Latest news

ਦਿਲ ਜਿੱਤ ਲਏ ਡਰੀਮ ਗਰਲ ਹੇਮਾ  ਮਾਲਿਨੀ ਨੇ !

Dream Girl Wins Dream Hema Malini!

ਮਾਨਸਾ

ਡਰੀਮ ਗਰਲ ਹੇਮਾ  ਮਾਲਿਨੀ ਨੇ ਅੱਜ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਇਸ ਹਲਕੇ ਅੰਦਰ ਰੋਡ ਸ਼ੋਅ ਕੱਢ ਕੇ ਹਲਕਾ ਵਾਸੀਆਂ ਦੇ ਦਿਲ ਜਿੱਤ ਲਏ। ਇਸੇ ਦੌਰਾਨ  ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਝੂਠੇ ਵਾਅਦਿਆਂ ਦੇ ਝਾਂਸੇ ਵਿਚ ਨਾ ਆਉਣ ਅਤੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਉਹਨਾਂ ਦੀ ਭੈਣ ‘ਹਰਸਿਮਰਤ’ ਨੂੰ ਵੋਟ ਪਾ ਕੇ ਕਾਮਯਾਬ ਬਣਾਉਣ।

ਬਾਲੀਵੁੱਡ ਦੀ ਜਾਣੀ-ਪਹਿਚਾਣੀ ਅਦਾਕਾਰਾ ਹੇਮਾ ਮਾਲਿਨੀ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੱਢੇ ਗਏ ਰੋਡ ਸ਼ੋਅ ਨੂੰ ਮਾਨਸਾ ਦੇ ਬਜ਼ਾਰ ਵਿਚ ਲੋਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਬਾਅਦ ਵਿਚ ਉਹਨਾਂ ਵੱਲੋਂ ਮੌੜ ਅਤੇ ਰਾਮਾ ਮੰਡੀ ਵਿਖੇ  ਕੀਤੀਆਂ ਜਨਤਕ ਰੈਲੀਆਂ ਵਿਚ ਵੀ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਲੋਕੀੰ ਆਪਣੀ ਚਹੇਤੀ ਅਦਾਕਾਰਾ ਦਾ ਸਵਾਗਤ ਕਰਨ ਲਈ ਕਤਾਰਾਂ ਬਣਾ ਕੇ ਖੜ੍ਹੇ ਸਨ, ਜਿਸ ਦੌਰਾਨ ਕਈ ਥਾਂਵਾਂ ਉੱਤੇ ਹੇਮਾ ਮਾਲਿਨੀ ਨੂੰ ਸਨਮਾਨਿਤ ਵੀ ਕੀਤਾ ਗਿਆ।

Leave a Reply

Your email address will not be published. Required fields are marked *