Latest news

ਹਲਕੇ ਦੇ ਹਰੇਕ ਵਰਗ ਨੂੰ ਨਾਲ ਲੈ ਕੇ ਦਾਖਾ ਦੀ ਨੁਹਾਰ ਬਦਲੀ ਜਾਵੇਗੀ : ਕੈਪਟਨ ਸੰਧੂ

Capt. Sandhu will be replaced with every section of the constituency: Capt. Sandhu
ਮੁੱਲਾਂਪੁਰ, 10 ਅਕਤੂਬਰ 
ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਅੱਜ ਪਿੰਡ ਬੱਦੋਵਾਲ, ਹਸਨਪੁਰ ਤੇ ਭਨੋਹੜ ਦਾ ਦੌਰਾ ਕੀਤਾ, ਜਿੱਥੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਵੱਲੋੰ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। 
ਇਸ ਮੌਕੇ ਉਹਨਾ ਨਾਲ ਵਿਧਾਇਕ ਅਮਰੀਕ ਸਿੰਘ ਢਿੱਲੋਂ, ਮੇਅਰ ਬਲਕਾਰ ਸਿੰਘ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ, ਇਸ਼ਵਰਜੋਤ ਸਿੰਘ ਚੀਮਾ, ਗੁਰਦੇਵ ਸਿੰਘ ਲਾਪਰਾਂ, ਵਾਈਸ ਚੇਅਰਮੈਨ ਕ੍ਰਿਸਚਨ ਵੈਲਫੇਅਰ ਬੋਰਡ ਤਰਸੇਮ ਸਹੋਤਾ ਆਦਿ ਹਾਜਰ ਰਹੇ। 
ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਹਲਕਾ ਨਿਵਾਸੀਆਂ ਵੱਲੋੰ ਦਿੱਤੇ ਜਾ ਰਹੇ ਅਥਾਹ ਪਿਆਰ ਦਾ ਮੈਂ ਕਦੇ ਦੇਣ ਨਹੀਂ ਦੇ ਸਕਦਾ। ਜਿਸ ਤਰਾਂ ਦਾਖੇ ਵਾਲਿਆਂ ਨੇ ਮੈਨੂੰ ਪਲਕਾਂ ‘ਤੇ ਬਿਠਾਇਆ ਅਤੇ ਮਾਨ ਸਨਮਾਨ ਦਿੱਤਾ ਉਹ ਨਾ ਭੁਲਾਉਂਣਯੋਗ ਹੈ। ਮੈਂ ਤੁਹਾਡੇ ਸਭ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਦਾਖੇ ਦੇ ਲੋਕਾਂ ‘ਚ ਪਰਿਵਾਰ ਦੀ ਤਰਾਂ ਵਿਚਰਾਂਗਾ ਅਤੇ ਇਥੇ ਰਹਿ ਕੇ ਤੁਹਾਡੇ ਨਾਲ ਮਿਲ ਕੇ ਹੀ ਹਲਕੇ ਦੇ ਵਿਕਾਸ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। 
ਉਹਨਾ ਕਿਹਾ ਕਿ ਰਸਤੇ ‘ਚ ਆਉਂਦੇ ਸਮੇ ਇਹ ਪਤਾ ਲੱਗਾ ਕਿ ਹਲਕੇ ਦੀਆਂ ਬਹੁਤੀਆਂ ਲਿੰਕ ਸੜਕਾਂ ਜੋ ਪਿੰਡਾਂ ਨੂੰ ਆਪਸ ਜੋੜਦੀਆਂ ਹਨ, ਉਹ ਵੀ ਟੁੱਟੀਆਂ ਪਈਆਂ ਸਨ ਜੋ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਬਣਾਈਆਂ ਗਈਆਂ। ਇਸ ਤੋਂ ਇਲਾਵਾ ਪਿੰਡਾਂ ਅਤੇ ਵਾਰਡਾਂ ‘ਚ ਵਿਕਾਸ ਕਾਰਜ ਕਰਵਾਏ ਗਏ ਹਨ। ਪਰ ਹਾਲੇ ਹੋਰ ਵੀ ਬਹੁਤ ਕੁੱਝ ਹੋਣਾ ਬਾਕੀ ਹੈ। ਜੋ ਵਿਕਾਸ ਕਾਂਗਰਸ ਨੇ ਹੁਣ ਤੱਕ ਕੀਤਾ ਉਹ ਕੀਤਾ ਪਰ ਹੁਣ ਦੇਖਣਾ ਹੋਵੇਗਾ ਕਿ ਦਾਖੇ ਦੇ ਪਿੰਡਾਂ ਤੇ ਵਾਰਡਾਂ ਦੇ ਲੋਕਾਂ ਦੀਆਂ ਵਿਕਾਸ ਸਬੰਧੀ ਕੀ ਜਰੂਰਤਾਂ ਹਨ। ਜਿਸ ‘ਤੇ ਹਾਲੇ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ। ਪਰ ਅਜਿਹਾ ਨਹੀੰ ਹੋਵੇਗਾ। ਹਰ ਵਰਗ ਨੂੰ ਨਾਲ ਲੈ ਕੇ ਦਾਖੇ ਦੀ ਨੁਹਾਰ ਬਦਲੀ ਜਾਵੇਗੀ। ਇਸ ਲਈ ਵਿਕਾਸਸ਼ੀਲ ਵਿਚਾਰਧਾਰਾ ਵਾਲੀ ਕਾਂਗਰਸ ਪਾਰਟੀ ਦਾ ਸਾਥ ਦਿਓ, ਕਾਂਗਰਸ ਪਾਰਟੀ ਹੀ ਵਿਕਾਸ ਦੀ ਮੁਦੱਈ ਹੈ। 
ਇਸ ਮੌਕੇ ਹਾਜਰ ਲੀਡਰਸ਼ਿਪ ਨੇ ਜਿੱਥੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਉੱਥੇ ਪਿਛਲੀ ਅਕਾਲੀ ਸਰਕਾਰ ਵੱਲੋਂ ਕੀਤੀ ਧੱਕੇਸ਼ਾਹੀ ‘ਤੇ ਵੀ ਆਪਣੀ ਗੱਲ ਰੱਖੀ ਅਤੇ ਕਿਹਾ ਕਿ ਹੁਣ ਤੱਕ ਧੱਕੇਸ਼ਾਹੀ ਨਾਲ ਜਿੱਤਣ ਤੇ ਜਿਤਾਉਣ ਵਾਲੇ ਪੁਰਾਣੇ ਜਿਗਰੀ ਹਾਰ ਦੇ ਡਰੋਂ ਬੌਖਲਾਏ ਫਿਰਦੇ ਹਨ ਅਤੇ ਕਾਂਗਰਸ ਪਾਰਟੀ ਖਿਲਾਫ ਬੇਤੁਕੀ ਬਿਆਨਬਾਜੀ ਕਰ ਰਹੇ ਹਨ। ਜਦੋਂ ਕਿ ਕਾਂਗਰਸ ਪਾਰਟੀ ਨੇ ਨਾ ਕਦੇ ਧੱਕਾ ਕੀਤਾ ਤੇ ਨਾ ਹੋਣ ਦੇਵੇਗੀ। 21 ਅਕਤੂਬਰ ਨੂੰ ਹਲਕੇ ਦਾਖੇ ਦੇ ਲੋਕ ਪੁਰਾਣੇ ਜਿਗਰੀ ਯਾਰਾਂ ਦੀ ਘਟੀਆ ਸਿਆਸਤ ਦਾ ਅੰਤ ਕਰ ਦੇਣਗੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਕੁਲਦੀਪ ਸਿੰਘ ਜਿਲਾ ਪ੍ਰੀਸ਼ਦ ਮੈਂਬਰ, ਅਮਰਜੋਤ ਸਿੰਘ ਸਾਬਕਾ ਸਰਪੰਚ ਬੱਦੋਵਾਲ, ਸਰਪੰਚ ਭਜਨ ਸਿੰਘ ਦੇਤਵਾਲ, ਸਰਪੰਚ ਗੁਰਚਰਨ ਸਿੰਘ, ਸਰਪੰਚ ਸੁਖਪਾਲ ਸਿੰਘ ਸ਼ੈਂਪੀ, ਕੁਲਵੰਤ ਸਿੰਘ ਕਾਂਤਾ, ਹਰਮੇਲ ਸਿੰਘ, ਜਗਰੂਪ ਸਿੰਘ ਹਸਨਪੁਰ, ਗੁਰਦੀਪ ਸਿੰਘ ਲਾਲੀ, ਬਲਵੰਤ ਸਿੰਘ ਲੋਈ, ਇੰਦਰਜੀਤ ਸਿੰਘ, ਅਨਿਲ ਮਲਹੋਤਰਾ, ਅਵਤਾਰ ਸਿੰਘ, ਸਹੋਣ ਸਿੰਘ ਗੋਗਾ, ਜਸਬੀਰ ਸਿੰਘ ਚੱਢਾ, ਸ਼ਿੰਗਾਰਾ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਪਰਮਿੰਦਰ ਸਿੰਘ, ਸੁੱਖਾ, ਮਨਦੀਪ ਸਿੰਘ, ਮਾਈਕਲ ਪੈਟਰਿਕ, ਡੇਨੀਅਲ ਟਰਾਂਸਪੋਰਟਰ ਆਦਿ ਹਾਜਰ ਸਨ।

Subscribe us on Youtube


Leave a Reply