Latest news

ਕੈਪਟਨ ਅਮਰਿੰਦਰ ਸਿੰਘ ਹੋਏ 7 ਦਿਨਾਂ ਲਈ ਇਕਾਂਤਵਾਸ, ਵਿਧਾਨ ਸਭਾ ‘ਚ ਪੁਜੇ 2 ਕੋਰੋਨਾ ਪਾਜ਼ੇਟਿਵ MLA

ਚੰਡੀਗੜ,ਅਰੁਣ ਅਹੂਜਾ /ਚਾਹਲ

ਪੰਜਾਬ ਦੇ ਦੋ ਕਾਂਗਰਸੀ ਵਿਧਾਇਕ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਵਿਧਾਨਸਭਾ ‘ਚ ਪਹੁੰਚ ਗਏ। ਦੋਨੋਂ ਵਿਧਾਇਕ ਪੰਜਾਬ ਦੇ ਮੰਤਰੀਆਂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿੱਚ ਵੀ ਆਏ। ਵਿਧਾਇਕਾਂ ਨੂੰ ਸੈਸ਼ਨ ਸਮਾਪਤ ਹੋਣ ਦੇ ਬਾਦ ਇਸ ਬਾਰੇ ‘ਚ ਪਤਾ ਲੱਗਿਆ। ਦੇਰ ਰਾਤ ਪੰਜਾਬ ਦੇ ਮੁੱਖ ਮੰਤਰੀ ਸੱਤ ਦਿਨਾਂ ਲਈ ਖੁਦ ਘਰੇਲੂ ਇਕਾਂਤਵਾਸ ਹੋ ਗਏ।

ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ ਸ਼ੁੱਕਰਵਾਰ ਨੂੰ ਆਯੋਜਿਤ ਕੀਤਾ ਗਿਆ ਸੀ। ਇਸ ਸੈਸ਼ਨ ਤੋਂ ਪਹਿਲਾਂ ਸਾਰੇ ਵਿਧਾਇਕਾਂ, ਮੰਤਰੀਆਂ ‘ਤੇ ਅਧਿਕਾਰੀਆਂ ਦੇ ਕੋਰੋਨਾ ਟੈਸਟ ਕਰਵਾਏ ਗਏ ਸੀ। ਸੋਸ਼ਲ ਡਿਸਟੈਸਿੰਗ ਦੇ ਨਾਲ ਆਯੋਜਿਤ ਕੀਤੇ ਗਏ ਇਸ ਸੈਸ਼ਨ ਵਿੱਚ ਅਕਾਲੀ ਦਲ ਦਾ ਕੋਈ ਵਿਧਾਇਕ ਨਹੀਂ ਆਇਆ ਕਿਉਂਕਿ ਉਹ ਕੋਰੋਨਾ ਪਾਜ਼ੇਟਿਵ ਵਿਧਾਇਕ ਦੇ ਸੰਪਰਕ ਵਿੱਚ ਸਨ।

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਹੋਣ ‘ਤੇ ਪੀਪੀਈ ਕਿੱਟ ਪਹਿਨਣ ਦੇ ਬਾਵਜੂਦ ਸਦਨ ਵਿੱਚ ਨਹੀਂ ਆਉਣ ਦਿੱਤਾ ਗਿਆ। ਸਦਨ ਅੰਦਰ ਪਹੁੰਚੇ ਮੁੱਖ ਮੰਤਰੀ ਅਮਰਿੰਦਰ ਸਿੰਘ ਸਮੇਤ ਕਾਂਗਰਸ ਦੇ 41 ਵਿਧਾਇਕਾਂ ਵਿੱਚੋਂ ਹੋਰਨਾਂ ਦੇ ਇਲਾਵਾ ਕੁਲਬੀਰ ਸਿੰਘ ਜ਼ੀਰਾ ‘ਤੇ ਨਿਰਮਲ ਸਿੰਘ ਸ਼ੁਤਰਾਣਾ ਸ਼ਾਮਿਲ ਹਨ। ਸਦਨ ਦੀ ਕਾਰਵਾਈ ਦੇ ਦੌਰਾਨ ਵਿਧਾਇਕ ਸੋਸਲ ਡਿਸਟੈਸਿੰਗ ਦੀ ਧੱਜੀਆਂ ਉਡਾਉਂਦੇ ਹੋਏ ਵਾਰ ਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਦੇ ਰਹੇ ਸਨ। ਸਪੀਕਰ ਰਾਣਾ ਕੇਪੀ ਉਨ੍ਹਾਂ ਨੂੰ ਰੋਕਦੇ ਰਹੇ। ਇਸੇ ਦੌਰਾਨ ਸਦਨ ਦੀ ਕਾਰਵਾਈ ਸਮਾਪਤ ਹੋਣ ਦੇ ਬਾਦ ਦੇਰ ਸ਼ਾਮ ਵਿਧਾਇਕ ਕੁਲਬੀਰ ਸਿੰਘ ਜ਼ੀਰਾ ‘ਤੇ ਨਿਰਮਲ ਸਿੰਘ ਸ਼ੁਤਰਾਣਾ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ।

Subscribe us on Youtube

 


 



 

Jobs Listing

Required Marketing executive to sale Advertisement packages of reputed reputed media firms of Punjab.

Read More



Leave a Reply