Latest news

ਇਤਿਹਾਸ ਚ ਪਹਿਲੀ ਵਾਰ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਪਾਸ ਪ੍ਰਤੀਸ਼ਤਤਾ ਤੇ ਰਿਕਾਰਡ ਬਣਾਇਆ

For the first time in history, the Board of Secondary Education passed the 12th grade pass percentage and records

ਮੋਹਾਲੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ 2119 ਦਾ ਨਤੀਜਾ ਐਲਾਨ ਕਰ ਦਿੱਤਾ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿੱਖਿਆ ਬੋਰਡ/ਸਿੱਖਿਆ ਵਿਭਾਗ ਵੱਲੋਂ ਕੀਤੇ ਵਿਸ਼ੇਸ਼ ਯਤਨਾਂ ਸਦਕਾ ਪਾਸ ਪ੍ਰਤੀਸ਼ਤਤਾ ਨੇ ਬੋਰਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਰਿਕਾਰਡ ਬਣਾਇਆ। ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਮੈਰਿਟ ਸੂਚੀ ਅਨੁਸਾਰ ਇਸ ਵਾਰ ਬਾਰ੍ਹਵੀਂ ਦਾ ਨਤੀਜਾ 86.41 ਫੀਸਦੀ ਰਿਹਾ, ਜਦੋਂ ਕਿ ਪਿਛਲੇ ਸਾਲ ਇਹ ਨਤੀਜਾ 65.97 ਫੀਸਦੀ ਸੀ। ਨਤੀਜੇ ਦਾ ਐਲਾਨ ਕਰਦੇ ਹੋਏ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਇਸ ਸਾਲ ਬਾਰ੍ਹਵੀਂ ਸ਼੍ਰੇਣੀ ਵਿੱਚ 2,69,228 ਵਿਦਿਆਰਥੀ ਅਪੀਅਰ ਹੋਏ ਸਨ, ਜਿਨ੍ਹਾਂ ਵਿੱਚੋਂ 2,32,639 ਵਿਦਿਆਰਥੀ ਪਾਸ ਹੋਏ ਹਨ, ਜਿਸ ਦੀ ਪਾਸ ਪ੍ਰਤੀਸ਼ਤਤਾ 86.41 ਫੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਅਕਾਦਮਿਕ ਕੈਟਾਗਰੀ ਵਿੱਚੋਂ ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ, ਕਾਮਰਸ ਗਰੁੱਪ ਦੇ ਸਰਵਜੋਤ ਸਿੰਘ ਬਾਂਸਲ, ਜੀ.ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਸ੍ਰੀ ਮੁਕਤਸਰ ਸਾਹਿਬ ਦੇ ਅਮਨ ਅਤੇ ਕੇ.ਆਰ.ਐੱਮ. ਡੀ.ਏ.ਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਜਲੰਧਰ ਦੀ ਮੁਸਕਾਨ ਨੇ ਸਾਂਝੇ ਤੌਰ ‘ਤੇ 550 ਅੰਕਾਂ ਵਿੱਚੋਂ 445 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਸਪੋਰਟ ਕੈਟਾਗਰੀ ਵਿੱਚ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਘ ਸ੍ਰੀ ਮੁਕਤਸਰ ਸਾਹਿਬ ਦੀ ਨਵਦੀਪ ਕੌਰ, ਟੈਗੋਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਅਭੁਨ ਫਾਜ਼ਿਲਕਾ ਦੀ ਖੁਸ਼ਦੀਪ ਕੌਰ ਅਤੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਰਵਜੀਤ ਕੌਰ ਨੇ ਸਾਂਝੇ ਤੌਰ ‘ਤੇ 450 ਅੰਕਾਂ ਵਿੱਚੋਂ 450 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੀਤ ਪ੍ਰਧਾਨ ਸੁਖਦੇਵ ਸਚਦੇਵਾ, ਡਾਇਰੈਕਟਰ ਅਕਾਦਮਿਕ ਸ੍ਰੀਮਤੀ ਮਨਜੀਤ ਕੌਰ, ਕੰਟਰੋਲਰ ਪ੍ਰੀਖਿਆਵਾਂ ਸ੍ਰੀਮਤੀ ਸੁਖਵਿੰਦਰ ਕੌਰ ਸਰੋਇਆ ਅਤੇ ਡਾਇਰੈਕਟਰ ਕੰਪਿਊਟਰ ਸ੍ਰੀਮਤੀ ਨਵਨੀਤ ਕੌਰ ਗਿੱਲ ਹਾਜ਼ਰ ਸਨ। ਸ੍ਰੀ ਕਲੋਹੀਆ ਨੇ ਦੱਸਿਆ ਕਿ ਇਸ ਸਾਲ ਮੈਰਿਟ ਵਿੱਚ 429 ਅੰਕਾਂ ਵਾਲੇ ਕੁਲ 319 ਵਿਦਿਆਰਥੀ ਆਏ ਹਨ, ਜਿਸ ਵਿਚ 227 ਲੜਕੀਆਂ ਅਤੇ 92 ਲੜਕੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਨਤੀਜੇ ਵਧੀਆ ਆਉਣ ਦਾ ਮੁੱਖ ਕਾਰਨ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਬੌਧਿਕ ਸਮਰੱਥਾ ਅਨੁਸਾਰ ਪ੍ਰਸ਼ਨ ਪੱਤਰ ਤਿਆਰ ਕਰਵਾਏ ਗਏ ਸਨ। ਬੱਚਿਆਂ ਨੂੰ ਸਕੂਲਾਂ ਵਿੱਚ ਪੜ੍ਹਾਇਆ ਗਿਆ ਹੈ, ਉਹ ਹੀ ਪ੍ਰਸ਼ਨ ਪੱਤਰਾਂ ਵਿੱਚ ਪਾਇਆ ਗਿਆ। ਪ੍ਰਸ਼ਨ ਪੱਤਰ ਤਿਆਰ ਕਰਨ ਵੇਲੇ 40-40 ਫੀਸਦੀ ਵਿਦਿਆਰਥੀਆਂ ਦੀ ਬੌਧਿਕ ਸਮਰੱਥਾ ਐਵਰਜ਼ ਤੋਂ ਘੱਟ ਅਤੇ ਵੱਧ ਅਤੇ 20 ਫੀਸਦੀ ਵੱਧ ਐਵਰੇਜ ਵਾਲੇ ਵਿਦਿਆਰਥੀਆਂ ਅਨੁਸਾਰ ਸਨ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਹਰ ਕੈਟਾਗਰੀ ਵਿੱਚ ਪਹਿਲੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀ ਨੂੰ 1 ਲੱਖ ਰੁਪਏ, ਦੂਜੇ ਸਥਾਨ ਦੇ ਵਿਦਿਆਰਥੀ ਨੂੰ 75 ਹਜ਼ਾਰ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 50 ਹਜ਼ਾਰ ਦਾ ਨਕਦ ਪੁਰਸਕਾਰ ਦਿੱਤਾ ਜਾਵੇਗਾ। ਨਤੀਜੇ ਸਮੇਂ ਅਨੁਸਾਰ ਘੋਸ਼ਿਤ ਕਰਨ ਵਿੱਚ ਸ਼ਾਮਲ ਕਰਨ ਵਾਲੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ ਜਾਣਗੇ । ਸ੍ਰੀ ਕਲੋਹੀਆ ਨੇ ਕਿਹਾ ਕਿ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਟੀਚਰਾਂ ਦੀ ਘਾਟ ਦਾ ਖਿਆਲ ਰੱਖਦੇ ਹੋਏ 3500 ਅਧਿਆਪਕ ਬਾਰਡਰ ਏਰੀਏ ਵਿੱਚ ਭਰਤੀ ਕੀਤੇ ਗਏ ਸਨ ਅਤੇ ਸਮੇਂ-ਸਮੇਂ ਸਕੂਲਾਂ ਵਿੱਚ ਵਿਸ਼ੇਸ਼ ਚੈਕਿੰਗ ਵੀ ਕਰਦੇ ਰਹੇ। ਉਨ੍ਹਾਂ ਕਿਹਾ ਕਿ ਇਸ ਕੜੀ ਵਿੱਚ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦੇ ਵਿਸ਼ੇਸ਼ ਸੈਮੀਨਾਰ ਵੀ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ, ਮੈਰਿਟ ਸੂਚੀ ਤੇ ਪਾਸ ਫ਼ੀਸਦ ਅੱਜ ਰਾਤ ਮਿਤੀ 11 ਮਈ 2019 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਅਤੇ www.indiaresults.com ‘ਤੇ ਉਪਲੱਬਧ ਹੋਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਨਤੀਜੇ ਦੇ ਛਪਣ ਵਿੱਚ ਕਿਸੇ ਗ਼ਲਤੀ ਲਈ ਜ਼ਿੰਮੇਵਾਰ ਨਹੀਂ ਹੈ ਤੇ ਇਹ ਐਲਾਨਿਆ ਨਤੀਜਾ ਪ੍ਰੀਖਿਆਰਥੀਆਂ ਦੀ ਕੇਵਲ ਜਾਣਕਾਰੀ ਲਈ ਹੈ। ਅਸਲ ਨਤੀਜਾ ਕਾਰਡ/ਸਰਟੀਫ਼ਿਕੇਟ ਬੋਰਡ ਵੱਲੋਂ ਵੱਖਰੇ ਤੌਰ ‘ਤੇ ਜਾਰੀ ਕੀਤੇ ਜਾਣਗੇ।
ਜ਼ਿਲ੍ਹੇਵਾਰ ਪ੍ਰਤੀਸ਼ਤਤਾ ਵਿੱਚ ਸ੍ਰੀ ਮੁਕਤਸਰ ਸਾਹਿਬ ਦਾ ਪਹਿਲਾ ਅਤੇ ਤਰਨ ਤਾਰਨ ਜ਼ਿਲ੍ਹਾ ਸਭ ਤੋਂ ਫਾਡੀ ਰਿਹਾ, ਜਿਸ ਵਿੱਚ ਅੰਮ੍ਰਿਤਸਰ 82.62 ਫੀਸਦੀ, ਬਠਿੰਡਾ 89.13 ਫੀਸਦੀ, ਬਰਨਾਲਾ 85.89 ਫੀਸਦੀ, ਫਰੀਦਕੋਟ 88.57 ਫੀਸਦੀ, ਸ੍ਰੀ ਫਤਿਹਗੜ੍ਹ ਸਾਹਿਬ 91.12, ਫਾਜ਼ਿਲਕਾ 85.47 ਫੀਸਦੀ, ਫਿਰੋਜ਼ਪੁਰ 82.70 ਫੀਸਦੀ, ਗੁਰਦਾਸਪੁਰ 82.39 ਫੀਸਦੀ, ਹੁਸ਼ਿਆਰਪੁਰ 88.67 ਫੀਸਦੀ, ਜਲੰਧਰ 85.20 ਫੀਸਦੀ, ਕਪੂਰਥਲਾ 87.60 ਫੀਸਦੀ , ਲੁਧਿਆਣਾ 90.83 ਫੀਸਦੀ, ਮਾਨਸਾ 92.27 ਫੀਸਦੀ, ਮੋਗਾ 84.88 ਫੀਸਦੀ, ਸ੍ਰੀ ਮੁਕਤਸਰ ਸਾਹਿਬ 94.28 ਫੀਸਦੀ, ਨਵਾਂ ਸ਼ਹਿਰ 85.89 ਫੀਸਦੀ, ਪਠਾਨਕੋਟ 86.07 ਫੀਸਦੀ, ਪਟਿਆਲਾ 91.07 ਫੀਸਦੀ, ਰੂਪਨਗਰ 91.14 ਫੀਸਦੀ, ਮੋਹਾਲੀ 89.86 ਫੀਸਦੀ, ਸੰਗਰੂਰ 90.86 ਫੀਸਦੀ, ਤਰਨ ਤਾਰਨ 70.96 ਫੀਸਦੀ ਰਹੀ ।
ਸਕੂਲਵਾਈਜ਼ ਪਾਸ ਪ੍ਰਤੀਸ਼ਤਤਾ : ਬਾਰ੍ਹਵੀਂ ਸ਼੍ਰੇਣੀ ਦੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਵਿੱਚ ਸਰਕਾਰੀ ਸਕੂਲਾਂ ਦੀ ਝੰਡੀ ਰਹੀ। ਮੈਰੀਟੋਰੀਅਸ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 99.46 ਫੀਸਦੀ, ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 88.10 ਫੀਸਦੀ, ਐਫੀਲੀਏਟਿਡ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 83.69 ਫੀਸਦੀ ਅਤੇ ਏਡਿਡ ਸਕੂਲਾਂ ਦੀ 82.34 ਫੀਸਦੀ ਰਹੀ ਹੈ।
ਜ਼ਿਲ੍ਹਾਵਾਇਜ਼ ਮੈਰਿਟਾਂ ਵਿੱਚ ਜ਼ਿਲ੍ਹਾ ਲੁਧਿਆਣਾ ਨੇ 108 ਮੈਰਿਟਾਂ ਲੈ ਕੇ ਹੂੰਝਾ ਫੇਰਿਆ ਅਤੇ ਜ਼ਿਲ੍ਹਾ ਪਠਾਨਕੋਟ 0 ਮੈਰਿਟ ਲੈ ਕੇ ਫਾਡੀ ਰਿਹਾ ਹੈ। ਜਾਰੀ ਸੂਚੀ ਅਨੁਸਾਰ ਹੁਸ਼ਿਆਰਪੁਰ 26, ਮੁਕਤਸਰ 26, ਜਲੰਧਰ 25, ਫਾਜ਼ਿਲਕਾ 22, ਪਟਿਆਲਾ 19, ਸੰਗਰੂਰ 13, ਫਰੀਦਕੋਟ 12, ਫਿਰੋਜ਼ਪੁਰ 9, ਅੰਮ੍ਰਿਤਸਰ 8, ਸ੍ਰੀ ਫਤਿਹਗੜ੍ਹ ਸਾਹਿਬ 8, ਗੁਰਦਾਸਪੁਰ 7, ਬਠਿੰਡਾ 6, ਐੱਸ.ਏ.ਐੱਸ ਨਗਰ 6, ਮਾਨਸਾ 5, ਤਰਨ ਤਾਰਨ 5, ਕਪੂਰਥਲਾ 4, ਮੋਗਾ 3, ਰੂਪਨਗਰ 3, ਬਰਨਾਲਾ 2, ਐੱਸ.ਬੀ.ਐੱਸ ਨਗਰ 2 ਨੇ ਪ੍ਰਾਪਤ ਕੀਤੀਆਂ।

Subscribe us on Youtube


Leave a Reply