IndiaHealth

ਰੋਡਵੇਜ ਬੱਸ ਚਲਾਉਂਦੇ ਡਰਾਈਵਰ ਨੂੰ ਪਿਆ ਦੌਰਾ, ਬਾਈਕ ਸਵਾਰਾਂ ਨੂੰ ਮਾਰੀ ਟੱਕਰ, 3 ਲੋਕਾਂ ਦੀ ਮੌਤ

ਗ੍ਰੇਟਰ ਨੋਇਡਾ ‘ਚ ਰੋਡਵੇਜ਼ ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਅੱਗੇ ਜਾ ਰਹੇ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਹਾਦਸੇ ‘ਚ 3 ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 1 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਵਾਰੀਆਂ ਨੇ ਕਿਸੇ ਤਰ੍ਹਾਂ ਬੱਸ ਰੋਕੀ ਅਤੇ ਡਰਾਈਵਰ ਨੂੰ ਹਸਪਤਾਲ ਲਿਜਾਇਆ। ਜਿਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਹਾਦਸਾ ਦੁਪਹਿਰ ਵੇਲੇ ਵਾਪਰਿਆ। 30 ਦੇ ਕਰੀਬ ਸਵਾਰੀਆਂ ਨਾਲ ਭਰੀ ਇਹ ਬੱਸ ਨੋਇਡਾ ਤੋਂ ਬੁਲੰਦ ਸ਼ਹਿਰ ਜਾ ਰਹੀ ਸੀ। ਇਸ ਦੌਰਾਨ ਦਨਕੌਰ ਰੇਲਵੇ ਸਟੇਸ਼ਨ ਨੇੜੇ ਮੰਡੀ ਸ਼ਿਆਮ ਨਗਰ ਦੇ ਪੁਲ ਕੋਲ ਡਰਾਈਵਰ ਬ੍ਰਹਮ ਸਿੰਘ ਨੂੰ ਛਾਤੀ ਵਿਚ ਦਰਦ ਮਹਿਸੂਸ ਹੋਇਆ ਅਤੇ ਬੱਸ ਦਾ ਕੰਟਰੋਲ ਗੁਆ ਦਿੱਤਾ। ਕੋਈ ਸਮਝ ਨਹੀਂ ਸਕਿਆ ਕਿ ਕੀ ਹੋਇਆ। ਬੱਸ ਨੇ ਅੱਗੇ ਜਾ ਰਹੀਆਂ 2 ਬਾਈਕਾਂ ਨੂੰ ਟੱਕਰ ਮਾਰ ਕੇ ਕੁਚਲ ਦਿੱਤਾ ਤਾਂ ਸਵਾਰੀਆਂ ਦਾ ਧਿਆਨ ਡਰਾਈਵਰ ਵੱਲ ਗਿਆ। ਦੇਖਿਆ ਕਿ ਡਰਾਈਵਰ ਬੇਹੋਸ਼ ਪਿਆ ਸੀ।

ਇਸ ਤੋਂ ਬਾਅਦ ਮੁਸਾਫਿਰਾਂ ਵਿਚ ਹਫੜਾ-ਦਫੜੀ ਮਚ ਗਈ। ਹਾਦਸੇ ਤੋਂ ਬਾਅਦ ਸਵਾਰੀਆਂ ਨੇ ਕਿਸੇ ਤਰ੍ਹਾਂ ਬੱਸ ਨੂੰ ਰੋਕਿਆ। ਹਾਦਸੇ ਤੋਂ ਬਾਅਦ ਸਾਰੇ ਮੁਸਾਫਿਰ ਇਕ-ਇਕ ਕਰਕੇ ਹੇਠਾਂ ਉਤਰ ਗਏ, ਉਦੋਂ ਤੱਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜੀਪ ‘ਚ ਸਵਾਰ ਡਰਾਈਵਰ ਅਤੇ ਬਾਈਕ ਸਵਾਰ 4 ਲੋਕਾਂ ਨੂੰ ਸਰਕਾਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (GIMS) ਲੈ ਗਈ। GIMS ਵਿਖੇ ਬਾਈਕ ਸਵਾਰ ਤਿੰਨ ਵਿਅਕਤੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਬੱਸ ਚਾਲਕ ਅਤੇ ਇਕ ਜ਼ਖ਼ਮੀ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ।

Related Articles

Back to top button