹੀਆਂ ਹਨ। ਪੰਜਾਬ ਪੁਲਸ ਦੇ ਮੁਲਾਜ਼ਮ 24 ਘੰਟੇ ਡਿਊਟੀ ਕਰਦੇ ਹਨ ਤੇ ਉਹ ਆਪਣੀ ਡਿਊਟੀ ਵਿਚ-ਵਿਚਾਲੇ ਛੱਡ ਕੇ ਵੀ ਨਹੀਂ ਜਾ ਸਕਦੇ ਕਿਉਂਕਿ ਜੇ ਉਹ ਡਿਊਟੀ ਵਿਚ ਛੱਡਣਗੇ ਤਾਂ ਅਮਨ-ਕਾਨੂੰਨ ਦੀ ਸਥਿਤੀ ‘ਤੇ ਮਾਰੂ ਅਸਰ ਪਵੇਗਾ। ਵਿੱਤ ਵਿਭਾਗ ਦੀ ਇਸ ਕੋਸ਼ਿਸ਼ ਨਾਲ ਸਿਰਫ ਸਾਲਾਨਾ 312 ਕਰੋੜ ਰੁਪਏ ਬਚਣਗੇ ਪਰ ਅਮਨ-ਕਾਨੂੰਨ ਦੀ ਸਥਿਤੀ ‘ਤੇ ਇਸ ਦਾ ਬਹੁਤ ਮਾੜਾ ਅਸਰ ਪਵੇਗਾ।

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply