Latest news

ਨੇਤਰਹੀਣ ਵਿਦਿਆਰਥੀ ਦਾ ਦਾਖਲਾ ਕਰਵਾ ਕੇ ਮਨਾਇਆ ਜਨਮ ਦਿਨ

Birthday celebrated by blind student enrollment

ਡਾ. ਸੁਖਵਿੰਦਰ ਸਿੰਘ ਚੀਮਾ ਨੇ ਆਪਣੇ ਜਨਮ ਦਿਨ ਮੌਕੇ ਇਕ ਨੇਤਰਹੀਣ ਵਿਦਿਆਰਥੀ ਦਾ ਬਾਰ੍ਹਵੀਂ ਜਮਾਤ ਵਿਚ ਦਾਖਲਾ ਕਰਵਾ ਕੇ ਇਸ ਦਿਨ ਨੂੰ ਯਾਦਗਾਰੀ ਬਣਾਇਆ। ਡਾ. ਸੁਖਵਿੰਦਰ ਸਿੰਘ ਚੀਮਾ ਮਾਲਵਾ ਸੈਂਟਰ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਲੁਧਿਆਣਾ ਵਿਚ ਅਸਿਸਟੈਂਟ ਪ੍ਰੋਫੈਸਰ ਹਨ।

ਦੱਸ ਦਈਏ ਕਿ ਡਾ. ਚੀਮਾ ਸਮਾਜ ਸੇਵੀ ਕੰਮਾਂ ਵਿਚ ਹਮੇਸ਼ਾ ਵਧ ਚੜ੍ਹ ਕੇ ਹਿੱਸਾ ਪਾਉਂਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਜਨਮ ਦਿਨ ਨੂੰ ਯਾਦਗਾਰੀ ਬਣਾਉਣ ਲਈ ਐਸੋਸੀਏਸ਼ਨ ਫਾਰ ਵੈੱਲਫੇਅਰ ਆਫ ਬਲਾਈਂਡ ਪੰਜਾਬ ਦੇ ਕੋਆਰਡੀਨੇਟਰ ਪ੍ਰਗਟ ਸਿੰਘ ਮਸੀਹ ਦੀ ਪ੍ਰੇਰਨਾ ਸਦਕਾ ਇਕ ਨੇਤਰਹੀਣ ਵਿਦਿਆਰਥੀ ਦਾ ਬਾਰ੍ਹਵੀਂ ਦੇ ਓਪਨ ਸਕੂਲ ਵਿਚ ਦਾਖਲ ਕਰਵਾਇਆ

ਪ੍ਰਗਟ ਸਿੰਘ ਮਸੀਹ ਨੇ ਡਾ. ਚੀਮਾ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਤੇ ਆਖਿਆ ਕਿ ਲੋਕਾਂ ਨੂੰ ਆਪਣੇ ਜਨਮ ਦਿਨ ਉੱਤੇ ਅੰਨ੍ਹੇਵਾਹ ਖ਼ਰਚ ਕਰਨ ਦੀ ਥਾਂ ਅਜਿਹੇ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

Leave a Reply

Your email address will not be published. Required fields are marked *