Latest news

ਬੇਅਦਬੀ ਕਾਂਡ-ਐਸਆਈਟੀ ਦੇ ਬਾਵਜੂਦ ਪੀੜਤ ਪਰਵਾਰਾਂ ਨੂੰ ਨਹੀਂ ਕਿਸੇ ਤੋਂ ਇਨਸਾਫ਼ ਦੀ ਆਸ

Despite the irreconcilable pretext of the SIT, the families of the victim not expecting justice from anyone

ਕੋਟਕਪੂਰਾ :

14 ਅਕਤੂਬਰ 2015 ਨੂੰ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨੇ ‘ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਮੌਕੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲਈ ਆਏ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੂਹਰਲੀ ਕਤਾਰ ਦੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਅਨੇਕਾਂ ਵਾਰ ਜਾਂਚ ਕਮਿਸ਼ਨਾਂ, ਐਸਆਈਟੀ ਅਤੇ ਸੀਬੀਆਈ ਸਮੇਤ ਹੋਰ ਪੁਲਿਸ ਅਧਿਕਾਰੀਆਂ ਦੇ ਸਖ਼ਤ ਸਵਾਲਾਂ ਦਾ ਜਵਾਬ ਦੇ ਚੁਕੇ ਪੀੜਤ ਪਰਵਾਰਾਂ ਨੂੰ ਆਸ ਬੱਝੀ ਸੀ ਕਿ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਤੋਂ ਉਨ੍ਹਾਂ ਨੂੰ ਇਨਸਾਫ਼ ਮਿਲੇਗਾ ਪਰ ਹੁਣ ਤਾਜ਼ਾ ਵਾਪਰੇ ਘਟਨਾਕ੍ਰਮ ਨੇ ਉਨ੍ਹਾਂ ਦੀ ਉਹ ਆਸ-ਉਮੀਦ ਵੀ ਸ਼ੰਕਿਆਂ ‘ਚ ਪਾ ਦਿਤੀ ਹੈ। ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਸੁਖਬੀਰ ਸਿੰਘ ਬਾਦਲ, ਵਿਜੈ ਸਾਂਪਲਾ, ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ ਵਰਗੇ ਦਰਜਨ ਤੋਂ ਜ਼ਿਆਦਾ ਅਜਿਹੇ ਹੋਰ ਆਗੂਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜੋ ਖ਼ੁਦ ਚਲ ਕੇ ਉਸ ਸਮੇਂ ਪੀੜਤ ਪਰਵਾਰਾਂ ਦੇ ਘਰ ਆਏ ਸਨ।

ਇਸ ਤੋਂ ਇਲਾਵਾ ਗ਼ੈਰ ਸਿਆਸੀ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਜਾਂ ਮਦਦ ਕਰਨ ਦੇ ਦਾਅਵੇ ਕੀਤੇ ਪਰ ਪੀੜਤ ਪਰਵਾਰ ਅੱਜ ਕਰੀਬ 4 ਸਾਲ ਦਾ ਅਰਸਾ ਬੀਤਣ ਉਪਰੰਤ ਵੀ ਇਨਸਾਫ਼ ਦੀ ਰਾਹ ਤਕ ਰਹੇ ਹਨ। ਉਕਤ ਮਾਮਲੇ ਦਾ ਦਿਲਚਸਪ ਤੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਤਿੰਨ ਜਾਂਚ ਕਮਿਸ਼ਨਾਂ ਅਤੇ ਐਸਆਈਟੀ ਦੀਆਂ ਡੂੰਘਾਈ ਨਾਲ ਕੀਤੀਆਂ ਪੜਤਾਲਾਂ ਦੇ ਬਾਵਜੂਦ ਇਸ ਮਾਮਲੇ ‘ਚ ਅਸਲ ਦੋਸ਼ੀਆਂ ਦੀ ਪਛਾਣ ਅਜੇ ਤਕ ਰਹੱਸ ਅਰਥਾਤ ਭੇਤ ਬਣੀ ਹੋਈ ਹੈ।

ਘਟਨਾ ਦੇ ਕਰੀਬ ਇਕ ਹਫ਼ਤੇ ਬਾਅਦ ਏ.ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਥਾਣਾ ਬਾਜਾਖ਼ਾਨਾ ਵਿਖੇ ਮਾਮਲਾ ਦਰਜ ਕਰਨ ਦਾ ਹੁਕਮ ਦਿਤਾ, ਮਾਮਲਾ ਦਰਜ ਹੋ ਗਿਆ ਪਰ ਸਬੰਧਤ ਐਫ਼ਆਈਆਰ ਫ਼ਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ। ਪੁਲਿਸ ਅਣਪਛਾਤੀ ਨਹੀਂ ਹੁੰਦੀ, ਬਾਰੇ ਮੀਡੀਏ ‘ਚ ਖ਼ੂਬ ਚਰਚਾ ਹੋਈ, ਪੰਜਾਬ ਵਿਧਾਨ ਸਭਾ ਤੋਂ ਇਲਾਵਾ ਲੋਕ ਸਭਾ ‘ਚ ਵੀ ਮਾਮਲਾ ਉਠਿਆ ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ।

‘ਰੋਜ਼ਾਨਾ ਸਪੋਕਸਮੈਨ’ ਨਾਲ ਗੱਲਬਾਤ ਕਰਦਿਆਂ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਅਤੇ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਸਮੇਤ ਪੁਲਿਸੀਆ ਅਤਿਆਚਾਰ ਵਾਲੇ ਉਕਤ ਘਟਨਾਕ੍ਰਮ ‘ਚ ਜਿੰਨੇ ਵੀ ਪੀੜਤ ਜਾਂ ਪ੍ਰਭਾਵਤ ਪਰਵਾਰ ਸਨ, ਉਨ੍ਹਾਂ ਨੂੰ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਦਲੇਰਾਨਾ, ਨਿਰਪੱਖਤਾ, ਸਾਫਗੋਈ ਵਾਲੀ ਸ਼ਖ਼ਸੀਅਤ ਕਾਰਨ ਇਨਸਾਫ਼ ਦੀ ਆਸ ਬੱਝੀ ਸੀ ਪਰ ਜੇਕਰ ਕੁੰਵਰਵਿਜੈ ਪ੍ਰਤਾਪ ਵਾਲੀ ਸਿੱਟ ਦੇ ਦੂਜੇ ਮੈਂਬਰਾਂ ਨੇ ਕੋਈ ਵਿਵਾਦ ਖੜਾ ਕਰ ਕੇ ਜਾਂਚ ਰੀਪੋਰਟ ਨੂੰ ਕਮਜ਼ੋਰ ਜਾਂ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕੀਤੀ

Leave a Reply

Your email address will not be published. Required fields are marked *