Latest news

ਕੇਂਦਰ ਨੇ 8 ਕਰੋੜ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਨਾਲ ਜੁੜਨ ਦੀ ਕਵਾਇਦ ਕੀਤੀ ਸ਼ੁਰੂ

Center launches social media accounts for 80 million students

ਨਵੀਂ ਦਿੱਲੀ :

ਕੇਂਦਰ ਸਰਕਾਰ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ 8 ਕਰੋੜ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਅਕਾਊਂਟਸ ਨਾਲ ਜੁੜਨ ਦੀ ਕਵਾਇਦ ਸ਼ੁਰੂ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਤੇ ਸੰਸਥਾਵਾਂ ਦੇ ‘ਚੰਗੇ ਕੰਮ’ ਤੋਂ ਜਾਣੂ ਹੋਣਾ ਚਾਹੁੰਦੀ ਹੈ। ਇਸ ਕੋਸ਼ਿਸ਼ ਨੇ ਕਈ ਅਕਾਦੀਮੀਸ਼ਿਅਨਾਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਉਹ ਇਸ ਨੂੰ ਖਤਰਨਾਕ ਇਰਾਦਾ ਸਮਝਦੇ ਹਨ। ਉਨ੍ਹਾਂ ਮੁਤਾਬਕ ਇਸ ਤਰ੍ਹਾਂ ਇਕੱਤਰ ਕੀਤੀ ਜਾਣਕਾਰੀ ਤੋਂ ਵਿਦਿਆਰਥੀਆਂ ਦੀ ਵਿਚਾਰਧਾਰਕ ਸੋਚ ਦਾ ਪਤਾ ਲੱਗ ਸਕਦਾ ਹੈ, ਜਿਸ ਨੂੰ ਉਨ੍ਹਾਂ ਨੂੰ ਨੌਕਰੀ ਦੇਣ ਵੇਲੇ ਵਰਤਿਆ ਜਾ ਸਕਦਾ ਹੈ। ਇਕ ਯੂਨੀਵਰਸਿਟੀ ਟੀਚਰ ਨੇ ਦੱਸਿਆ ਕਿ ਉਨ੍ਹਾ ਦੇ ਇਕ ਵਿਦਿਆਰਥੀ ਨੂੰ ਇੰਟਰਵਿਊ ਦੇ ਬਾਅਦ ਇਸ ਕਰਕੇ ਰਿਜੈਕਟ ਕਰ ਦਿੱਤਾ ਗਿਆ, ਕਿਉਂਕਿ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਸਰਕਾਰ-ਵਿਰੋਧੀ ਮੰਨੀਆਂ ਗਈਆਂ। ਸਾਰੇ ਉੱਚ ਵਿਦਿਅਕ ਅਦਾਰਿਆਂ ਨੂੰ ਕਿਹਾ ਗਿਆ ਹੈ ਕਿ ਸਾਰੇ ਵਿਦਿਆਰਥੀਆਂ ਦੇ ਫੇਸਬੁੱਕ, ਟਵਿਟਰ ਜਾਂ ਇੰਸਟਾਗ੍ਰਾਮ ਅਕਾਊਂਟ ਸੰਬੰਧਤ ਅਦਾਰੇ, ਅਜਿਹੇ ਹੋਰ ਅਦਾਰਿਆਂ ਤੇ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰਾਲੇ ਦੇ ਪਲੇਟਫਾਰਮ ਨਾਲ ਜੋੜੇ ਜਾਣੇ ਯਕੀਨੀ ਬਣਾਏ ਜਾਣ। ਉੱਚ ਸਿੱਖਿਆ ਦੇ ਸਕੱਤਰ ਆਰ ਸੁਬਰਾਮਣੀਅਮ ਨੇ ਉੱਚ ਸਿੱਖਿਆ ਅਦਾਰਿਆਂ ਨੂੰ ਇਸ ਬਾਰੇ ਪੱਤਰ ਲਿਖਿਆ ਹੈ। ਦੇਸ਼ ਦੀਆਂ 900 ਯੂਨੀਵਰਸਿਟੀਆਂ ਤੇ 40 ਹਜ਼ਾਰ ਕਾਲਜ ਇਸ ਦੀ ਜ਼ੱਦ ਵਿਚ ਆਉਣਗੇ। ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਪਿੱਛੇ ਉਦੇਸ਼ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਨ ਵਾਲੇ ਵਿਦਿਆਰਥੀਆਂ ਤੇ ਅਦਾਰਿਆਂ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਹਰ ਇੰਸਟੀਚਿਊਟ ‘ਸੋਸ਼ਲ ਮੀਡੀਆ ਚੈਂਪੀਅਨ’ (ਐੱਸ ਐੱਮ ਸੀ) ਦੇ ਤੌਰ ‘ਤੇ ਇਕ ਟੀਚਰ ਜਾਂ ਨਾਨ-ਟੀਚਿੰਗ ਆਫੀਸ਼ਿਅਲ ਦੀ ਚੋਣ ਕਰੇ। ਐੱਸ ਐੱਮ ਸੀ ਇੰਸਟੀਚਿਊਟਾਂ ਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਚੰਗੇ ਕੰਮਾਂ ਦੀ ਉੱਚ ਵਿਦਿਅਕ ਅਦਾਰਿਆਂ ਤੇ ਕੇਂਦਰੀ ਮੰਤਰਾਲੇ ਨੂੰ ਸਮੇਂ-ਸਮੇਂ ‘ਤੇ ਜਾਣਕਾਰੀ ਦੇਣਗੇ। ਐੱਸ ਐੱਮ ਸੀ ਹਫਤੇ ਵਿਚ ਇਕ ਵਾਰ ਆਪਣੇ ਅਦਾਰੇ, ਟੀਚਰਾਂ ਤੇ ਵਿਦਿਆਰਥੀਆਂ ਦੀ ਇਕ ਵਧੀਆ ਸਟੋਰੀ ਤੇ ਈਵੈਂਟ ਬਾਰੇ ਦੱਸਣ ਅਤੇ ਹੋਰਨਾਂ ਅਦਾਰਿਆਂ ਦੀ ਸਟੋਰੀ ਨੂੰ ਰੀਟਵੀਟ ਕਰਨ, ਤਾਂਕਿ ਸਭ ਕਾਮਯਾਬ ਸਟੋਰੀਆਂ ਤੋਂ ਕੁਝ ਸਿੱਖ ਸਕਣ। ਅਦਾਰਿਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਚੈਂਪੀਅਨਾਂ ਬਾਰੇ ਵੇਰਵੇ 31 ਜੁਲਾਈ ਤੱਕ ਆਲ ਇੰਡੀਆ ਸਰਵੇ ਆਫ ਹਾਈ ਐਜੂਕੇਸ਼ਨ ਦੀ ਵੈਬਸਾਈਟ ‘ਤੇ ਅਪਲੋਡ ਕਰਨ।

Leave a Reply

Your email address will not be published. Required fields are marked *