Latest news

ਬਿਜਲੀ ਸੰਬਧੀ ‘ਮਿਸ ਕਾਲ’ ਨਾਲ ਕਰਕੇ ਦਰਜ ਕਰਵਾਓ ਸ਼ਿਕਾਇਤ

 ਬਿਜਲੀ ਸਪਲਾਈ ਬੰਦ ਜਾਂ ਖ਼ਰਾਬ ਹੋਣ ‘ਤੇ ਇਸਦੀ ਸ਼ਿਕਾਇਤ ਹੁਣ ਖਪਤਕਾਰ ਆਪਣੇ ਮੋਬਾਈਲ ਤੋਂ ਮਿਸ ਕਾਲ ਕਰ ਕੇ ਵੀ ਦਰਜ ਕਰਵਾ ਸਕਦੇ ਹਨ। ਇਸ ਨਵੀਂ ਸਹੂਲਤ ਨੂੰ ਸ਼ੁਰੂ ਕਰਦਿਆਂ ਪਾਵਰਕਾਮ ਨੇ ਟੋਲ ਫ੍ਰੀ ਨੰਬਰ 1800-180-1512 ਜਾਰੀ ਕੀਤਾ ਹੈ। ਇਸ ਨੰਬਰ ‘ਤੇ ਮਿਸ ਕਾਲ ਦੇ ਕੇ ਸ਼ਿਕਾਇਤਾਂ ਦਰਜ ਹੋਣਗੀਆਂ। ਜੇਕਰ ਖਪਤਕਾਰਾਂ ਦਾ ਮੋਬਾਈਲ ਨੰਬਰ ਪਾਵਰਕਾਮ ਕੋਲ ਰਜਿਸਟਰਡ ਨਹੀਂ ਹੈ, ਤਾਂ ਉਨ੍ਹਾਂ ਨੂੰ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਨ ਲਈ ਲਿੰਕ ਭੇਜਿਆ ਜਾਵੇਗਾ। ਇਕ ਵਾਰ ਉਸ ਮੋਬਾਈਲ ਤੋਂ ਸ਼ਿਕਾਇਤ ਦਰਜ ਕਰ ਲਈ ਗਈ ਤਾਂ ਖਪਤਕਾਰ ਆਪਣੇ ਆਪ ਪੀਐੱਸਪੀਸੀਐਲ 1912 ਗਾਹਕ ‘ਰਿਲੇਸ਼ਨ ਮੈਨੇਜਮੈਂਟ ਸਿਸਟਮ’ ਨਾਲ ਰਜਿਸਟਰ ਹੋ ਜਾਂਦਾ ਹੈ। ਗਰਮੀ ਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਆਮ ਦਿਨਾਂ ਨਾਲੋਂ ਵੱਧ ਹੁੰਦੀ ਹੈ। ਇਸ ਦੌਰਾਨ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿਚ ਰੁਕਾਵਟ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਖਪਤਕਾਰਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਪਾਵਰਕਾਮ ਦੇ 500 ਸਬ-ਡਵੀਜ਼ਨ ਦਫਤਰਾਂ ‘ਚ 9 ਹਜ਼ਾਰ ਦੇ ਕਰੀਬ ਅਮਲਾ ਤਾਇਨਾਤ ਕੀਤਾ ਗਿਆ ਹੈ।

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply