Latest news

ਸਿੱਖਿਆ ਵਿਭਾਗ ਪੰਜਾਬ ਨੇ ਕੈਲੰਡਰ ਦੇ ਸਾਰੇ ਮਹੀਨਿਆਂ ਨੂੰ ਹੀ 31 ਦਿਨਾਂ ਦਾ ਬਣਾ ‘ਤਾ

Education Department, Punjab will make all calendar days 31 days

ਚੰਡੀਗੜ੍ਹ : 

ਸਿੱਖਿਆ ਵਿਭਾਗ ਪੰਜਾਬ ਨੇ ਜਿਹੜਾ ਕਾਰਨਾਮਾ ਇਸ ਵਿਭਾਗ ਨੇ ਐਤਕੀਂ ਕੀਤਾ ਹੈ ਇਸ ਤੋਂ ਬਾਅਦ ਸਿਰਫ਼ ਇਤਿਹਾਸ ਜਾਂ ਵਿਗਿਆਨ ਹੀ ਨਹੀਂ ਸਗੋਂ ਧਰਤੀ ਦਾ ਭੂਗੋਲ ਦੀ ਬਦਲਿਆ ਜਾ ਚੁੱਕਾ ਹੈ। ਦਰਅਸਲ ਜ਼ਿਲ੍ਹਾ ਸਿੱਖਿਆ ਦਫ਼ਤਰ ਮਾਨਸਾ ਵੱਲੋਂ ਮਾਨਸਾ ਜ਼ਿਲ੍ਹੇ ਦੇ ਸਕੂਲਾਂ ਵਿਚ ਲਗਾਉਣ ਲਈ ਇੱਕ ਸਿੱਖਿਆ ਵਿਭਾਗ ਦਾ ਆਪਣਾ ਕੈਲੰਡਰ ਜਾਰੀ ਕੀਤਾ ਗਿਆ ਹੈ ਜਿਸ ‘ਚ ਪਿਛਲੇ ਵਰ੍ਹੇ ਦੌਰਾਨ ਜ਼ਿਲ੍ਹੇ ਵੱਲੋਂ ਕੀਤੀਆਂ ਗਈਆਂ ਉਪਲੱਬਧੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਅਤੇ ਨਾਲ ਹੀ ਡੀ.ਸੀ. ਮਾਨਸਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਦੀ ਤਸਵੀਰ ਵੀ ਲਗਾਈ ਗਈ ਹੈ।

ਤਸਵੀਰਾਂ ਲਗਾਉਣ ‘ਚ ਮਗਨ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਕੈਲੰਡਰ ਦੀ ਅਸਲੀ ਪਛਾਣ ਨੂੰ ਉਸ ਸਮੇਂ ਵਿਗਾੜ ਦਿੱਤਾ ਜਦੋਂ ਕੈਲੰਡਰ ਦੇ ਸਾਰੇ ਦੇ ਸਾਰੇ ਮਹੀਨਿਆਂ ਨੂੰ ਹੀ 31 ਦਿਨਾਂ ਦਾ ਬਣਾ ਦਿੱਤਾ ਅਤੇ ਪੂਰੇ ਸਾਲ ਦੇ ਦਿਨਾਂ ਦੀ ਗਿਣਤੀ 372 ਕਰ ਦਿੱਤੀ ਗਈ ਜਿਸ ਕਾਰਨ ਮਹੱਤਵਪੂਰਨ ਦਿਨ ਵੀ ਅੱਗੇ ਪਿੱਛੇ ਹੋ ਗਏ ਅਤੇ ਤਰੀਕਾਂ ਦਾ ਰੌਲਾ ਵੀ ਪੈ ਗਿਆ।

ਸਿੱਖਿਆ ਵਿਭਾਗ ਦੇ ਇਸ ਕੈਲੰਡਰ ਦਾ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਜ਼ਬਰਦਸਤ ਮਜ਼ਾਕ ਬਣਾਇਆ। ਇਸ ਕੈਲੰਡਰ ਬਾਰੇ ਸੋਸ਼ਲ ਮੀਡੀਆ ਉੱਪਰ ਖ਼ਬਰ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਕੈਲੰਡਰਾਂ ਨੂੰ ਵਾਪਸ ਮੰਗਵਾ ਲਿਆ ਹੈ

Leave a Reply

Your email address will not be published. Required fields are marked *