Latest news

ਰਜਿੰਦਰਾ ਹਸਪਤਾਲ ਦੀ ਡਾ. ਹਰਸ਼ਿੰਦਰ ਕੌਰ ਨੂੰ ਅਣਗਹਿਲੀ ਭਰੇ ਵਤੀਰੇ ਦੇ ਦੋਸ਼ ਚ ਮੁਅੱਤਲ

Dr. Rajindra Hospital Dr. Harshinder Kaur suspended for her negligent behavior

ਪਟਿਆਲਾ,

ਪੰਜਾਬ ਸਰਕਾਰ ਨੇ ਨਾਮਵਰ ਪੰਜਾਬੀ ਲੇਖਿਕਾ ਅਤੇ  ਰਜਿੰਦਰਾ ਹਸਪਤਾਲ ਦੀ ਬੱਚਿਆਂ ਦੀ ਮਾਹਿਰ ਡਾ. ਹਰਸ਼ਿੰਦਰ ਕੌਰ ਨੂੰ ਅਣਗਹਿਲੀ ਭਰੇ ਵਤੀਰੇ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਹੈ। ਪੰਜਾਬ ਐਡੀਸ਼ਨਲ ਮੁੱਖ ਸਕੱਤਰ ਸਿਹਤ ਦੇ ਹੁਕਮ ਅਨੁਸਾਰ ਉਸ ‘ਤੇ ਇਲਜ਼ਾਮ ਹੈ ਕਿ ਉਸ ਨੇ 29-4-2019 ਤੋਂ ਲੈ ਕੇ 28-2-2019 ਦੇ ਸਮੇਂ ਦੌਰਾਨ ਲਈ ਹੋਈ ਚਾਈਲਡ ਕੇਅਰ ਛੁੱਟੀ ਦੌਰਾਨ ਵੀ ਪ੍ਰਾਈਵੇਟ ਤੌਰ ‘ਤੇ ਓਪੀਡੀ ਕਰਦੀ ਰਹੀ ਹੈ। ਉਸ ‘ਤੇ ਇਹ ਵੀ ਇਲਜ਼ਾਮ ਹੈ ਕਿ ਉਹ ਓਪੀਡੀ ਰੂਮ ‘ਚ ਪ੍ਰਾਈਵੇਟ ਨੁਮਾਇੰਦਿਆਂ ਨੂੰ ਬਿਠਾਉਂਦੀ ਹੈ ਅਤੇ ਮਰੀਜ਼ਾਂ ਨੂੰ ਉਨ੍ਹਾਂ ਪ੍ਰਾਈਵੇਟ ਲੈਬਾਰਟਰੀਆਂ ਤੋਂ ਟੈੱਸਟ ਕਰਵਾਉਣ ਲਈ ਮਜਬੂਰ ਕਰਦੀ ਹੈ। ਜਿਸ ‘ਤੇ ਸਿਹਤ ਵਿਭਾਗ ਨੇ ਤੁਰੰਤ ਕਰਵਾਈ ਕਰਦਿਆਂ ਡਾ. ਹਰਸ਼ਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ।

Subscribe us on Youtube


Leave a Reply