Latest news

ਵੱਡੀ ਖਬਰ,ਭਾਰਤ ਸਰਕਾਰ ਵਲੋਂ Tik-Tok ਸਮੇਤ 59 ਚਾਈਨੀਜ਼ App ਬੈਨ

 ਚਾਈਨੀਜ਼ ਐਪਲੀਕੇਸ਼ਨਾਂ ਅਤੇ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਟਿੱਕ ਟਿੱਕ ਸਮੇਤ 59 ਚਾਈਨੀਜ਼ ਐਪ ਕੀਤੇ ਬੈਨ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਚਾਈਨੀਜ ਐਪਲੀਕੇਸ਼ਨ ਟਿਕ ਟੋਕ ਨੂੰ ਲੈ ਕੇ। ਜਿਸ ਵਿੱਚ ਦੱਸਿਆ ਜਾ ਰਿਹਾ ਕਿ ਭਾਰਤ ਸਰਕਾਰ ਨੇ ਟਿਕਟਾਕ ਐਪ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਹੈ।

ਇਸਦੇ ਨਾਲ ਹੀ ਚਾਈਨਾ ਦੀਆਂ 59 ਹੋਰ ਐਪਲੀਕੇਸ਼ਨਾਂ ਨੂੰ ਵੀ ਭਾਰਤ ਸਰਕਾਰ ਨੇ ਬੈਨ ਕਰ ਦਿੱਤਾ ਹੈ । LAC ਤੇ ਤਣਾਅ ਦੇ ਚੱਲਦਿਆਂ ਭਾਰਤ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ।

ਸਰਕਾਰ ਨੇ ਵੀ ਚੀਨ ਖਿਲਾਫ਼ ਵੱਡਾ ਕਦਮ ਚੁਕਦਿਆਂ ਟਿੱਕ-ਟੌਕ ਸਮੇਤ 59 ਚੀਨੀ ਐਪਸ ‘ਤੇ ਪਾਬੰਦੀ ਲਗਾ ਦਿਤੀ ਹੈ।

ਪਾਬੰਦੀਸ਼ੁਦਾ ਐਪ ਵਿਚ ਪ੍ਰਸਿੱਧ ਟਿੱਕ-ਟੌਕ ਐਪ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਯੂਸੀ ਬਰਾਊਜ਼ਰ, ਕੈਮ ਸਕੈਨਰ ਵਰਗੇ ਹੋਰ ਬਹੁਤ ਸਾਰੇ ਪ੍ਰਸਿੱਧ ਐਪਸ ਹਨ।

ਇਸ ਤੋਂ ਪਹਿਲਾ ਭਾਰਤੀ ਸੁਰੱਖਿਆ ਏਜੰਸੀਆਂ ਨੇ ਚੀਨੀ ਐਪਸ ਦੀ ਸੂਚੀ ਤਿਆਰ ਕੀਤੀ ਸੀ। ਸੁਰੱਖਿਆ ਏਜੰਸੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਇਨ੍ਹਾਂ ‘ਤੇ ਪਾਬੰਦੀ ਲਗਾਉਣ ਜਾਂ ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ ਤੋਂ ਤੁਰੰਤ ਹਟਾਉਣ ਲਈ ਕਿਹਾ ਜਾਵੇ। ਇਸਦੇ ਪਿੱਛੇ ਤਰਕ ਇਹ ਸੀ ਕਿ ਚੀਨ ਭਾਰਤੀ ਡੇਟਾ ਨੂੰ ਹੈਕ ਕਰ ਸਕਦਾ ਹੈ।

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply