Latest news

ਕੈਨੇਡਾ ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ


Canada Supreme Court Hails a Important decision

ਔਟਵਾ,

ਸਰਬਉਚ ਅਦਾਲਤ ਨੇ ਇਕ ਅਹਿਮ ਟਿੱਪਣੀ ਕਰਦਿਆਂ ਕਿਹਾ ਹੈ ਕਿ ਮੁਕੱਦਮਾ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਮੁਲਜ਼ਮ ਨੂੰ ਜੇਲ ਵਿਚ ਰੱਖਣਾ ਇਕ ਬਦਲਵਾਂ ਰਾਹ ਹੋ ਸਕਦਾ ਹੈ ਪਰ ਇਸ ਨੂੰ ਨਿਯਮ ਨਹੀਂ ਮੰਨਿਆ ਜਾਣਾ ਚਾਹੀਦਾ। ਸੁਪਰੀਮ ਕੋਰਟ ਦੇ ਸਾਰੇ 9 ਜੱਜਾਂ ਦੀ ਹਮਾਇਤ ਵਾਲੇ ਫ਼ੈਸਲੇ ਵਿਚ ਕਿਹਾ ਗਿਆ ਕਿ ਕ੍ਰਿਮੀਨਲ ਕੋਡ ਦੀਆਂ ਧਾਰਾਵਾਂ ਅਧੀਨ ਵੱਖ-ਵੱਖ ਅਪਰਾਧਾਂ ਦੇ ਮੁਲਜ਼ਮ ਆਪਣੀ ਹਿਰਾਸਤ ਦੀ ਸਮਾਂਬੱਧ ਸਮੀਖਿਆ ਦੇ ਹੱਕਦਾਰ ਹਨ। ਕਾਨੂੰਨ ਦੀਆਂ ਤਜਵੀਜ਼ਾਂ ਕਿਸ ਤਰੀਕੇ ਲਾਗੂ ਕੀਤੀਆਂ ਜਾਣ, ਬਾਰੇ ਸਪੱਸ਼ਟ ਕਰਦਿਆਂ ਅਦਾਲਤ ਨੇ ਕਿਹਾ ਕਿ ਕੈਨੇਡਾ ਦੀ ਸੰਸਦ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੁਕੱਦਮਾ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਲੋਕਾਂ ਦੇ ਮਾਮਲਿਆਂ ਦੀ ਇਕ ਜੱਜ ਤੋਂ ਸਮੀਖਿਆ ਕਰਵਾਈ ਜਾਵੇ ਕਿ ਸਬੰਧਤ ਮੁਲਜ਼ਮ ਨੂੰ ਜੇਲ ਵਿਚ ਰੱਖਣਾ ਵਾਜਬ ਹੈ ਜਾਂ ਨਹੀਂ। ਕੈਨੇਡਾ ਦੀ ਸਰਬਉਚ ਅਦਾਲਤ ਦੇ ਫ਼ੈਸਲੇ ਨੂੰ ਵੇਖਦਿਆਂ ਹੁਣ ਜੇਲਰਾਂ ਲਈ ਲਾਜ਼ਮੀ ਹੋ ਜਾਵੇਗਾ ਕਿ ਉਹ ਗ਼ੈਰ-ਗੰਭੀਰ ਅਪਰਾਧਾਂ ਦੇ ਦੋਸ਼ ਹੇਠ ਜੇਲ ਵਿਚ ਬੰਦ ਮੁਲਜ਼ਮਾਂ ਦੇ ਮਾਮਲੇ 30 ਦਿਨ ਮਗਰੋਂ ਸਮੀਖਿਆ ਲਈ ਜੱਜ ਕੋਲ ਭੇਜਣ ਜਦਕਿ ਗੰਭੀਰ ਅਪਰਾਧਾਂ ਦੇ ਮਾਮਲੇ ਵਿਚ 90 ਦਿਨ ਤੋਂ ਜ਼ਿਆਦਾ ਹਿਰਾਸਤ ਵਿਚ ਰੱਖੇ ਮੁਲਜ਼ਮ ਦੇ ਮਾਮਲੇ ਜੱਜ ਕੋਲ ਭੇਜਣੇ ਹੋਣਗੇ।

Leave a Reply

Your email address will not be published. Required fields are marked *