Latest news

ਢੀਂਡਸਾ, ਤਰਲੋਚਨ ਸਿੰਘ ਤੇ ਸਿਰਸਾ ਨੇ NDA ਦੇ ਹੱਕ ਚ ਵੋਟ ਪਾਉਣ ਦੀ ਅਪੀਲ 

Dhindsa, Tarlochan Singh and Sirsa appeal to vote for NDA

ਨਵੀਂ ਦਿੱਲੀ,

ਸਿਆਸੀ ਘੁਰਨੇ ‘ਚ ਉਦਾਸੀਨ ਹੋਏ ਬੈਠੇ ਪਦਮ ਭੂਸ਼ਨ ਵਿਜੇਤਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਪੰਜਾਬ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪੀ ਐਮ ਮੋਦੀ ਦੇ ਮੁੱਦਈ ਬਣ ਕੇ ਬਾਹਰ ਨਿਕਲੇ ਹਨ . ਲੋਕਾਂ ਅਤੇ ਖ਼ਾਸ ਕਰਕੇ ਪੰਜਾਬੀਆਂ ਨੂੰ ਮੋਦੀ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਿਰਫ ਮੋਦੀ ਹੀ ਮਜ਼ਬੂਤ ਤੇ ਫ਼ੈਸਲਾਕੁਨ ਸਰਕਾਰ ਦੇਣ ਦੇ ਸਮਰੱਥ ਹਨ .

ਸਾਬਕਾ ਐਮ ਪੀ ਤਰਲੋਚਨ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ)  ਦੇ ਪ੍ਰਧਾਨ ਸਰ ਮਨਜਿੰਦਰ ਸਿੰਘ ਸਿਰਸਾ ਨਾਲ ਇੱਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇਸ਼ ਦੇ ਖ਼ਾਸ ਤੌਰ ‘ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਚ ਮਜ਼ਬੂਤ ਸਰਕਾਰ ਬਣਾਉਣ ਵਾਸਤੇ ਐਨ ਡੀ ਏ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ।

Leave a Reply

Your email address will not be published. Required fields are marked *