Latest news

ਪੰਜਾਬ ‘ਚ ਸਿਵਲ ਸਰਜਨ ‘ਤੇ ਪੱਤਰਕਾਰ ਸਣੇ 2628 ਕੋਰੋਨਾ ਕੇਸ ਆਏ Positive, 68 ਮੌਤਾਂ

ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਹਾਲਾਤ ਦਿਨੋਂ ਦਿਨ ਵਿਗੱੜ ਦੇ ਜਾ ਰਹੇ ਹਨ।ਪੰਜਾਬ ‘ਚ ਪਿੱਛਲੇ 24 ਘੰਟਿਆ ਦੌਰਾਨ ਕੋਰੋਨਾਵਾਇਰਸ ਨੇ 68 ਹੋਰ ਲੋਕਾਂ ਦੀ ਜਾਨ ਲੈ ਲਈ ਹੈ। ਜਿਸ ਦੇ ਨਾਲ ਪੰਜਾਬ ‘ਚ ਕੁੱਲ੍ਹ ਮੌਤਾਂ ਦੀ ਗਿਣਤੀ 2356 ਹੋ ਗਈ ਹੈ। ਐਤਵਾਰ ਨੂੰ 2628 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ ‘ਚ ਕੋਰੋਨਾਵਾਇਰਸ ਨਾਲ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੁੰਦੇ ਜਾ ਰਹੇ ਹਨ।ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਨੂੰ ਰੋਕਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ।ਐਤਵਾਰ ਨੂੰ ਕੋਰੋਨਾਵਾਇਰਸ ਦੇ 2628 ਨਵੇਂ ਕੋਰੋਨਾ ਕੇਸ ਸਾਹਮਣੇ ਆਏ।ਜਿਸ ਤੋਂ ਬਾਅਦ ਸੂਬੇ ‘ਚ ਕੁੱਲ੍ਹ ਕੋਰੋਨਾ ਮਰੀਜ਼ਾਂ ਦੀ ਗਿਣਤੀ 79679 ਹੋ ਗਈ ਹੈ।ਅੱਜ ਸਭ ਤੋਂ ਵੱਧ 433 ਕੇਸ ਮੁਹਾਲੀ ਅਤੇ 327 ਕੇਸ ਪਟਿਆਲਾ ਤੋਂ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ 188, ਬਠਿੰਡਾ 104, ਲੁਧਿਆਣਾ 274, ਜਲੰਧਰ 252, ਅਤੇ ਗੁਰਦਾਸਪੁਰ 260 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਪਿੱਛਲੇ 24 ਘੰਟਿਆਂ ‘ਚ ਸਭ ਤੋਂ ਵੱਧ 11 ਮੌਤਾਂ ਅੰਮ੍ਰਿਤਸਰ ਅਤੇ 10 ਮੌਤਾਂ ਪਟਿਆਲਾ ‘ਚ ਹੋਈਆਂ ਹਨ।ਇਸ ਦੇ ਨਾਲ ਹੀ ਬਰਨਾਲਾ -1, ਬਠਿੰਡਾ -6, ਫਰੀਦਕੋਟ -1,ਫਾਜ਼ਿਲਕਾ -3, ਗੁਰਦਾਸਪੁਰ -1, ਹੁਸ਼ਿਆਰਪੁਰ -3, ਜਲੰਧਰ -6, ਕਪੂਰਥਲਾ -4, ਲੁਧਿਆਣਾ -5, ਮਾਨਸਾ -2, ਮੋਗਾ -2, ਮੁਹਾਲੀ -3, ਐਸ ਬੀ ਐਸ ਨਗਰ -1, ਪਠਾਨਕੋਟ -3, ਰੋਪੜ -2, ਸੰਗਰੂਰ -3, ਤਰਨ ਤਾਰਨ -1 ਵਿਅਕਤੀ ਦੀ ਮੌਤ ਹੋਈ ਹੈ।ਅੱਜ ਕੁੱਲ੍ਹ 2151 ਮਰੀਜ਼ ਸਿਹਤਯਾਬ ਹੋਏ ਹਨ।

ਜਲੰਧਰ ਜ਼ਿਲ੍ਹੇ ਵਿਚ 235 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਆਈਆਂ ਰਿਪੋਰਟਾਂ ‘ਚ ਜ਼ਿਲ੍ਹੇ ਦੇ 235 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ।

ਸਿਹਤ ਵਿਭਾਗ ਵੱਲੋਂ ਐਤਵਾਰ ਨੂੰ ਫਗਵਾੜਾ ਸਬ ਡਵੀਜਨ ਵਿਖੇ ਕੋਰੋਨਾ ਵਾਇਰਸ ਦੀ ਚਪੇਟ ‘ਚ ਆਏ ਨਵੇਂ ਮਾਮਲੇ ਸਬੰਧੀ 31ਵਿਅਕਤੀ ਪਾਜ਼ੀਟਿਵ ਦੱਸੇ ਗਏ ਹਨ। ਇਨ੍ਹਾਂ ਵਿਚ ਇਕ ਪੱਤਰਕਾਰ ਤੇ ਇਕ ਸਾਬਕਾ ਕੌਂਸਲਰ ਵੀ ਸ਼ਾਮਲ ਹਨ। ਸਿਹਤ ਵਿਭਾਗ ਵੱਲੋਂ ਜੋ ਵਿਅਕਤੀ ਪਾਜ਼ੇਟਿਵ ਆਏ ਹਨ ਉਹ ਸ਼ਹਿਰ ਦੇ ਪਾਸ਼ ਇਲਾਕੇ ਹਰਗੋਬਿੰਦ ਨਗਰ, ਚਾਹਲ ਨਗਰ, ਸੱਚਰਾ ਮੁਹੱਲਾ, ਪਲਾਹੀ ਗੇਟ, ਨਿੰਮਾਂ ਵਾਲਾ ਚੌਕ, ਸਕੀਮ ਨੰਬਰ ਤਿੰਨ, ਗ੍ਰੇਟਰ ਕੈਲਾਸ਼, ਪ੍ਰਰੀਤ ਨਗਰ, ਸੁਖਚੈਨ ਨਗਰ, ਸਰਾਫਾ ਬਾਜ਼ਾਰ, ਦਸਮੇਸ਼ ਨਗਰ, ਇੰਦਰਾ ਨਗਰ, ਪ੍ਰਰੀਤ ਨਗਰ, ਵਰਿੰਦਰ ਨਗਰ, ਸ਼ਹੀਦ ਭਗਤ ਸਿੰਘ ਨਗਰ, ਪਿੰਡ ਸਪਰੋੜ ਆਦਿ ਇਲਾਕੇ ਹਨ।

ਜ਼ਿਲ੍ਹਾ ਕਪੂਰਥਲਾ ਵਿਚ ਅੱਜ ਸਿਵਲ ਸਰਜਨ ਕਪੂਰਥਲਾ ਸਮੇਤ 79 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਜਦਕਿ ਕੋਰੋਨਾ ਨਾਲ 4 ਮੌਤਾਂ ਹੋਈਆਂ ਹਨ। ਮਰਨ ਵਾਲਿਆਂ ਵਿਚ 2 ਕਪੂਰਥਲਾ, 1 ਫਗਵਾੜਾ ਤੇ 1 ਸੁਲਤਾਨਪੁਰ ਨਾਲ ਸਬੰਧਿਤ ਹਨ।

Subscribe us on Youtube

 


  

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply