Latest news

ਡੇਰਾ ਸੱਚ ਖੰਡ ਬੱਲਾਂ ਵਿਖੇ ਸੰਤ ਸਰਵਣ ਦਾਸ ਜੀ ਦੀ 47 ਵੀ ਬਰਸੀ ਮਨਾਈ

Celebrate 47th anniversary of Sant Sarwan Dass ji at Dera Sach Khand Ball
ਸੰਤ ਸਰਵਣ ਦਾਸ ਜੀ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੇ ਭਲੇ ਲਈ ਲਗਾਇਆ:-ਸੰਤ ਨਿਰੰਜਣ ਦਾਸ
ਜਲੰਧਰ11 ਜੂਨ (ਜਸਵਿੰਦਰ ਬੱਲ)ਵਿਸ਼ਵ ਪ੍ਰਸਿੱਧ ਡੇਰਾ ਸੱਚ ਖੰਡ ਬੱਲਾਂ ਦੇ ਸੰਸਥਾਪਕ ,ਮਨੁੱਖਤਾ ਦੇ ਮਸੀਹਾ, ਦੀਨ ਦੁਖੀਆ ਦੇ ਦਰਦੀ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਦੀ 47 ਵੀ ਸਾਲਾਨਾ ਬਰਸੀ ਡੇਰਾ ਸੱਚ ਖੰਡ ਬੱਲਾਂ ਵਿਖੇ ਸ਼੍ਰੀ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੀ ਸ਼ਤਰ ਛਾਇਆ ਹੇਠ ਅਤੇ ਡੇਰੇ ਦੇ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਜੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਚੈਰੀਟੇਬਲ ਟਰੱਸਟ ਬਨਾਰਸ (ਯੂਪੀ)ਦੀ ਸਰਪ੍ਰਸਤੀ ਹੇਠਾਂ ਮਨਾਈ ਗਈ।ਇਸ ਮੌਕੇ ਸ਼੍ਰੀ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਕੀਰਤਨੀ ਜੱਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਸੰਤ ਨਿਰੰਜਣ ਦਾਸ ਜੀ ਨੇ ਸੰਤ ਸਰਵਣ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸੰਤਾਂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੇ ਭਲੇ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮਿਸ਼ਨ ਨੂੰ ਜਨ ਜਨ ਤੱਕ ਪਹੁੰਚਾਓਣ ਲਈ ਲਗਾ ਦਿੱਤਾ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਦੀ ਖ਼ੋਜ ਕਾਰਵਾਈ ਅਤੇ ਉਥੇ ਸੱਤ ਮੰਜਲਾਂ ਮੰਦਰ ਬਣਵਾਇਆ।ਇਸ ਮੌਕੇ ਸੰਤ ਗੁਰਬਚਨ ਦਾਸ ਜੀ ਚੱਕ ਲਾਦਿਆਂ,ਸੰਤ ਸੁਰਿੰਦਰ ਦਾਸ ਕਠਾਰ,ਸੰਤ ਲੇਖ ਰਾਜ ਨੂਰਪੁਰ,ਸੰਤ ਜਗਦੀਸ਼ ਗਿਰੀ,ਸੰਤ ਨਿਰਮਲ ਦਾਸ ਕੋਪਾਲ ਮੋਚਨ,ਸੰਤ ਪੰਚਮ ਦਾਸ,ਸੰਤ ਸੂਰਜ ਭਾਨ  ਨਾਲਾਗੜ੍ਹ,ਭਾਈ ਮਨਦੀਪ ਦਾਸ ,ਭਾਈ ਹਰਦੇਵ ਦਾਸ ,ਵਰਿੰਦਰ ਦਾਸ ਬੱਬੂ,ਧਰਮ ਚੰਦ ਅਤੇ ਅਨੇਕਾਂ ਸੰਤ ਮਹਾਪੁਰਸ਼ਾਂ ਵੱਲੋ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਬਰਸੀ ਸਮਾਗਮ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਜਿਨ੍ਹਾਂ ਚ ਸੇਠ ਸੱਤਪਾਲ ਮੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਕਰਤਾਰਪੁਰ, ਪਵਨ ਕੁਮਾਰ ਟੀਨੂੰ ਹਲਕਾ ਵਿਧਾਇਕ ਆਦਮਪੁਰ, ਚੋਧਰੀ ਸਰਿੰਦਰ ਸਿੰਘ ਹਲਕਾ ਵਿਧਾਇਕ ਕਰਤਾਰਪੁਰ,ਕੇ. ਡੀ. ਭੰਡਾਰੀ ਸਾਬਕਾ ਵਿਧਾਇਕ, ਦਰਸ਼ਨ ਲਾਲ ਜੇਠੂ ਮਾਜਰਾ,ਬਲਵਿੰਦਰ ਕੁਮਾਰ ਬਸਪਾ ਆਗੂ, ਸਾਬਕਾ ਬਲਾਕ ਸੰਮਤੀ ਮੈਂਬਰ ਜਸਵਿੰਦਰ ਬੱਲ, ਸਾਬਕਾ ਬਲਾਕ ਸੰਮਤੀ ਮੈਂਬਰ ਰਜੇਸ਼ ਕੁਮਾਰ ਸਰਮਸਤਪੁਰ,ਅਮਰਜੀਤ ਸਿੰਘ ਕੰਗ,ਸੁੱਖਦੇਵ ਸੁੱਖੀ ਸਾਬਕਾ ਸਰਪੰਚ ਬੱਲਾਂ, ਪ੍ਰਦੀਪ ਕੁਮਾਰ ਸਰਪੰਚ ਬੱਲਾਂ, ਧਰਮਪਾਲ ਲੇਸੜੀਵਾਲ,ਲੰਬਰਦਾਰ ਸੁਖਵੀਰ ਅਲਾਵਲਪੁਰ,ਸ਼ਾਦੀ ਲਾਲ ਬਸਪਾ ਪ੍ਰਧਾਨ,ਪ੍ਰੀਤਮ ਦਾਸ ਮੈਨੇਜਰ, ਨਿਰਮਲ ਸਿੰਘ ਮੈਨੇਜਰ, ਰਾਮ ਪ੍ਰਕਾਸ਼ ਰਿਟਾ. ਡੀ ਐਸ ਪੀ,ਸਤਪਾਲ ਸਿੰਘ ਰੇਂਜ ਅਫ਼ਸਰ,ਕਾਨੂੰਨਗੋ ਮਹਿੰਦਰ ਪਾਲ,ਸਵਰਨ ਦਾਸ ਬੰਗੜ,ਗੀਤਕਾਰ ਮੋਹਿੰਦਰ ਸੰਧੂ, ਲੇਖਕ ਮੰਨਜੀਤ ਰਾਏ ਗਾਇਕ ਰੂਪ ਲਾਲ ਧੀਰ, ਮਲਕੀਤ ਬਬੇਲੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।ਇਸ ਮੌਕੇ ਥਾਂ ਥਾਂ ਸੰਗਤਾਂ ਵਲੋਂ ਠੰਡੇ ਮਿੱਠੇ ਜਲ ਦੀ ਸ਼ਬੀਲਾ ਲਗਾਈਆਂ ਗਇਆਂ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਇਆ ਗਿਆl

Leave a Reply

Your email address will not be published. Required fields are marked *