Latest news

ਪੰਜਾਬ ਦੇ ਕਿਸਾਨ ਝੋਨੇ ਦੀ ਲੁਆਈ ਲਈ ਹੁਣ ਇਹ ਫਾਇਦੇਮੰਦ ਜੁਗਤ ਅਪਣਾਓਣ

ਜਲੰਧਰ / ਐਸ ਐਸ ਚਾਹਲ 

ਪੰਜਾਬ ਅਤੇ ਹਰਿਆਣਾ ਵਿੱਚ ਹਰ ਸਾਲ ਝੋਨੇ ਦੀ ਲੁਆਈ ਦੌਰਾਨ ਭਾਰੀ ਗਿਣਤੀ ਵਿੱਚ ਮਜ਼ਦੂਰਾਂ ਦੀ ਲੋੜ ਪੈਂਦੀ। ਪਰ ਇਸ ਵਾਰ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਦੌਰਾਨ ਵੱਡੀ ਗਿਣਤੀ ਮਜ਼ਦੂਰ ਇਨ੍ਹਾਂ ਦੋ ਸੂਬਿਆਂ ਵਿੱਚੋਂ ਆਪਣੇ ਪਿੰਡਾਂ ਨੂੰ ਚਲੇ ਪੰਜਾਬ ਵਿੱਚ ਝੋਨੇ ਦੀ ਲੁਆਈ ਦਾ ਸੀਜ਼ਨ 10 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਪਰ ਕੋਰੋਨਾਵਾਇਰਸ ਕਾਰਨ ਉੱਤਰ-ਪੂਰਬੀ ਸੂਬਿਆਂ ਤੋਂ ਪਰਵਾਸੀ ਕਾਮਿਆਂ ਦੀ ਘਾਟ ਨੇ ਇਸ ਵਾਰ ਕਿਸਾਨਾਂ ਲਈ ਇੱਕ ਚੁਣੌਤੀ ਖੜ੍ਹੀ ਕਰ ਦਿੱਤੀ ਹੈ।ਇਸ ਦੇ ਨਾਲ ਹੀ ਘਰੇਲੂ ਮਜ਼ਦੂਰਾਂ ਵੱਲੋਂ ਪ੍ਰਤੀ ਏਕੜ ਝੋਨੇ ਦੀ ਲਵਾਈ ਦੀ ਵਧੇਰੇ ਕੀਮਤ ਮੰਗਣ ਕਾਰਨ ਕਿਸਾਨਾਂ ਲਈ ਝੋਨਾ ਲਾਉਣਾ ਔਖਾ ਹੋ ਗਿਆ ਹੈ। ਇਹ ਮਜ਼ਦੂਰ ਹੁਣ ਇੱਥੇ ਵਾਪਸ ਆਉਣਾ ਚਾਹੁੰਦੇ ਹਨ ਪਰ ਉਹ ਪਹੁੰਚ ਨਹੀਂ ਪਾ ਰਹੇ ਹਨ ਜਿਸ ਕਰਕੇ ਝੋਨੇ ਦੀ ਲਵਾਈ ਦਾ ਕਿਸਾਨਾਂ ਲਈ ਵੱਡਾ ਸੰਕਟ ਖੜਾ ਹੋ ਗਿਆ ਹੈ।ਮਜ਼ਦੂਰਾਂ ਦੀ ਘਾਟ ਦਾ ਬਦਲਵਾਂ ਪ੍ਰਬੰਧ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ(ਡੀਐਸਆਰ ਪ੍ਰਣਾਲੀ) ਰਾਹੀਂ ਕੱਢਿਆ ਹੈਝੋਨੇ ਦੀ ਸਿੱਧੀ ਬਿਜਾਈ, ਰਵਾਇਤੀ ਢੰਗ (ਕੱਦੂ ਕਰ ਕੇ ਪਨੀਰੀ ਲਾਉਣ) ਨਾਲੋਂ ਵੱਖਰੀ ਹੈ।ਇਸ ਵਿਧੀ ਰਾਹੀਂ ਕਿਸਾਨ ਆਮ ਫ਼ਸਲਾਂ ਵਾਂਗ ਮਸ਼ੀਨ ਰਾਹੀਂ ਝੋਨੇ ਦਾ ਬੀਜ ਸਿੱਧਾ ਖੇਤ ਵਿੱਚ ਬੀਜਦੇ ਹਨ।ਪਰ ਇਸ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰਨਾ ਪੈਂਦਾ ਹੈ ਤਾਂ ਜੋ ਪਾਣੀ ਇੱਕ ਥਾਂ ਉੱਤੇ ਇਕੱਠਾ ਨਾ ਹੋਵੇ। ਬਿਜਾਈ ਤੋਂ ਤੁਰੰਤ ਬਾਅਦ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਜ਼ਰੂਰੀ ਹੈ।

 ਹੁਣ ਝੋਨੇ ਦੀ ਲੁਆਈ ਦੇ ਰਵਾਇਤੀ ਢੰਗ (ਕੱਦੂ ਕਰ ਕੇ ਪਨੀਰੀ ਲਾਉਣ) ਦੀ ਕਰੀਏ ਤਾਂ ਇਸ ਦੇ ਲਈ ਪਹਿਲਾਂ ਕਿਸਾਨ ਨੂੰ ਝੋਨੇ ਦੀ ਪਨੀਰੀ ਬਿਜਣੀ ਪੈਂਦੀ ਹੈ, ਅਤੇ ਫਿਰ 20 -25 ਦਿਨਾਂ ਬਾਅਦ ਪੈਦਾ ਹੋਈ ਪਨੀਰੀ ਨੂੰ ਵੱਡੇ ਖੇਤ ਵਿੱਚ ਮਜ਼ਦੂਰਾਂ ਵੱਲੋਂ ਲਗਾਇਆ ਜਾਂਦਾ ਹੈ। ਜਦਕਿ ਡੀਐਸਆਰ ਵਿੱਚ ਅਜਿਹਾ ਕਰਨ ਦੀ ਲੋੜ ਨਹੀਂ ਬਲਕਿ ਸਿੱਧੀ ਖੇਤ ਵਿੱਚ ਝੋਨੇ ਦੀ ਬਿਜਾਈ ਕਰ ਦਿੱਤੀ ਜਾਂਦੀ ਹੈ।ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ‘ਲੱਕੀ ਸੀਡ ਡਰਿੱਲ’ ਮਸ਼ੀਨ ਤਿਆਰ ਕੀਤੀ ਗਈ ਹੈ ਜਿਸ ਵਿੱਚ ਬੀਜ ਅਤੇ ਨਦੀਨ ਦਾ ਸਪਰੇਅ ਨਾਲੋਂ ਨਾਲ ਖੇਤ ਵਿੱਚ ਕੀਤਾ ਜਾਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਇਸ ਚਾਂਸਲਰ ਬਲਦੇਵ ਸਿੰਘ ਢਿੱਲੋਂ ਨੇ ਵੀ ਆਖਿਆ ਹੈ ਕਿ ਯੂਨੀਵਰਸਿਟੀ ਨੇ ਸਾਲ 2010 ਵਿੱਚ ਹੀ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ, “ਕੁਝ ਕਿਸਾਨਾਂ ਨੇ ਇਸ ਨੂੰ ਅਪਣਾਇਆ ਵੀ ਸੀ, ਪਰ ਕਿਸਾਨਾਂ ਦੇ ਸ਼ੰਕਿਆਂ ਦੇ ਕਾਰਨ ਜ਼ਿਆਦਾ ਫਿਰ ਤੋਂ ਕੱਦੂ ਕਰ ਕੇ ਹੀ ਝੋਨਾ ਲਾਉਣਾ ਪਸੰਦ ਕਰਨ ਲੱਗੇ। ਉਸ ਲਈ ਲੇਬਰ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਸੀ ਪਰ ਇਸ ਵਾਰ ਕੋਵਿਡ ਦੇ ਕਾਰਨ ਮਜ਼ਦੂਰਾਂ ਦੀ ਘਾਟ ਦੇ ਕਾਰਨ ਬਹੁਤ ਸਾਰੇ ਕਿਸਾਨ ਹੁਣ ਸਿੱਧੀ ਬਿਜਾਈ ਨੂੰ ਤਰਜੀਹ ਦੇਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਜਿੰਨ੍ਹਾ ਕਿਸਾਨਾਂ ਨੇ ਸ਼ੁਰੂ ਵਿੱਚ ਸਿੱਧੀ ਬਿਜਾਈ ਅਪਣਾਈ ਸੀ ਉਨ੍ਹਾਂ ਨੂੰ ਕੁਝ ਦਿੱਕਤਾਂ ਆਈਆਂ ਸਨ ਜਿਸ ਵਿੱਚ ਸਭ ਤੋਂ ਵੱਡੀ ਦਿੱਕਤ ਨਦੀਨਾਂ ਦੀ ਸੀ, ਜਿਸ ਨੂੰ ਹੁਣ ਹੱਲ ਕਰ ਲਿਆ ਗਿਆ ਹੈ।“ਹੁਣ ਬਹੁਤ ਸਾਰੀਆਂ ਸਪਰੇਅ ਮੌਜੂਦ ਹਨ ਜਿਸ ਕਾਰਨ ਹੁਣ ਕੋਈ ਦਿੱਕਤ ਨਹੀਂ ਹੈ

ਜਲੰਧਰ ਦੇ ਕਿਸਾਨ ਅਮਰੀਕ ਸਿੰਘ  ਨੇ ਦੱਸਿਆ ਕਿ ਇਸ ਪ੍ਰਣਾਲੀ ਦਾ ਸਭ ਤੋਂ ਵੱਡਾ ਫ਼ਾਇਦਾ ਲੇਬਰ ਅਤੇ ਪਾਣੀ ਦੀ ਬੱਚਤ ਹੈ।ਕਰੀਬ 25 ਏਕੜ ਵਿੱਚ ਖੇਤੀ ਕਰਨ ਵਾਲੇ ਰਾਜਵੀਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਝੋਨਾ ਰਵਾਇਤੀ ਢੰਗ ਨਾਲ ਹੀ ਲਗਾਉਂਦੇ ਸੀ ਪਰ ਇਸ ਵਾਰ ਕੋਵਿਡ ਦੇ ਕਾਰਨ ਲੇਬਰ ਦੀ ਵੱਡੀ ਘਾਟ ਪੈਦਾ ਹੋ ਗਈ ਹੈ।ਉਨ੍ਹਾਂ ਕਿਹਾ, “ਇਸ ਕਰਕੇ ਮੈੰ ਇਹ ਸੀਜ਼ਨ ਵਿੱਚ ਦਸ ਏਕੜ ਜ਼ਮੀਨ ਵਿਚ ਸਿੱਧੀ ਬਿਜਾਈ ਰਾਹੀਂ ਝੋਨਾ ਬੀਜ ਰਿਹਾ ਹੈ ਅਤੇ ਬਾਕੀ ਜ਼ਮੀਨ ਵਿੱਚ ਮੈਂ ਰਿਵਾਇਤੀ ਢੰਗ ਨਾਲ ਝੋਨਾ ਲਗਾਵਾਂਗਾ।” ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨ ਸਬਸਿਡੀ ’ਤੇ ਮਿਲੀ ਹੈ ਜਿਸ ਰਾਹੀਂ ਉਸ ਨੇ ਕੁਝ ਸਾਲ ਪਹਿਲਾ ਵੀ ਇਹ ਤਜਰਬਾ ਕੀਤਾ ਸੀ ਪਰ ਨਦੀਨਾਂ ਦੀ ਸਮੱਸਿਆ ਦੇ ਕਾਰਨ ਉਸ ਨੇ ਇਹ ਪ੍ਰਣਾਲੀ ਛੱਡ ਦਿੱਤੀ ਸੀ।ਪਰ ਹੁਣ ਮਾਰਕੀਟ ਵਿੱਚ ਚੰਗੇ ਨਦੀਨਨਾਸ਼ਕ ਹਨ ਜਿਸ ਕਾਰਨ ਇਹ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਆਮ ਤੌਰ ਉੱਤੇ ਏਕੜ ਵਿਚ ਝੋਨਾ ਲਗਾਉਣ ਲਈ ਕਿਸਾਨ ਨੂੰ ਲੇਬਰ ਉੱਤੇ 2500 ਤੋਂ ਤਿੰਨ ਹਜ਼ਾਰ ਰੁਪਏ ਖਰਚਾ ਕਰਨਾ ਪੈਂਦਾ ਹੈ

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply