Latest news

ਦੇਸ਼ ‘ਚ ਡਾਕਟਰ ਇਕ ਦਿਨ ਦੀ ਹੜਤਾਲ ,ਮਰੀਜ਼ ਪਰੇਸ਼ਾਨ

Doctors strike nationwide, patients upset

ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਪਾਸ ਹੋਣ ਕਾਰਨ ਪੂਰੇ ਦੇਸ਼ ‘ਚ ਡਾਕਟਰ ਇਕ ਦਿਨ ਦੀ ਹੜਤਾਲ ‘ਤੇ ਹਨ। ਸਿਰਫ ਐਮਰਜੈਂਸੀ ਸੇਵਾਵਾਂ ਹੀ ਚੱਲਣਗੀਆਂ। ਇਸ ਦੇ ਚਲਦਿਆਂ ਜਲੰਧਰ ਦੇ ਸਿਵਸ ਹਸਪਤਾਲ ‘ਚ ਸਾਰੇ ਡਾਕਟਰ ਅੱਜ ਹੜਤਾਲ ‘ਤੇ ਬੈਠ ਗਏ ਹਨ। ਡਾਕਟਰਾਂ ਮੁਤਾਬਕ ਇਹ ਬਿੱਲ ਸਹੀ ਨਹੀਂ ਹੈ, ਇਸ ਨਾਲ ਕਈ ਪਰੇਸ਼ਾਨੀਆਂ ਆ ਸਕਦੀਆਂ ਹਨ। ਹੜਤਾਲ ‘ਤੇ ਬੈਠੇ ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਵਿਸ਼ੇ ‘ਤੇ ਦੋਬਾਰਾ ਵਿਚਾਰ ਕਰਨਾ ਚਾਹੀਦਾ ਹੈ। ਪੂਰੇ ਦੇਸ਼ ‘ਚ 3 ਲੱਖ ਤੋਂ ਵੱਧ ਡਾਕਟਰ ਹਸਪਤਾਲ ਦੀ ਓ. ਪੀ. ਡੀ. ‘ਚ ਸੇਵਾਵਾਂ ਨਹੀਂ ਦੇਣਗੇਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਸ ਬਿੱਲ ਨੂੰ ਪਾਸ ਕਰ ਦਿੰਦੀ ਹੈ ਤਾਂ ਅਗਲੀ ਵਾਰੀ ਐਮਰਜੈਂਸੀ ਵੀ ਬੰਦ ਕਰ ਦਿੱਤੀ ਜਾਵੇਗੀ।

Leave a Reply

Your email address will not be published. Required fields are marked *