Latest news

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਫ਼ਾਲ ਜਹਾਜ਼ ਤੇ ਕੀਤੀ ‘ਸ਼ਸਤਰ ਪੂਜਾ’ ਕਿਹੜੀਆਂ ਖੂਬੀਆਂ ਨਾਲ ਲੈਸ ਰਫ਼ਾਲ

Defense Minister Rajnath Singh defends the “Armed Worship” on the sailing ship

ਭਾਰਤ ਨੂੰ ਜਹਾਜ਼ ਸੌਂਪ ਜਾਣ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਫ਼ਾਲ ਜਹਾਜ਼ ਤੇ ‘ਸ਼ਸਤਰ ਪੂਜਾ’ ਕੀਤੀ। ਰੱਖਿਆ ਮੰਤਰੀ ਨੇ ਜਹਾਜ਼ ਤੇ ਸਿੰਦੂਰ ਨਾਲ ਉਮ ਸ਼ਬਦ ਲਿਖਿਆ ਅਤੇ ਜਹਾਜ਼ ਤੇ ਫੁੱਲ, ਨਾਰੀਅਲ ਅਤੇ ਲੱਡੁ ਚੜ੍ਹਾਇਆ।

ਕਿਹੜੀਆਂ ਖੂਬੀਆਂ ਨਾਲ ਲੈਸ ਹੈ ਰਫ਼ਾਲ

  • ਰਫ਼ਾਲ ਜਹਾਜ਼ ਪਰਮਾਣੂ ਮਿਜ਼ਾਈਲ ਡਿਲੀਵਰੀ ਵਿੱਚ ਸਮਰੱਥ ਹੈ।
  • ਦੁਨੀਆਂ ਦੇ ਸਭ ਤੋਂ ਸੁਵਿਧਾਜਨਕ ਹਥਿਆਰਾਂ ਨੂੰ ਇਸਤੇਮਾਲ ਕਰਨ ਦੀ ਸਮਰੱਥਾ।
  • ਇਸ ਵਿੱਚ ਦੋ ਤਰ੍ਹਾਂ ਦੀਆਂ ਮਿਜ਼ਾਈਲਾਂ ਹਨ। ਇੱਕ ਦੀ ਰੇਂਜ ਡੇਢ ਸੌ ਕਿਲੋਮੀਟਰ ਅਤੇ ਦੂਜੀ ਦੀ ਰੇਂਜ ਕਰੀਬ ਤਿੰਨ ਸੌ ਕਿਲੋਮੀਟਰ।
  • ਪਰਮਾਣੂ ਹਥਿਆਰਾਂ ਨਾਲ ਲੈਸ ਰਫ਼ਾਲ ਹਵਾ ਤੋਂ ਹਵਾ ਵਿੱਚ 150 ਕਿੱਲੋਮੀਟਰ ਤੱਕ ਮਿਜ਼ਾਈਲ ਦਾਗ ਸਕਦਾ ਹੈ ਅਤੇ ਹਵਾ ਤੋਂ ਜ਼ਮੀਨ ਤੱਕ ਇਸਦੀ ਮਾਰ ਕਰਨ ਦੀ ਸਮਰੱਥਾ 300 ਕਿੱਲੋਮੀਟਰ ਹੈ।
  • ਰਫ਼ਾਲ ਵਰਗਾ ਜਹਾਜ਼ ਚੀਨ ਅਤੇ ਪਾਕਿਸਾਤਨ ਕੋਲ ਵੀ ਨਹੀਂ ਹੈ।
  • ਇਹ ਭਾਰਤੀ ਹਵਾਈ ਫੌਜ ਵੱਲੋਂ ਇਸਤੇਮਾਲ ਕੀਤਾ ਜਾਂਦਾ ਮਿਰਾਜ-2000 ਦਾ ਐਡਵਾਂਸ ਵਰਜਨ ਹੈ। ਭਾਰਤੀ ਏਅਰ ਫੋਰਸ ਕੋਲ 51 ਮਿਰਾਜ-2000 ਜਹਾਜ਼ ਹਨ।
  • ਦਸੌ ਏਵੀਏਸ਼ਨ ਦੇ ਮੁਤਾਬਕ ਰਫ਼ਾਲ ਦੀ ਸਪੀਡ ਮੈਕ 1.8 ਹੈ। ਯਾਨੀ ਕਰੀਬ 2020 ਕਿਲੋਮੀਟਰ ਪ੍ਰਤੀ ਘੰਟਾ।
  • ਉਂਚਾਈ 5.30 ਮੀਟਰ, ਲੰਬਾਈ 15.30 ਮੀਟਰ। ਰਫ਼ਾਲ ਵਿੱਚ ਹਵਾ ਵਿੱਚ ਹੀ ਤੇਲ ਭਰਿਆ ਜਾ ਸਕਦਾ ਹੈ।
  • ਰਫ਼ਾਲ ਲੜਾਕੂ ਜਹਾਜ਼ਾਂ ਦਾ ਇਸਤੇਮਾਲ ਹੁਣ ਤੱਕ ਅਫ਼ਗਾਨਿਸਤਾਨ, ਲੀਬੀਆ, ਮਾਲੀ, ਇਰਾਕ ਅਤੇ ਸੀਰੀਆ ਵਰਗੇ ਮੁਲਕਾਂ ਵਿੱਚ ਜਾਰੀ ਲੜਾਈਆਂ ਲਈ ਇਸਤੇਮਾਲ ਕੀਤਾ ਗਿਆ।
  • ਸਾਬਕਾ ਰੱਖਿਆ ਮੰਤਰੀ ਮੋਹਰ ਪਰੀਕਰ ਨੇ ਕਿਹਾ ਸੀ ਕਿ ਰਫ਼ਾਲ ਦਾ ਟਾਰਗੇਟ ਅਚੂਕ ਹੈ। ਰਫ਼ਾਲ ਉੱਪਰ-ਹੇਠਾਂ, ਆਸੇ-ਪਾਸੇ ਯਾਨੀ ਹਰ ਪਾਸੇ ਨਿਗਰਾਨੀ ਰੱਖਣ ਵਿੱਚ ਸਮਰੱਥ ਹੈ। ਇਸਦਾ ਮਤਲਬ ਹੈ ਕਿ ਵਿਜ਼ਿਬਿਲੀਟੀ 360 ਡਿਗਰੀ। ਪਾਇਲਟ ਨੂੰ ਬੱਸ ਬਟਨ ਦਬਾਉਣਾ ਹੈ ਅਤੇ ਕੰਪਿਊਟਰ ਆਪੇ ਆਪਣਾ ਕੰਮ ਕਰੇਗਾ।

ਇਸਤੋਂ ਇਲਾਵਾ ਜਹਾਜ਼ ਦੇ ਚੱਕੇ ਥੱਲੇ ਦੋ ਨਿੰਬੂ ਵੀ ਰੱਖੇ ਗਏ। ਇਸਤੋਂ ਬਾਅਦ ਇਸ ਵਿੱਚ ਉਡਾਨ ਭਰੀ।

ਖ਼ਬਰ ਏਜੰਸੀ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ (ਮੈਰਿਨੈਕ) ਵਿੱਚ ਕਿਹਾ, ”ਮੈਨੂੰ ਖੁਸ਼ੀ ਹੈ ਕਿ ਰਫ਼ਾਲ ਦੀ ਡਿਲੀਵਰੀ ਸਮੇਂ ‘ਤੇ ਹੋ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਸਾਡੀ ਹਵਾਈ ਫੌਜ ਦੀ ਤਾਕਤ ਵਧੇਗੀ। ਮੈਨੂੰ ਦੋ ਲੋਕਤੰਤਰਾਂ ਦੇ ਵਿਚਾਲੇ ਸਾਰੇ ਖੇਤਰਾਂ ਵਿੱਚ ਅੱਗੇ ਵੀ ਸਹਿਯੋਗ ਦਾ ਇੱਛੁਕ ਹਾਂ।”

ਭਾਰਤ ਨੂੰ ਲੜਾਕੂ ਜਹਾਜ਼ ਮਿਲ ਰਹੇ ਹਨ ਉਨ੍ਹਾਂ ਨੂੰ ਫਰਾਂਸ ਦੀ ਦਸੌ ਕੰਪਨੀ ਨੇ ਬਣਾਇਆ ਹੈ ਅਤੇ ਇਸਦੀ ਖ਼ਰੀਦ ਨੂੰ ਲੈ ਕੇ ਕਈ ਵਿਵਾਦ ਵੀ ਹੋਏ ਸਨ।

ਸਾਲ 2010 ਵਿੱਚ ਤਤਕਾਲੀ ਯੂਪੀਏ ਸਰਕਾਰ ਨੇ ਖ਼ਰੀਦ ਦੀ ਪ੍ਰਕਿਰਿਆ ਫਰਾਂਸ ਤੋਂ ਸ਼ੁਰੂ ਕੀਤੀ। 2012 ਤੋਂ 2015 ਤੱਕ ਦੋਹਾਂ ਵਿਚਾਲੇ ਗੱਲਬਾਚ ਚਲਦੀ ਰਹੀ। 2014 ਵਿੱਚ ਯੂਪੀਏ ਦੀ ਥਾਂ ਮੋਦੀ ਸਰਕਾਰ ਸੱਤਾ ਵਿੱਚ ਆਈ।

ਸਤੰਬਰ 2016 ਵਿੱਚ ਭਾਰਤ ਨੇ ਫਰਾਂਸ ਦੇ ਨਾਲ 36 ਰਫ਼ਾਲ ਜਹਾਜ਼ਾਂ ਲਈ ਤਕਰੀਬਨ 59 ਹਜ਼ਾਰ ਕਰੋੜ ਰੁਪਏ ਦੇ ਸੌਦੇ ‘ਤੇ ਹਸਤਾਖਰ ਕੀਤੇ

Leave a Reply

Your email address will not be published. Required fields are marked *