Latest news

ਬੱਚਿਆਂ ਨਾਲ ਜਿਨਸੀ ਅਪਰਾਧ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ

Death Penalty for Children Who Have Sex Offenders to Death

ਨਵੀਂ ਦਿੱਲੀ :

ਕੇਂਦਰੀ ਕੈਬਨਿਟ ਨੇ ਬੱਚਿਆਂ ਵਿਰੁਧ ਅਪਰਾਧ ਨਾਲ ਸਿੱਝਣ ਵਾਲੇ ਪਾਕਸੋ ਕਾਨੂੰਨ ਵਿਚ ਸੋਧਾਂ ਨੂੰ ਪ੍ਰਵਾਨਗੀ ਦੇ ਦਿਤੀ ਹੈ ਅਤੇ ਬੱਚਿਆਂ ਵਿਰੁਧ ਜਿਨਸੀ ਅਪਰਾਧ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੀ ਵਿਵਸਥਾ ਸ਼ਾਮਲ ਕੀਤੀ ਗਈ ਹੈ। ਤਜਵੀਜ਼ਸ਼ੁਦਾ ਸੋਧਾਂ ਵਿਚ ਬੱਚਿਆਂ ਦਾ ਗੰਭੀਰ ਜਿਸਮਾਨੀ ਸ਼ੋਸ਼ਣ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਅਤੇ ਨਾਬਾਲਗ਼ਾਂ ਵਿਰੁਧ ਹੋਰ ਅਪਰਾਧਾਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ।

ਅਧਿਕਾਰੀਆਂ ਨੇ ਦਸਿਸਆ ਕਿ ਬਾਲ ਯੌਨ ਅਪਰਾਧ ਸੁਰੱਖਿਆ ਯਾਨੀ ਪਾਕਸੋ ਕਾਨੂੰਨ ਵਿਚ ਸੋਧ ਵਿਚ ਬਾਲ ਪੋਰਨੋਗ੍ਰਾਫ਼ੀ ‘ਤੇ ਲਗਾਮ ਲਾਉਣ ਲਈ ਸਜ਼ਾ ਅਤੇ ਜੁਰਮਾਨੇ ਦੀ ਵਿਵਸਥਾ ਵੀ ਸ਼ਾਮਲ ਹੈ। ਸਰਕਾਰ ਨੇ ਕਿਹਾ ਕਿ ਇਨ੍ਹਾਂ ਸੋਧਾਂ ਨਾਲ ਬਾਲ ਜਿਨਸੀ ਸ਼ੋਸ਼ਣ ‘ਤੇ ਰੋਕ ਲੱਗਣ ਦੀ ਉਮੀਦ ਹੈ ਕਿਉਂਕਿ ਕਾਨੁੰਨ ਵਿਚ ਸ਼ਾਮਲ ਕੀਤੀ ਗਈ ਮਜ਼ਬੂਤ ਵਿਵਸਥਾ ਨਿਵਾਰਕ ਦਾ ਕੰਮ ਕਰੇਗੀ।

ਸਰਕਾਰ ਨੇ ਕਿਹਾ, ‘ਇਸ ਦਾ ਇਰਾਦਾ ਮੁਸ਼ਕਲ ਵਿਚ ਫਸੇ ਅਸੁਰੱਖਿਅਤ ਬੱਚਿਆਂ ਦੇ ਹਿਤਾਂ ਦੀ ਰਾਖੀ ਕਰਨਾ ਅਤੇ ਉਨ੍ਹਾਂ ਦੀ ਸੁਰੱਖਿਆ ਤੇ ਇੱਜ਼ਤ ਯਕੀਨੀ ਬਣਾਉਣਾ ਹੈ। ਸੋਧ ਦਾ ਉਦੇਸ਼ ਬਾਲ ਸ਼ੋਸ਼ਣ ਦੇ ਪੱਖਾਂ ਅਤੇ ਇਸ ਦੀ ਸਜ਼ਾ ਦੇ ਸਬੰਧ ਵਿਚ ਸਪੱਸ਼ਟਤਾ ਲੈ ਕੇ ਆਉਣ ਦਾ ਹੈ। ਸਰਕਾਰ ਨੇ ਕਿਹਾ ਕਿ ਕਾਨੂੰਨ ਵਿਚ ਬਦਲਾਅ ਨਾਲ ਦੇਸ਼ ਵਿਚ ਵਧਦੇ ਬਾਲ ਜਿਸਮਾਨੀ ਸ਼ੋਸ਼ਣ ਦੇ ਮਾਮਲਿਆਂ ਵਿਰੁਧ ਸਖ਼ਤ ਉਪਾਅ ਅਤੇ ਨਵੀਂ ਤਰ੍ਹਾਂ ਦੇ ਅਪਰਾਧਾਂ ਨਾਲ ਵੀ ਸਿੱਝਣ ਦੀ ਲੋੜ ਪੂਰੀ ਹੋਵੇਗੀ। ਸਰਕਾਰ ਨੇ ਦਸਿਆ ਕਿ ਬਾਲ ਜਿਸਮਾਨੀ ਸ਼ੋਸ਼ਣ ਦੇ ਪੱਖਾਂ ਬਾਰੇ ਉਚਿਤ ਢੰਗ ਨਾਲ ਸਿੱਝਣ ਲਈ ਪਾਕਸੋ ਕਾਨੁੰਨ 2012 ਦੀਆਂ ਧਾਰਾਵਾਂ 2, 4, 5, 6, 9, 14, 15, 34, 42 ਅਤੇ 45 ਵਿਚ ਸੋਧਾਂ ਕੀਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *