Latest news

ਪੰਜਾਬ ਪੁਲਸ ਦੇ ਮੁਲਾਜ਼ਮ ਦਾ ਚੰਡੀਗੜ੍ਹ ਪੁਲਸ ਨੇ ਕੱਟਿਆ 10 ਹਜ਼ਾਰ ਰੁਪਏ ਦਾ ਚਲਾਨ

 ਪੰਜਾਬ ਪੁਲਸ ਦੇ ਕੁਝ ਮੁਲਾਜ਼ਮਾਂ ਨੇ ਖੁਦ ਹੀ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗਿਆ ਹੋਇਆ ਹੈ। ਇਸ ਦੇ ਚੱਲਦਿਆਂ ਹੀ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦਾ ਚੰਡੀਗੜ੍ਹ ‘ਚ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਅਸਲ ‘ਚ ਪੰਜਾਬ ਪੁਲਸ ਦਾ ਇਹ ਮੁਲਾਜ਼ਮ ਸ਼ਹਿਰ ਦੇ ਮਟਕਾ ਚੌਂਕ ਨੇੜੇ ਡਰਾਈਵਿੰਗ ਕਰਦੇ ਸਮੇਂ ਮੋਬਾਇਲ ‘ਤੇ ਗੱਲਾਂ ਕਰ ਰਿਹਾ ਸੀ, ਜਿਸ ਦੀ ਕਿਸੇ ਵਿਅਕਤੀ ਵਲੋਂ ਵੀਡੀਓ ਬਣਾ ਕੇ ਚੰਡੀਗੜ੍ਹ ਪੁਲਸ ਨੂੰ ਪਾ ਦਿੱਤੀ ਗਈ।ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਉਕਤ ਮੁਲਾਜ਼ਮ ਦਾ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Subscribe us on Youtube


Leave a Reply