Latest news

ਖੇਤਾਂ ‘ਚ ਪਰਾਲੀ ਸਾੜਨ ‘ਤੇ ਨਿਗਰਾਨੀ ਰੱਖਣ ਲਈ 22 ਸੀਨੀਅਰ IAS ਅਧਿਕਾਰੀ ਤਾਇਨਾਤ

22 senior IAS officers deployed to monitor grains in fields

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੌਜੂਦਾ ਸਾਉਣੀ ਸੀਜ਼ਨ-2019 ਦੌਰਾਨ ਸੂਬੇ ਦੇ ਸਾਰੇ ਜ਼ਿਲਿਆਂ ਦੇ ਖੇਤਾਂ ‘ਚ ਪਰਾਲੀ ਸਾੜਨ ਦੀਆਂ ਗਤੀਵਿਧੀਆਂ ‘ਤੇ ਨਿਗਰਾਨੀ ਰੱਖਣ ਤੇ ਤਾਲਮੇਲ ਲਈ 22 ਸੀਨੀਅਰ ਆਈ. ਏ. ਐਸ. ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਅਧਿਕਾਰੀ ਪਰਾਲੀ ਫੂਕਣ ਸਬੰਧੀ ਗਤੀਵਿਧੀਆਂ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਤਾਲਮੇਲ ਬਣਾ ਕੇ ਨਿਗਰਾਨੀ ਕਰਨਗੇ ਤਾਂ ਜੋ ਸੂਬੇ ‘ਚ ਸਾਫ, ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਯਕੀਨੀ ਬਣਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪਨੂੰ ਨੇ ਦੱਸਿਆ ਕਿ ਵਧੀਕ ਮੁੱਖ ਸਕੱਤਰ (ਉਦਯੋਗ ਅਤੇ ਵਣਜ) ਵਿਨੀ ਮਹਾਜਨ ਲਧਿਆਣਾ ਜ਼ਿਲੇ ‘ਚ ਪਰਾਲੀ ਸਾੜਨ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣਗੇ, ਜਦਕਿ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਜ਼ਿਲ੍ਹਾ ਸੰਗਰੂਰ, ਵਧੀਕ ਮੁੱਖ ਸਕੱਤਰ (ਬਿਜਲੀ) ਰਵਨੀਤ ਕੌਰ ਐਸ. ਬੀ. ਐਸ ਨਗਰ ਤੇ ਵਧੀਕ ਮੁੱਖ ਸਕੱਤਰ (ਖੇਡਾਂ ਤੇ ਯੁਵਕ ਸੇਵਾਵਾਂ) ਸੰਜੇ ਕੁਮਾਰ ਮਾਨਸਾ ਵਿਖੇ ਪਰਾਲੀ ਸਾੜਨ ਸਬੰਧੀ ਗਤੀਵਿਧੀਆਂ ‘ਤੇ ਨਜ਼ਰ ਰੱਖਣਗੇ।

ਇਸੇ ਤਰ੍ਹਾਂ ਪ੍ਰਮੁੱਖ ਸਕੱਤਰ (ਕਿਰਤ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ) ਕਿਰਪਾ ਸ਼ੰਕਰ ਸਰੋਜ ਨੂੰ ਬਰਨਾਲਾ, ਪ੍ਰਮੁੱਖ ਸਕੱਤਰ (ਸਿਹਤ ਤੇ ਪਰਿਵਾਰ ਭਲਾਈ) ਅਨੁਰਾਗ ਅਗਰਵਾਲ ਨੂੰ ਅੰਮ੍ਰਿਤਸਰ, ਪ੍ਰਮੁੱਖ ਸਕੱਤਰ (ਜੇਲਾਂ) ਆਰ. ਵੇਂਕਟਰਤਨਮ ਨੂੰ ਗੁਰਦਾਸਪੁਰ, ਪ੍ਰਮੁੱਖ ਸਕੱਤਰ (ਸਥਾਨਕ ਸਰਕਾਰਾਂ) ਏ. ਵੇਨੂੰ ਪ੍ਰਸਾਦ ਨੂੰ ਪਠਾਨਕੋਟ, ਵਿੱਤੀ ਕਮਿਸ਼ਨਰ (ਪੇਂਡੂ ਵਿਕਾਸ ਤੇ ਪੰਚਾਇਤਾਂ) ਸੀਮਾ ਜੈਨ ਨੂੰ ਰੂਪਨਗਰ, ਪ੍ਰਮੁੱਖ ਸਕੱਤਰ (ਜਲ ਸਰੋਤ ਵਿਭਾਗ) ਸਰਵਜੀਤ ਸਿੰਘ ਨੂੰ ਤਰਨਤਾਰਨ, ਪ੍ਰਮੁਖ ਸਕੱਤਰ (ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ) ਰਾਜੀ ਪੀ. ਸ੍ਰੀਵਾਸਤਵਾ ਨੂੰ ਫ਼ਤਿਹਗੜ੍ਹ ਸਾਹਿਬ, ਪ੍ਰਮੁੱਖ ਸਕੱਤਰ (ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ) ਕੇ.ਏ.ਪੀ. ਸਿਨਹਾ ਨੂੰ ਫਰੀਦਕੋਟ, ਪ੍ਰਮੁੱਖ ਸਕੱਤਰ (ਯੋਜਨਾਬੰਦੀ) ਜਸਪਾਲ ਸਿੰਘ ਨੂੰ ਹੁਸ਼ਿਆਰਪੁਰ, ਪ੍ਰਮੁਖ ਸਕੱਤਰ (ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ) ਅਨੁਰਾਗ ਵਰਮਾ ਨੂੰ ਸ੍ਰੀ ਮੁਕਤਸਰ ਸਾਹਿਬ, ਪ੍ਰਮੁਖ ਸਕੱਤਰ (ਵਾਤਾਵਰਨ, ਸਾਇੰਸ ਤਕਨਾਲੋਜੀ ਤੇ ਵਾਤਾਵਰਨ) ਰਾਕੇਸ਼ ਕੁਮਾਰ ਵਰਮਾ ਨੂੰ ਬਠਿੰਡਾ, ਪ੍ਰਮੁੱਖ ਸਕੱਤਰ (ਟਰਾਂਸਪੋਰਟ) ਕੇ. ਸ਼ਿਵਾ ਪ੍ਰਸਾਦ ਨੂੰ ਫਾਜ਼ਿਲਕਾ, ਪ੍ਰਮੁੱਖ ਸਕੱਤਰ (ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ) ਵਿਕਾਸ ਪ੍ਰਤਾਪ ਨੂੰ ਕਪੂਰਥਲਾ, ਪ੍ਰਮੁੱਖ ਸਕੱਤਰ (ਜਨਰਲ ਪ੍ਰਬੰਧਨ) ਅਲੋਕ ਸ਼ੇਖਰ ਨੂੰ ਜਲੰਧਰ, ਪ੍ਰਮੁੱਖ ਸਕੱਤਰ (ਮੁੱਖ ਮੰਤਰੀ ਅਤੇ ਸ਼ਹਿਰੀ ਹਵਾਬਾਜੀ) ਨੂੰ ਪਟਿਆਲਾ ਅਤੇ ਪ੍ਰਮੁੱਖ ਸਕੱਤਰ (ਮੈਡੀਕਲ ਸਿੱਖਿਆ ਅਤੇ ਖੋਜ) ਡੀ.ਕੇ. ਤਿਵਾੜੀ ਨੂੰ ਮੋਗਾ ਵਿਖੇ ਪਰਾਲੀ ਸਾੜਨ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਤਾਇਨਾਤ ਕੀਤਾ ਗਿਆ ਹੈ।

Subscribe us on Youtube


Leave a Reply