Latest news

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਸਿੱਧੇ ਤੌਰ ’ਤੇ ਲਾਏ ਬਾਦਲਾਂ ’ਤੇ ਨਿਸ਼ਾਨੇ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਸਿੱਧੇ ਤੌਰ ’ਤੇ ਬਾਦਲਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੂੰ ਸਵੈ-ਪੜਚੋਲ ਕਰਨ ਦੀ ਸਲਾਹ ਦਿੰਦਿਆਂ ਆਖਿਆ ਹੈ ਕਿ ਪੰਥਕ ਸੰਸਥਾਵਾਂ ’ਚ ਗ਼ੈਰ ਸਥਾਪਿਤ ਧਿਰਾਂ ਦੀ ਬੇਭਰੋਸਗੀ ਦੂਰ ਕਰਨ ਲਈ ਸਥਾਪਿਤ ਧਿਰਾਂ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ।

ਇੱਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ’ਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਕਰਵਾਏ ਗਏ 76ਵੇਂ ਸਥਾਪਨਾ ਦਿਵਸ ਸਮਾਰੋਹ ’ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਜ਼ਾਹਿਰ ਕੀਤੀ ਕਿ ਪੰਥ ’ਚ ਸਿਆਸੀ ਵਖਰੇਵਿਆਂ ਮਗਰੋਂ ਹੁਣ ਸਿਧਾਂਤਕ ਵਖਰੇਵੇਂ ਵੀ ਪੈਦਾ ਹੋਣ ਲੱਗ ਪਏ ਹਨ, ਜਿਸ ਦਾ ਕੌਮ ਨੂੰ ਵੱਡਾ ਨੁਕਸਾਨ ਹੋਣ ਦਾ ਡਰ ਹੈ। ਉਨ੍ਹਾਂ ਪੰਥਕ ਸਫ਼ਾਂ ’ਚੋਂ ਮੱਤਭੇਦ ਦੂਰ ਕਰਨ ਸਬੰਧੀ ਚਰਚਾ ਕਰਦਿਆਂ ਬਾਦਲਾਂ ਦਾ ਨਾਂ ਲਏ ਬਗ਼ੈਰ ਆਖਿਆ ਕਿ ਸੰਸਥਾਵਾਂ ’ਤੇ ਸਥਾਪਿਤ ਧਿਰਾਂ ਲਈ ਸੁਨਹਿਰੀ ਮੌਕਾ ਹੈ ਕਿ ਜਿੱਥੇ ਵੀ ਉਨ੍ਹਾਂ ਦੀਆਂ ਗ਼ਲਤੀਆਂ ਜਾਂ ਕਮੀਆਂ ਰਹੀਆਂ ਹਨ ਉਹ ਸਵੈ-ਪੜਚੋਲ ਕਰਨ ਤਾਂ ਕਿ ਗ਼ੈਰ ਸਥਾਪਿਤ ਧਿਰਾਂ ਅੰਦਰ ਬੇਵਿਸ਼ਵਾਸੀ ਦੂਰ ਹੋ ਸਕੇ।

ਸਮਾਗਮ ’ਚ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਬਰਗਾੜੀ ਮੋਰਚੇ ਦੇ ਆਗੂ ਭਾਈ ਬਲਜੀਤ ਸਿੰਘ ਦਾਦੂਵਾਲ ਸਮੇਤ ਹੋਰ ਪੰਥਕ ਸਫਾਂ ਦੀਆਂ ਅਹਿਮ ਹਸਤੀਆਂ ਸ਼ਾਮਲ ਸਨ। ਇਹ ਪ੍ਰੋਗਰਾਮ ਕਰਨੈਲ ਸਿੰਘ ਪੀਰ ਮੁਹੰਮਦ ਦੀ ਸਰਪ੍ਰਸਤੀ ਹੇਠਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਕਰਵਾਇਆ ਗਿਆ। ਪੀਰ ਮੁਹੰਮਦ ਖ਼ੁਦ ਸਿਆਸੀ ਤੌਰ ’ਤੇ ਬਾਦਲਾਂ ਦੀ ਵਿਰੋਧੀ ਸ਼੍ਰੋਮਣੀ ਅਕਾਲੀ ਦਲ ‘ਟਕਸਾਲੀ’ ਧਿਰ ਦੇ ਆਗੂ ਵਜੋਂ ਵਿਚਰ ਰਹੇ ਹਨ।

ਪੀਰ ਮੁਹੰਮਦ ਨੇ ਪ੍ਰੋਗਰਾਮ ਮਗਰੋਂ ਗੱਲਬਾਤ ਦੌਰਾਨ ਮੰਨਿਆ ਕਿ ਜਥੇਦਾਰ ਦਾ ਅਸਿੱਧਾ ਇਸ਼ਾਰਾ ਬਾਦਲਾਂ ਵੱਲ ਹੀ ਸੀ। ਪਹਿਲਾਂ ਮੰਚ ਤੋਂ ਫੈਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਫੈਡਰੇਸ਼ਨਾਂ ’ਚ ਸਮੁੱਚੀ ਏਕਤਾ ਕਰਵਾਉਣ ਦੇ ਸਾਰੇ ਅਧਿਕਾਰ ਜਥੇਦਾਰ ਨੂੰ ਸੌਂਪ ਦਿੱਤੇੇ। ਜਥੇਦਾਰ ਨੇ ਫੈਡਰੇਸ਼ਨ ਦੇ ਆਗੂਆਂ ਪੀਰ ਮੁਹੰਮਦ ਤੇ ਚੀਮਾ ਦੀ ਫੈਡਰੇਸ਼ਨਾਂ ’ਚ ਏਕਤਾ ਦੀ ਕੀਤੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਸਿੱਖ ਕੌਮ ਨੂੰ ਕੇਸਰੀ ਨਿਸ਼ਾਨ ਹੇਠ ਇਕੱਤਰ ਕਰਨ ਲਈ ਸਿਰਤੋੜ ਯਤਨ ਕਰ ਰਹੇ ਹਨ।

Subscribe us on Youtube

 


 



 

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply