Latest news

ਕੈਮੀਕਲ ਨਾਲ ਭਰਿਆ ਟੈਂਕਰ ਪਲਟਣ ਨਾਲ ਜ਼ਬਰਦਸਤ ਹਾਦਸਾ,10 ਲੋਕਾਂ ਦੀ ਮੌਤ

Chemical tanker overturns, leaves 10 dead

ਦੇਸੂਰੀ ਮੇਗਾ ਹਾਈਵੇਅ ‘ਤੇ ਸ਼ੁੱਕਰਵਾਰ ਨੂੰ ਕੈਮੀਕਲ ਨਾਲ ਭਰਿਆ ਟੈਂਕਰ ਪਲਟਣ ਨਾਲ ਜ਼ਬਰਦਸਤ ਹਾਦਸਾ ਹੋਇਆ। ਇਸ ਹਾਦਸੇ ‘ਚ ਇਕ ਕਾਰ ਟੈਂਕਰ ਦੇ ਹੇਠਾਂ ਦੱਬ ਗਈ, ਜਿਸ ਨਾਲ ਕਾਰ ਸਵਾਰ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹਾਦਸੇ ‘ਚ ਜ਼ਖਮੀ ਇਕ ਛੋਟੀ ਬੱਚੀ ਦੀ ਜਾਨ ਬਚ ਗਈ। ਇਸ ਹਾਦਸੇ ‘ਚ ਜਾਨ ਗਵਾਉਣ ਵਾਲੇ ਲੋਕ ਹਾਲੇ ਤੱਕ ਟੈਂਕਰ ਹੇਠਾਂ ਦਬੇ ਹੋਏ ਹਨ, ਜਿਨ੍ਹਾਂ ਨੂੰ ਕਰੇਨ ਨਾਲ ਕੱਢਣ ਦਾ ਕੰਮ ਜਾਰੀ ਹੈ। ਉੱਥੇ ਹੀ ਹਾਦਸੇ ਕਾਰਨ ਜਾਮ ਲੱਗਾ ਹੋਇਆ ਹੈ। ਪੁਲਸ ਅਨੁਸਾਰ ਚਾਰਭੁਜਾ ਤੋਂ ਦੇਸੂਰੀ ਵੱਲ ਜਾ ਰਿਹਾ ਟੈਂਕਰ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਕਾਰ ਦੇ ਉੱਪਰ ਡਿੱਗ ਗਿਆ। ਹਾਦਸੇ ਤੋਂ ਬਾਅਦ ਟੈਂਕਰ ‘ਚ ਭਰਿਆ ਕੈਮੀਕਲ ਸੜਕ ‘ਤੇ ਡਿੱਗ ਗਿਆ। ਉਦੋਂ ਸਾਹਮਣੇ ਤੋਂ ਇਕ ਬਾਈਕ ਸਵਾਰ ਵੀ ਟੈਂਕਰ ਦੀ ਲਪੇਟ ‘ਚ ਆ ਗਿਆ। ਹਾਲਾਂਕਿ ਸ਼ੁੱਕਰ ਹੈ ਕਿ ਉਹ ਵਾਲ-ਵਾਲ ਬਚ ਗਿਆ।

Subscribe us on Youtube


Leave a Reply

Your email address will not be published. Required fields are marked *