Latest news

ਰਾਹੁਲ ਤੋਂ 50 ਦਿਨ ਬਾਅਦ ਵੀ ਕਾਂਗਰਸ ਨੇ ਨਹੀਂ ਚੁਣਿਆ ਨਵਾਂ ਪ੍ਰਧਾਨ

Congress has not elected President Rahul Gandhi 50 days later

ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਅਹੁਦਾ ਛੱਡੇ ਨੂੰ ਲਗਪਗ 50 ਦਿਨ ਹੋ ਗਏ ਹਨ ਪਰ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੇ ਹੁਣ ਤਕ ਨਵਾਂ ਪ੍ਰਧਾਨ ਨਹੀਂ ਚੁਣਿਆ ਹੈ। ਇਨ੍ਹਾਂ 50 ਦਿਨਾਂ ‘ਚ ਰਾਹੁਲ ਦਾ ਤਿਆਗ ਪੱਤਰ ਲੋਕਾਂ ਸਾਹਮਣੇ ਆ ਚੁੱਕਾ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਕਾਂਗਰਸ ਪ੍ਰਧਾਨ ਦਾ ਟੈਗ ਵੀ ਹਟਾ ਦਿੱਤਾ ਹੈ। ਇਸ ਦੌਰਾਨ ਕਾਂਗਰਸ ਨੂੰ ਸੂਬਿਆਂ ‘ਚ ਵੀ ਕਈ ਝਟਕੇ ਲੱਗ ਚੁੱਕੇ ਹਨ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਕਾਂਗਰਸ ਵੱਲੋਂ ਪਾਰਟੀ ਪ੍ਰਧਾਨ ਨਾ ਚੁਣੇ ਜਾਣ ਕਾਰਨ ਆਗੂਆਂ ਦਾ ਆਪਸੀ ਟਕਰਾਅ ਸਾਹਮਣੇ ਆਉਣ ਲੱਗਾ ਹੈ। ਇਸ ਨਾਲ ਪਾਰਟੀ ਸੂਬਿਆਂ ‘ਚ ਕਮਜ਼ੋਰ ਹੋ ਰਹੀ ਹੈ।
ਮੌਜੂਦ ਸਮੇਂ ਪਾਰਟੀ ਕਰਨਾਟਕ ‘ਚ ਗਠਜੋੜ ਸਰਕਾਰ ਨੂੰ ਬਚਾਉਣ ਲਈ ਹਰ ਕੋਸ਼ਿਸ ਕਰ ਰਹੀ ਹੈ। ਜਦਕਿ ਗੋਆ ਤੇ ਤੇਲੰਗਾਨਾ ‘ਚ ਚੁੱਪਚਾਪ ਤਿੰਨ ਤਿਹਾਈ ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਹੈ, ਅਜਿਹੇ ‘ਚ ਨਜ਼ਰਾਂ ਸਿਰਫ਼ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ‘ਤੇ ਹੀ ਜਾ ਕੇ ਰੁਕੀਆਂ ਹਨ। ਕਿਉਂਕਿ ਕਾਂਗਰਸ ਦੇ ਸੰਵਿਧਾਨ ਮੁਤਾਬਿਕ ਵਰਕਿੰਗ ਕਮੇਟੀ ਕੋਲ ਹੀ ਨਵਾਂ ਪ੍ਰਧਾਨ ਚੁਣਨ ਦਾ ਅਧਿਕਾਰ ਹੈ।

Leave a Reply

Your email address will not be published. Required fields are marked *