Latest news

DSP ਦਵਿੰਦਰ ਸਿੰਘ ਹਿਜ਼ਬੁਲ ਮੁਜਾਹਿਦੀਨ ਦੇ ਦੋ ਕਥਿਤ ਅੱਤਵਾਦੀਆਂ ਨਾਲ ਗ੍ਰਿਫ਼ਤਾਰ


DSP Davinder Singh arrested with two alleged terrorists in Hezbol Mujahideen

ਜੰਮੂ ਪੁਲਿਸ ਨੇ ਬਹਾਦਰੀ ਲਈ ਪੁਲਿਸ ਮੈਡਲ ਜੇਤੂ ਡੀਐੱਸਪੀ ਦਵਿੰਦਰ ਸਿੰਘ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਦੋ ਕਥਿਤ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਉਹ ਇਨ੍ਹਾਂ ਨੂੰ ਇੱਕ ਕਾਰ ਵਿੱਚ ਜੰਮੂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।ਪੁਲਿਸ ਮੁਤਾਬਕ ਉਨ੍ਹਾਂ ਨਾਲ ਫੜੇ ਗਏ ‘ਅੱਤਵਾਦੀਆਂ’ ਵਿੱਚੋਂ ਇੱਕ ਹਿਜ਼ਬੁਲ ਦਾ ਕਮਾਂਡਰ ਸਈਦ ਨਾਵੀਦ ਮੁਸ਼ਤਾਕ ਉਰਫ਼ ਬੱਬੂ ਸੀ।ਦਿ ਹਿੰਦੂ ਨੇ ਆਈਜੀ ਪੁਲਿਸ (ਕਸ਼ਮੀਰ) ਵਿਜੇ ਕੁਮਾਰ ਦੇ ਹਵਾਲੇ ਨਾਲ ਲਿਖਿਆ ਹੈ, “ਸ਼ਨਿੱਚਰਵਾਰ ਨੂੰ ਸ਼ੋਪੀਆਂ ਪੁਲਿਸ ਦੀ ਇਤਲਾਹ ‘ਤੇ ਜੰਮੂ-ਦਿੱਲੀ ਹਾਈਵੇਅ ‘ਤੇ ਇੱਕ ਕਾਰ ਦੀ ਤਲਾਸ਼ੀ ਦੌਰਾਨ ਦੋ ਅੱਤਵਾਦੀਆਂ ਤੇ ਇੱਕ ਪੁਲਿਸ ਅਫ਼ਸਰ ਫੜਿਆ ਗਿਆ। ਪੁਲਿਸ ਅਫ਼ਸਰ ਨਾਲ ਦਹਿਸ਼ਤਗਰਦ ਵਾਲਾ ਸਲੂਕ ਕੀਤਾ ਜਾਵੇਗਾ। ਸੁਰੱਖਿਆ ਏਜੰਸੀਆਂ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।”ਆਈਜੀ ਨੇ ਦੱਸਿਆ ਕਿ ਦਵਿੰਦਰ ਸਿੰਘ ਨੇ ਤਿੰਨ ਦਿਨਾਂ ਦੀ ਛੁੱਟੀ ਦੀ ਅਰਜੀ ਦਿੱਤੀ ਸੀ ਤੇ ਗਣਤੰਤਰ ਦਿਵਸ ਤੋਂ ਸਿਰਫ਼ ਦੋ ਹਫ਼ਤੇ ਪਹਿਲਾਂ ਇਹ ਗ੍ਰਿਫ਼ਤਾਰੀ ਹੋਈ ਹੈ।

Leave a Reply

Your email address will not be published. Required fields are marked *