Latest news

ਦਿੱਲੀ- ਲਾਹੌਰ ਜਾਣ ਵਾਲੀਆਂ ਬੱਸਾਂ ਕਰਤਾਰਪੁਰ ਦੇ ਰੈਸਟੋਰੈਂਟ ‘ਚ

Delhi – Buses to Lahore at Kartarpur restaurant

ਦਿੱਲੀ ਤੋਂ ਲਾਹੌਰ ਜਾ ਰਹੀ ਪਾਕਿਸਤਾਨ ਦੀ ਬੱਸ ਅਤੇ ਲਾਹੌਰ ਤੋਂ ਦਿੱਲੀ ਵਾਪਸ ਆ ਰਹੀ ਭਾਰਤ ਦੀ ਬੱਸ ਕਰਤਾਰਪੁਰ ਦੇ ਇੱਕ ਰੈਸਟੋਰੈਂਟ ਵਿੱਚ ਇੱਕੋ ਸਮੇਂ ਪਹੁੰਚੀਆਂ।ਦਿੱਲੀ ਤੋਂ ਲਾਹੌਰ ਜਾਣ ਵਾਲੀ ਪਾਕਿਸਤਾਨ ਦੀ ਬੱਸ ਸਵਾਰੀਆਂ ਦੇ ਖਾਣ-ਪੀਣ ਲਈ ਜਦੋਂ ਕਰਤਾਰਪੁਰ ਰੁਕੀ ਤਾਂ ਉਸ ਵਿੱਚੋਂ ਦੋ ਸਵਾਰੀਆਂ ਇੱਕ ਪੁਰਸ਼ ਤੇ ਇੱਕ ਔਰਤ ਸਨ। ਬੱਸ ਵਿੱਚ ਸਵਾਰੀਆਂ ਦੀ ਸੁਰੱਖਿਆ ਲਈ ਪੰਜ ਸਟਾਫ ਮੈਂਬਰ ਵੀ ਮੌਜੂਦ ਸਨ। ਇਸੇ ਤਰ੍ਹਾਂ ਭਾਰਤ ਵਾਲੀ ਬੱਸ ਜੋ ਲਾਹੌਰ ਤੋਂ ਦਿੱਲੀ ਵਾਪਸ ਜਾ ਰਹੀ, ਵੀ ਕਰਤਾਰਪੁਰ ਵਿੱਚ ਰੁਕੀ। ਉਸ ਵਿੱਚ ਵੀ ਦੋ ਸਵਾਰੀਆਂ ਅਤੇ ਪੰਜ ਸਟਾਫ ਮੈਂਬਰ ਸਨ। ਦੋਵੇਂ ਬੱਸਾਂ ਦੇ ਇੱਥੇ ਇਕੱਠਿਆਂ ਰੁਕਣ ਸਮੇਂ ਸਵਾਰੀਆਂ ਅਤੇ ਸੁਰੱਖਿਆ ਸਟਾਫ ਦੀ ਸੁਰੱਖਿਆ ਲਈ ਭਾਰੀ ਗਿਣਤੀ ’ਚ ਸੁਰੱਖਿਆ ਕਰਮਚਾਰੀ ਮੌਜੂਦ ਸਨ। ਭਾਰਤ ਅਤੇ ਪਾਕਿਸਤਾਨ ਦੀਆਂ ਬੱਸਾਂ ਦੇ ਡਰਾਈਵਰਾਂ ਨੇ ਆਪਸ ’ਚ ਹੱਥ ਮਿਲਾਏ।

Leave a Reply

Your email address will not be published. Required fields are marked *